HOME ਪਿੰਡ ਬੱਗਾ ਕਲਾਂ ਚਾਹੜ, (ਹਲਕਾ ਗਿੱਲ) ਵਿੱਚ ਲੱਗੇ ਬਾਇਓ ਗੈਸ ਪਲਾਂਟ ਦੇ...

ਪਿੰਡ ਬੱਗਾ ਕਲਾਂ ਚਾਹੜ, (ਹਲਕਾ ਗਿੱਲ) ਵਿੱਚ ਲੱਗੇ ਬਾਇਓ ਗੈਸ ਪਲਾਂਟ ਦੇ ਖ਼ਿਲਾਫ਼ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ

1
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਪਿੰਡ ਬੱਗਾ ਕਲਾਂ ਚਾਹੜ ਹਲਕਾ ਗਿੱਲ ਅਧੀਨ ਆਉਂਦੇ ਬੇਟ ਏਰੀਆ ਦੀਆਂ ਲਗਭਗ 20 ਪੰਚਾਇਤਾਂ ਵੱਲੋਂ ਪਿੰਡ ਬੱਗਾ ਕਲਾਂ, ਚਾਹੜ ਵਿਖੇ ਲੱਗੇ ਬਾਇਓਗੈਸ ਪਲਾਂਟ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਨੇ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਨੂੰ ਇੱਕ ਲਿਖਤੀ ਦਰਖਾਸਤ ਦੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਸ਼ਾਸਨ ਲੁਧਿਆਣਾ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਡਰਾ ਧਮਕਾ ਕੇ ਗੈਸ ਪਲਾਂਟ ਚਲਾਉਣ ਦੇ ਹੱਕ ‘ਚ ਦਸਤਖਤ ਕਰਵਾਏ ਜਾ ਰਹੇ ਹਨ, ਜਦ ਕਿ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਇਸ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੇ ਨੈਸ਼ਨਲ ਚੇਅਰਮੈਨ ਡਾ: ਕੁੰਵਰ ਉਂਕਾਰ ਸਿੰਘ ਨਰੂਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਇਹ ਪਲਾਂਟ ਚੱਲਦਾ ਹੈ ਤਾਂ ਇਸ ਨਾਲ ਇਲਾਕੇ ਵਿੱਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਨਮ ਲੈਣਗੀਆਂ ਅਤੇ ਜਿਸ ਤੋਂ ਆਉਣ ਵਾਲੀਆਂ ਨਸਲਾਂ ਤਬਾਹ ਹੋ ਜਾਣਗੀਆਂ। ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਰਿਲਾਇੰਸ ਕੰਪਨੀ ਮੌਲਿਕ ਅਧਿਕਾਰ ਦਾ ਘਾਣ ਕਰ ਰਹੀ ਹੈ ਅਤੇ ਇਹ ਵੀ ਕਿਹਾ ਕਿ ਇਲਾਕੇ ਦੀਆਂ ਪੰਚਾਇਤਾਂ ਵੱਲੋਂ ਇਸ ਮੁੱਦੇ ਨੂੰ ਲੈ ਕੇ ਲੱਗਭੱਗ ਲੋਕਾਂ ਵੱਲੋਂ ਪਿਛਲੇ ਦੋ ਸਾਲਾਂ ਤੋਂ ਧਰਨੇ ਲਗਾਏ ਜਾ ਰਹੇ ਹਨ ਪਰ ਪਲਾਂਟ ਨੂੰ ਚਲਾਉਣ ਲਈ ਕਿਸੇ ਵੀ ਪੰਚਾਇਤ ਨੇ ਮਨਜ਼ੂਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਇਲਾਕੇ ਦੀਆਂ ਪੰਚਾਇਤਾਂ ਨੇ ਇਸ ਪਲਾਂਟ ਨੂੰ ਬੰਦ ਕਰਾਉਣ ਸੰਬੰਧੀ ਇੱਕ ਮਤਾ ਹਲਕਾ ਗਿੱਲ ਦੇ ਵਿਧਾਇਕ ਨੂੰ ਦਿੱਤਾ ਹੈ ਅਤੇ ਵਿਧਾਇਕ ਵੱਲੋਂ ਪੰਚਾਇਤਾਂ ਨੂੰ ਭਰੋਸਾ ਦਿਵਾਇਆ ਕਿ ਪੰਚਾਇਤਾਂ ਦੇ ਰੋਹ ਨੂੰ ਦੇਖਦੇ ਹੋਏ ਇਸ ਪਲਾਂਟ ਨੂੰ ਕਿਸੇ ਵੀ ਕੀਮਤ ‘ਤੇ ਚੱਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਤੇ ਦੀ ਇੱਕ ਕਾਪੀ ਬੀ.ਡੀ.ਓ. ਲੁਧਿਆਣਾ ਨੂੰ ਵੀ ਦਿੱਤੀ ਗਈ ਹੈ।ਇੱਥੇ ਪਿੰਡ ਦੀ ਸਮੂਹ ਪੰਚਾਇਤ ਨੇ ਕੌਂਸਲ ਦੇ ਧਿਆਨ ਵਿੱਚ ਲਿਆਂਦਾ ਕਿ ਪਿਛਲੇ ਦਿਨੀਂ ਰਾਤ ਨੂੰ ਪ੍ਰਸ਼ਾਸਨ ਦੇ ਕੁਝ ਸਿਵਲ ਵਰਦੀ ‘ਚ ਅਧਿਕਾਰੀ ਆਏ ਜਿਨ੍ਹਾਂ ਸਰਪੰਚ ਤੋਂ ਬਾਇਓ ਗੈਸ ਪਲਾਂਟ ਚਲਾਉਣ ਦੇ ਹੱਕ ਜਬਰਦਸਤੀ ਦਸਤਖਤ ਕਰਾਉਣ ਲਈ ਜ਼ੋਰ ਪਾਇਆ ਪਰ ਪਿੰਡ ਦੇ ਲੋਕਾਂ ਦੇ ਵਿਰੋਧ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇ-ਰੰਗ ਪਰਤਣਾ ਪਿਆ। ਪੰਜਾਬ ਦੇ ਮੁੱਖ ਮੰਤਰੀ  ਸ੍ਰ: ਭਗਵੰਤ ਸਿੰਘ ਮਾਨ ਨਾਲ ਮੀਟਿੰਗ 2025 ਦੇ ਅਗਸਤ, ਸਤੰਬਰ ਵਿੱਚ ਇਲਾਕਾ ਵਾਸੀ ਅਤੇ ਤਾਲਮੇਲ ਕਮੇਟੀ ਦੀ ਇੱਕ ਮੀਟਿੰਗ ਹੋਈ ਅਤੇ ਉਨ੍ਹਾਂ ਪਲਾਂਟ ਨੂੰ ਪੂਰਨ ਤੌਰ ‘ਤੇ ਬੰਦ ਕਰਨ ਦੇ ਹੁਕਮ ਦਿੱਤੇ ਪਰ ਹੁਣ ਫਿਰ ਦੁਬਾਰਾ ਪ੍ਰਸ਼ਾਸਨ ਪਲਾਂਟ ਚਲਾਉਣ ਲਈ ਤੰਗ ਪਰੇਸ਼ਾਨ ਕਰ ਰਿਹਾ ਅਤੇ ਪਿੰਡ ਦੇ ਸਰਪੰਚ / ਪੰਚ ਪਿੰਡ ਵਾਸੀਆਂ ਨੂੰ ਵੱਡੇ-ਵੱਡੇ ਲਾਲਚ ਵੀ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਜਿਨ੍ਹਾਂ ਵਿੱਚ ਪਿੰਡ ਚਾਹੜ, ਬੱਗਾ ਕਲਾਂ, ਰੱਜੋਵਾਲ, ਨੂਰਪੁਰ ਬੇਟ, ਰਸੂਲਪੁਰ, ਮੋੜਾਂ, ਕੁਤਬੇਵਾਲ ਗੁਜਰਾਂ, ਛੋਅਲੇ, ਕਪੂਰ ਸਿੰਘ ਵਾਲਾ, ਮੰਨੇਵਾਲ, ਬੌਂਕੜ ਡੋਗਰਾਂ, ਬਾੜੇਵਾਲ ਡੋਗਰਾਂ, ਲਾਡੋਵਾਲ, ਲਾਦੀਆਂ ਖੁਰਦ ਆਦਿ ਪੰਚਾਇਤਾਂ ਇਸ ਰਿਲਾਇੰਸ ਬਾਇਓਗੈਸ ਪਲਾਂਟ ਦਾ ਸਖ਼ਤ ਵਿਰੋਧ ਕਰ ਰਹੀਆਂ ਹਨ। ਹਿਊਮਨ ਰਾਈਟਸ ਪ੍ਰੋਟਕਸ਼ਨ ਕੌਂਸਲ ਦੇ ਨੈਸ਼ਨਲ ਚੇਅਰਮੈਨ ਡਾ: ਨਰੂਲਾ ਵੱਲੋਂ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ਼ ਦਿੱਤਾ ਕਿ ਕੌਂਸਲ ਵੱਲੋਂ ਪ੍ਰਸ਼ਾਸਨ ਅਤੇ ਰਿਲਾਇੰਸ ਕੰਪਨੀ ਜੇਕਰ ਇਸ ਪਲਾਂਟ ਨੂੰ ਬੰਦ ਨਾ ਕਰਨ ਤੇ ਕੌਂਸਲ ਵੱਲੋਂ ਮਾਨਯੋਗ ਹਾਈਕੋਰਟ ਅਦਾਲਤ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਜਾਵੇਗੀ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਇਨਸਾਫ਼ ਮਿਲ ਸਕੇ । ਇਸ ਮੌਕੇ ਉਹਨਾਂ ਦੇ ਨਾਲ ਸਹਿਯੋਗ ਦੇਣ ਲਈ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਵੀ ਕੌਂਸਲ ਨੂੰ ਵਿਸ਼ਵਾਸ਼ ਦਿਵਾਇਆ ਕਿ ਅਸੀਂ ਲੋਕਾਂ ਦੇ ਹੱਕਾਂ ਲਈ ਦਿਨ ਰਾਤ ਇੱਕ ਕਰ ਦੇਵਾਂਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਲੱਬ ਵਲੋਂ ਕਰਵਾਇਆ ਕੁੱਲ ਹਿੰਦ ਪੱਧਰੀ ਹੈਂਡਬਾਲ ਟੂਰਨਾਮੈਂਟ ਸਫਲਤਾ ਪੂਰਵਕ ਸਮਾਪਤ
Next articleਅਖਿਲ ਭਾਰਤੀ ਯੂਨੀਵਰਸਿਟੀ ਸੰਘ ਉੱਤਰ ਖੇਤਰ ਅੰਤਰ-ਯੂਨੀਵਰਸਿਟੀ ਬੈਡਮਿੰਟਨ ਪੁਰਸ਼ ਚੈਂਪੀਅਨਸ਼ਿਪ 2024– 2025 ਵਿੱਚ ਸੀ.ਟੀ. ਯੂਨੀਵਰਸਿਟੀ ਬਣੀ “ਚੈਂਪੀਅਨ ਆਫ ਚੈਂਪੀਅਨਜ਼”