*ਪਿੰਡ ਮੋਂਰੋਂ ਦੀ ਵਸਨੀਕ ਲੜਕੀ ਦਲਜੀਤ ਢੀਂਡਸਾ ਪੁੱਤਰੀ ਸੁਰਿੰਦਰ ਸਿੰਘ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ*
ਜਲੰਧਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 8ਵੀਂ ਕਲਾਸ ਦੇ ਨਤੀਜਿਆਂ ਵਿੱਚ ਨਜ਼ਦੀਕੀ ਪਿੰਡ ਬਖਲੌਰ (ਸ਼ਹੀਦ ਭਗਤ ਸਿੰਘ ਨਗਰ) ਨਵਾਂਸ਼ਹਿਰ ਵਿੱਚ ਸਥਿਤ ਵਿਕਟਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਬੇਹੱਦ ਸ਼ਾਨਦਾਰ ਤੇ 100 ਪ੍ਰਤੀਸ਼ਤ ਰਿਹਾ। ਜਿਸ ਵਿੱਚ ਦਲਜੀਤ ਢੀਂਡਸਾ ਪੁੱਤਰੀ ਸੁਰਿੰਦਰ ਸਿੰਘ ਨੇ 574/600 ਅੰਕ 95.6 ਪ੍ਰਤੀਸ਼ਤ ਪ੍ਰਾਪਤ ਕੀਤੇ। ਅਰਮਾਨ ਮਹਿਮੀ ਪੁੱਤਰ ਰਾਕੇਸ਼ ਕੁਮਾਰ ਨੇ 571/600 ਅੰਕ 95 ਪ੍ਰਤੀਸ਼ਤ ਪ੍ਰਾਪਤ ਕੀਤੇ, ਗੁਰਪ੍ਰੀਤ ਕੌਰ ਪੁੱਤਰੀ ਮੱਖਣ ਰਾਮ ਨੇ 555/600 ਅੰਕ 92.5 ਪ੍ਰਤੀਸ਼ਤ ਪ੍ਰਾਪਤ ਕੀਤੇ, ਇਸੇ ਤਰਾਂ ਦਲਜੀਤ ਰਾਏ ਪੁੱਤਰ ਵਿਜੈ ਕੁਮਾਰ ਨੇ 543/600 ਅੰਕ 90.5 ਪ੍ਰਤੀਸ਼ਤ, ਰੂਬਲ ਗੁਰੂ ਪੁੱਤਰ ਬਲਵੀਰ ਗੁਰੂ ਨੇ 88 ਪ੍ਰਤੀਸ਼ਤ, ਪਰਮਿੰਦਰ ਧਾਮੀ ਪੁੱਤਰ ਬਲਵਿੰਦਰ ਸਿੰਘ ਨੇ 87 ਪ੍ਰਤੀਸ਼ਤ, ਹਰਸ਼ਦੀਪ ਪੁੱਤਰ ਸੁਰਿੰਦਰ ਸਿੰਘ ਨੇ 75 ਪ੍ਰਤੀਸ਼ਤ, ਮਨਪ੍ਰੀਤ ਰਾਣੀ ਪੁੱਤਰੀ ਜੋਰ ਰਾਮ ਨੇ 85 ਪ੍ਰਤੀਸ਼ਤ, ਪ੍ਰਿਯੰਕਾ ਪੁੱਤਰੀ ਧਰਮਿੰਦਰ ਨੇ ਵੀ 85 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਸਕੂਲ ਦੇ ਬਾਕੀ ਵਿਦਿਆਰਥੀਆਂ ਨੇ ਵੀ 80 ਪ੍ਰਤੀਸ਼ਤ ਤੋਂ ਵੱਧ ਅੰਕ ਲੈ ਕੇ ਸਕੂਲ ਦਾ ਮਾਣ ਵਧਾਇਆ। ਇਸ ਮੌਕੇ ਸਕੂਲ ਮੈਨੇਜਮੈਂਟ ਨੇ ਇਸ ਪ੍ਰਾਪਤੀ ਦੀ ਸਮੂਹ ਵਿਦਿਆਰਥੀਆਂ ਤੇ ਸਕੂਲ ਸਟਾਫ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸੱਭ ਵਿਦਿਆਰਥੀਆਂ ਦੀ ਪੜਨ ਤੇ ਕੁਝ ਬਨਣ ਦੀ ਇੱਛਾ ਸ਼ਕਤੀ, ਦ੍ਰਿੜ ਸੰਕਲਪ, ਲਗਨ ਤੇ ਸਮੂਹ ਸਟਾਫ ਦੀ ਮਿਹਨਤ ਦਾ ਨਤੀਜਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly