ਪਿੰਡ ਬਾਜਵਾ ਵਿਖੇ ਦਿਨ ਦਿਹਾੜੇ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ 2 ਨੌਜਵਾਨਾਂ ਤੇ ਬੇਹਿਰਮੀ ਨਾਲ ਤੇਜਧਾਰ ਹਥਿਆਰਾਂ ਹਮਲਾ -ਇੱਕ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ।

ਸੱਜੇ ਪਾਸੇ ਮਿ੍ਤਕ ਕੁਲਵੀਰ ਸਿੰਘ ਪੰਨਵਾਂ ਦੀ ਫੋਟੋ ਅਤੇ ਖੱਬੇ ਪਾਸੇ ਸਤਵਿੰਦਰ ਸਿੰਘ ਸੱਤੀ ਵਾਸੀ ਬਾਜਵਾ ਗੰਭੀਰ ਰੂਪ ਵਿੱਚ ਜਖਮੀ ਜੇਰੇ ਇਲਾਜ। ਫੋਟੋ : ਅਜਮੇਰ ਦੀਵਾਨਾ

ਹੁਸਿਆਰਪੁਰ /ਦਸੂਹਾ (ਸਮਾਜ ਵੀਕਲੀ) ( ਤਰਸੇਮ ਦੀਵਾਨਾ )  ਅੱਜ ਸਵੇਰੇ  ਹੁਸ਼ਿਆਰਪੁਰ ਰੋਡ ਦਸੂਹਾ ਤੇ ਪੈਦੇ ਪਿੰਡ ਬਾਜਵਾ ਵਿਖੇ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ  ਸੜਕ ਕਿਨਾਰੇ ਅਪਣੇ ਮੋਟਰਸਾਈਕਲ ਤੇ ਖੜ੍ਹੇ ਦੋ ਵਿਅਕਤੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਹਮਲਾ ਕਰਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਪਾਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਸਤਵਿੰਦਰ ਸਿੰਘ ਸੱਤੀ ਪੁੱਤਰ ਕਰਤਾਰ ਸਿੰਘ ਵਾਸੀ ਬਾਜਵਾ ਅਤੇ ਕੁਲਵੀਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪੰਨਵਾ ਦੋਵੇਂ ਹੁਸਿਆਰਪੁਰ ਦਸੂਹਾ ਰੋਡ ਤੇ ਪਿੰਡ ਬਾਜਵਾ ਨੇੜੇ ਸਕੂਲ ਕੋਲ ਖੜ੍ਹੇ ਸਨ।ਜਿਨ੍ਹਾਂ ਤੇ ਤਿੰਨ ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵਲੋਂ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।ਇਸੇ ਦੌਰਾਨ ਦੋਵੇਂ ਗੰਭੀਰ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕੁਲਵੀਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪੰਨਵਾ ਦੇ ਸਿਰ ਵਿੱਚ ਗੰਭੀਰ ਸੱਟਾ ਲੱਗਣ ਕਾਰਨ ਜੇਰੇ ਇਲਾਜ ਮੌਤ ਹੋ ਗਈ।ਜਦਕਿ ਸਤਵਿੰਦਰ ਸਿੰਘ ਸੱਤੀ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਬਾਜਵਾ ਗੰਭੀਰ ਜ਼ਖ਼ਮੀ ਹਾਲਤ ਜੇਰੇ ਇਲਾਜ ਹੈ।ਉੱਕਤ ਘਟਨਾ ਦਾ ਪਤਾ ਲੱਗਦਿਆਂ ਸਾਰ ‘ ਡੀ.ਐਸ.ਪੀ ਦਸੂਹਾ ਜਗਦੀਸ ਰਾਜ ਅੱਤਰੀ, ਐਸ.ਐਚ.ਓ ਦਸੂਹਾ ਸਬ-ਇੰਸਪੈਕਟਰ ਹਰਪ੍ਰੇਮ ਸਿੰਘ ਵਲੋਂ ਭਾਰੀ ਫੋਰਸ ਸਮੇਤ ਮੌਕੇ ਤੇ ਪੁੱਜਕੇ ਸਥਿਤ ਦਾ ਜਾਇਜ਼ ਲਿਆ।ਇਸ ਮੌਕੇ ਸਤਵਿੰਦਰ ਸਿੰਘ ਸੱਤੀ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਬਾਜਵਾ ਵਲੋਂ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਉਹ ਜੇਸੀਬੀ ਟਰੈਕਟਰ ਟਰਾਲੀ ਦਾ ਕੰਮ ਕਰਦਾ ਹੈ ਤੇ ਮਿ੍ਤਕ ਕੁਲਵੀਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪੰਨਵਾ ਉਸ ਕੋਲ ਕੰਮ ਕਰਦਾ ਸੀ। ਪਿੰਡ ਬਾਜਵਾ ਨਜ਼ਦੀਕ ਅਸੀਂ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਆਪਸ ਵਿੱਚ ਗੱਲਬਾਤ ਕਰਦੇ ਜਾ ਰਹੇ ਸਨ ਤਾਂ ਇਨ੍ਹਾਂ ਤਿੰਨਾਂ ਨਕਾਬਪੋਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਗਿਆ।ਦਸੂਹਾ ਪੁਲਿਸ ਵੱਲੋਂ ਸਤਵਿੰਦਰ ਸਿੰਘ ਸੱਤੀ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।ਇਸ ਮੌਕੇ ਮ੍ਰਿਤਕ ਕੁਲਵੀਰ ਸਿੰਘ ਵਾਸੀ ਪੰਨਵਾਂ ਦੇ ਪਰਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋ ਇਨਸਾਫ ਦੀ ਮੰਗ ਕੀਤੀ ਹੈ ।ਇੱਥੇ ਜਿਕਰਯੋਗ ਹੈ ਕਿ ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।ਇਸ ਘਟਨਾ ਸਬੰਧੀ  ਡੀ.ਐਸ.ਪੀ ਦਸੂਹਾ ਜਗਦੀਸ ਰਾਜ ਅੱਤਰੀ ਨੇ ਕਿਹਾ ਕਿ ਪੁਲਿਸ ਉੱਕਤ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਨਕਾਬਪੋਸ਼ਾਂ ਮੋਟਰਸਾਈਕਲ ਸਵਾਰਾਂ ਦੀ ਪਹਿੰਚਾਣ ਲਈ ਅਲੱਗ-ਅਲੱਗ ਪੁਲਿਸ ਪਾਰਟੀਆਂ ਬਾਰੀਕੀ ਨਾਲ ਜਾਂਚ ਕਰ ਰਹੀਆ ਹਨ ।ਜਿਨ੍ਹਾਂ ਨੂੰ ਜਲਦ ਤੋ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਗੁਰੂ ਰਵਿਦਾਸ ਮਹਾਰਾਜ ਜੀ ਨੂੰ ਕੇਵਲ ਤੇ ਕੇਵਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਨਾਲ ਸੰਬੋਧਨ ਕੀਤਾ ਜਾਵੇ-: ਸੰਤ ਸਰਵਣ ਦਾਸ ਬੋਹਣ, ਸੰਤ ਨਿਰਮਲ ਦਾਸ ਬਾਬੇ ਜੌੜੇ
Next articleਫੈਡਰੇਸ਼ਨ ਆਫ ਇੰਡੀਆ ਵਲੋਂ ਕਾਰਵਾਈ ਨੌਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਵਿੱਚ 20 ਜਿਲਿਆਂ ਦੀਆਂ ਟੀਮਾਂ ਨੇ ਭਾਗ ਲਿਆ