(ਸਮਾਜ ਵੀਕਲੀ)
ਭੋਗਪੁਰ (ਹਰਨਾਮ ਦਾਸ ਚੋਪੜਾ)- ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਪ੍ਰੋਡਿਊਸਰ ਨੀਲਮ ਰਾਣੀ, ਹੈਪੀ ਡੱਲੀ ਅਤੇ ਕੇ ਪੀ ਕਿਰੇਸ਼ਨ ਦੀ ਧਾਰਮਿਕ ਪੇਸ਼ਕਸ਼ “ਗੁਰੂ ਮੇਰਾ” ਜੋ ਜਲਦ ਹੀ ਵਿਸ਼ਵ ਪ੍ਰਸਿੱਧ ਲੇਖਿਕਾ ਅਤੇ ਸਿੰਗਰ ਨੀਰੂ ਜੱਸਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਲੈ ਕੇ ਹਾਜਰ ਹੋ ਰਹੀ ਹੈ। ਉਨਾਂ ਸਾਡੀ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਧਾਰਮਿਕ ਟਰੈਕ ਦਾ ਵੀਡੀਓ ਮੁਕੰਮਲ ਹੋ ਗਿਆ ਹੈ। ਇਸ ਵੀਡੀਓ ਨੂੰ ਅਲਗ ਅਲਗ ਲੋਕੇਸ਼ਨ ਤੇ ਤਿੰਨ ਦਿਨ ਦੇ ਸ਼ੂਟ ਚ ਤਿਆਰ ਕੀਤਾ ਹੈ।ਇਸ ਵੀਡੀਓ ਨੂੰ ਫੇਮਸ ਵੀਡੀਓ ਡਾਇਰੈਕਟਰ ਨੀਸ਼ੂ ਕਸ਼ਅਪ ਵਲੋ ਤਿਆਰ ਕੀਤਾ ਗਿਆ ਹੈ।ਇਸ ਧਾਰਮਿਕ ਟਰੈਕ ਨੂੰ ਜਲਦੀ ਹੀ ਪੂਰੇ ਵਿਸ਼ਵ ਦੇ ਵਿਚ ਹੱਕ ਰਿਕਾਰਡਜ ਕੰਪਨੀ ਵੱਲੋ ਰਲੀਜ ਕੀਤਾ ਜਾਵੇਗਾ ਅਤੇ ਸਮੁੱਚੀ ਟੀਮ ਨੂੰ ਆਸ ਤੇ ਉਮੀਦ ਹੈ ਕਿ ਪਹਿਲਾਂ ਦੀ ਤਰਾਂ ਇਸ ਵਾਰ ਵੀ ਸੰਗਤਾਂ ਵੱਲੋਂ ਭਰਮਾ ਹੁੰਗਾਰਾ ਤੇ ਪਿਆਰ ਮਿਲੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly