ਕਪੂਰਥਲਾ , (ਕੌੜਾ )- ” ਮਨਰੇਗਾ ਤਹਿਤ ਮਜ਼ਦੂਰੀ ਮਿਲੇਗੀ ਗਰੀਬਾਂ ਨੂੰ ਘਿਉ ਦੀ ਚੂਰੀ ਮਿਲੇਗੀ”ਸਲੋਗਨ ਲਿਖਿਆਂ ਆਮ ਹੀ ਦਿੱਖ ਜਾਂਦਾ ਹੈ।ਪਰ ਘਿਓ ਦੀ ਚੂਰੀ ਤਾਂ ਦੂਰ ਅਗਾਮੀ ਲੋਕ ਸਭਾ ਚੋਣਾਂ ਨੇ ਮਨਰੇਗਾ ਮਜ਼ਦੂਰਾ ਨੂੰ ਦਾਲ ਰੋਟੀ ਤੋਂ ਵੀ ਵਾਜੇ ਕਰ ਦਿੱਤਾ ਹੈ।ਲੋਕ ਸਭਾ ਚੋਣਾਂ ਜੋ ਕਿ ਸੱਤ ਪੜਾਵਾਂ ਵਿੱਚ ਹੋਣ ਜਾ ਰਹੀਆਂ ਹਨ ਤੇ ਅਖੀਰਲੇ ਪੜਾਅ ਵਿੱਚ ਇੱਕ ਜੂਨ ਨੂੰ ਪੰਜਾਬ ਵਿੱਚ ਸਮਾਪਤ ਹੋਣਗੀਆਂ ਕਾਰਨ ਤਕਰੀਬਨ ਤਿੰਨ ਮਹੀਨੇ ਲਈ ਮਨਰੇਗਾ ਮਜ਼ਦੂਰਾਂ ਨੂੰ ਕੋਈ ਨਵਾਂ ਕੰਮ ਸ਼ੁਰੂ ਨਾ ਹੋਣ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਹਨਾਂ ਵਿਚਾਰਾਂ ਪ੍ਰਗਟਾਵਾ ਕਰਦੇ ਹੋਏ ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ ਨੇ ਕਿਹਾ ਕਿ ਇੱਕ ਸਾਲ ਵਿੱਚ ਜਿਥੇ ਮਨਰੇਗਾ ਤਹਿਤ ਸੌ ਦਿਨ ਕੰਮ ਮਿਲਦਾ ਹੈ ਨੂੰ ਵਧਾ ਕੇ ਦੋ ਸੋ ਦਿਨ ਕੀਤਾ ਜਾਵੇ ਤੇ ਜੇਕਰ ਸਰਕਾਰੀ ਮੁਲਾਜ਼ਮਾਂ ਅਤੇ ਮੰਤਰੀਆਂ,ਐਮ ਐਲ ਏ ਦਾ ਹਰ ਸਾਲ ਮਹਿਗਾਈ ਭੱਤਾ ਵਧਾਇਆ ਜਾ ਸਕਦਾ ਹੈ ਤਾਂ ਮਜ਼ਦੂਰਾਂ ਦੀ ਮਜ਼ਦੂਰੀ ਕਿਉਂ ਨਹੀਂ। ਮਹਿਗਾਈ ਦੇ ਇਸ ਦੌਰ ਵਿੱਚ ਸਲਾਨਾ ਤੀਹ ਹਜ਼ਾਰ ਰੁਪਏ ਵਿੱਚ ਇੱਕ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਲ ਹੈ । ਇਹਨਾਂ ਮਜਬੂਰੀਆਂ ਦਾ ਫਾਇਦਾ ਉਠਾ ਸਿਆਸੀ ਲੋਕ ਗਰੀਬ ਨੂੰ ਆਟਾ ਦਾਲ, ਮੁਫ਼ਤ ਬਿਜਲੀ ਵਰਗੀਆਂ ਸਕੀਮਾਂ ਵਿੱਚ ਉਲਝਾ ਸਿਆਸੀ ਫਾਇਦਾ ਲੈਂਦੇ ਹਨ ਤੇ ਮੁੱਢਲੀਆ ਲੋੜਾਂ ਮੁਫ਼ਤ ਸਿੱਖਿਆ, ਸਿਹਤ ਸਹੂਲਤਾਂ ਤੋਂ ਲੋਕਾਂ ਨੂੰ ਵਾਂਝੇ ਰੱਖਿਆ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਜੱਥੇਬੰਦੀ ਜਿਥੇ ਨਿਰਾਨਤਰ ਕਿਸਾਨਾਂ ਦੀਆਂ ਮੰਗਾਂ ਉਠਾਉਂਦੀ ਹੈ। ਉਥੇ ਹੀ ਮਜ਼ਦੂਰਾਂ ਦੀਆਂ ਮੰਗਾਂ ਮਸਲਿਆਂ ਤੇ ਵੀ ਬਰਾਬਰ ਪਹਿਰਾ ਦਿੰਦੀ ਹੈ। ਬੋਹੜ ਸਿੰਘ ਹਜਾਰਾ, ਨਿਸ਼ਾਨ ਸਿੰਘ ਪੱਸਣ ਕਦੀਮ,ਡਾ ਲਖਵਿੰਦਰ ਸਿੰਘ, ਸੁਖਦੇਵ ਸਿੰਘ ਖੀਰਾਂਵਾਲੀ, ਲਖਵਿੰਦਰ ਸਿੰਘ ਟੋਡਰਵਾਲ, ਯੂਥ ਆਗੂ ਕੁਲਦੀਪ ਸਿੰਘ ਭੱਟੀ, ਲਵਪ੍ਰੀਤ ਸਿੰਘ ਦੂਲੋਵਾਲ ਨੇ ਸਰਕਾਰ ਤੋਂ ਮੰਗ ਕੀਤੀ ਮਨਰੇਗਾ ਮਜ਼ਦੂਰਾ ਨੂੰ ਇੱਕ ਅਪ੍ਰੈਲ ਤੋਂ ਨਵੇਂ ਸ਼ੁਰੂ ਹੋ ਰਹੇ ਤੇ ਵਧੀ ਹੋਈ ਦਿਹਾੜੀ 322 ਰੁਪਏ ਤਹਿਤ ਘੱਟੋ ਘੱਟ ਦੋ ਸੌ ਦਿਨ ਤੱਕ ਕੰਮ ਮਿਲੇ ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਬੇਹਤਰ ਤਰੀਕੇ ਨਾਲ ਚਲਾ ਸਕਣ। ਮੀਟਿੰਗ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਤੇ ਚਲਦਿਆਂ ਜਾਤਾਂ ਪਾਤਾਂ ਦਾ ਪਾੜਾ ਖ਼ਤਮ ਕਰ ਇੱਕ ਚੰਗੇ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਤੇ ਵੀ ਵਿਚਾਰ ਚਰਚਾ ਹੋਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly