ਜਿੱਤ

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
(ਸਮਾਜ ਵੀਕਲੀ)
ਗਮੀਂ  ਹੋਵੇ  ਜਾਂ  ਖੁਸ਼ੀ,
                    ਵਕਤ ਗੁਜ਼ਾਰ ਲੈਂਦਾ ਹਾਂ l
ਥੋੜ੍ਹਾ  ਹੋਵੇ  ਜਾਂ  ਬਹੁਤਾ,
                   ਓਨੇ ਨਾਲ ਸਾਰ ਲੈਂਦਾ ਹਾਂ l
ਵਿਗੜੇ ਭਾਵੇਂ ਕੰਮ ਨੇ ਬਹੁਤੇ,
           ਵੇਲੇ ਨਾਲ ਉੱਠ ਸੰਵਾਰ ਲੈਂਦਾ ਹਾਂ l
ਤੱਤੇ ਬੋਲ ਭਾਵੇਂ ਬੋਲਣ ਲੋਕੀਂ,
              ਜਿਗਰਾ ਕਰ ਸਹਾਰ ਲੈਂਦਾ ਹਾਂ l
ਜ਼ਿੰਦਗੀ ਬਾਹਲੀ ਭੱਜ ਨੱਠ ਪਾਈ,
         ਕਿਤਾਬਾਂ ਪੜ੍ਹ ਸੀਨਾ ਠਾਰ ਲੈਂਦਾ ਹਾਂ l
ਠੰਡ ਹੋਵੇ ਭਾਵੇਂ ਬਹੁਤੀ ਗਰਮੀ,
          ਮਾਣ ਕੁਦਰਤ ਦੀ ਬਹਾਰ ਲੈਂਦਾ ਹੈ l
ਅਵਤਾਰ ਹਰਨਾਂ ਨਾ ਜ਼ਿੰਦਗੀ ਵਿੱਚ,
     ਖੁਰਦਪੁਰੀਆ ਮਨ’ਚ ਧਾਰ ਲੈਂਦਾ ਹਾਂ l
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
 ਜੱਦੀ ਪਿੰਡ ਖੁਰਦਪੁਰ (ਜਲੰਧਰ)
 006421392147
Previous articleਪਰਮਜੀਤ ਪੰਮ ਦੀ ਵਿਲੱਖਣ ਪੇਸ਼ਕਾਰੀ ‘ਰੁੱਖ ਬਨਾਮ ਮਨੁੱਖ‘
Next articleਵੀਰ ਦੇ ਨਾਮ ਮੇਰੀ ਕਵਿਤਾ