HOME ਵਿਕਟੋਰੀਆ ਡੇਅ ਦੇ ਮੌਕੇ ਤੇ ਸਜਾਈਆਂ ਗਈਆਂ ਦਿਲਕਸ਼ ਝਾਕੀਆਂ

ਵਿਕਟੋਰੀਆ ਡੇਅ ਦੇ ਮੌਕੇ ਤੇ ਸਜਾਈਆਂ ਗਈਆਂ ਦਿਲਕਸ਼ ਝਾਕੀਆਂ

3
ਫੋਟੋ ਕੈਪਸ਼ਨ: ਵਿਕਟੋਰੀਆ ਡੇਅ ਦੀ ਪਰੇਡ ਦੀਆਂ ਵੱਖ ਵੱਖ ਝਲਕੀਆਂ

ਜੀਪਾ ਅਤੇ ਜਿਪਸੀਆਂ ਦੀ ਸ਼ਮੂਲੀਅਤ ਨਾਲ ਸਿਰਜਿਆ ਪੰਜਾਬ ਵਰਗਾ ਮਾਹੌਲ

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਚ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਵਿਕਟੋਰੀਆ ਡੇਅ ਵੱਡੀ ਪੱਧਰ ਤੇ ਮਨਾਇਆ ਗਿਆ । ਇਸ ਮੌਕੇ ਤੇ ਆਯੋਜਿਤ ਕੀਤੀ ਗਈ ਸਲਾਨਾ ਇਤਿਹਾਸਕ ਪਰੇਡ ਦੌਰਾਨ ਵੱਖ-ਵੱਖ ਭਾਈਚਾਰੇ ਦੇ ਲੋਕਾਂ ਵੱਲੋਂ ਆਪੋ ਆਪਣੇ ਰਵਾਇਤੀ ਪਿਛੋਕੜ ਨੂੰ ਦਰਸਾਉਂਦੀਆਂ ਝਾਕੀਆਂ ਵੀ ਕੱਢੀਆਂ ਗਈਆਂ । ਵਿਕਟੋਰੀਆ ਤੋਂ ਇਲਾਵਾ ਹੋਰਨਾਂ ਸ਼ਹਿਰਾਂ ਤੋਂ ਪੁੱਜੇ ਹਜ਼ਾਰਾਂ ਲੋਕਾਂ ਨੇ ਇਸ ਦਿਲਕਸ਼ ਨਜ਼ਾਰੇ ਦਾ ਆਨੰਦ ਮਾਣਿਆ ਪਰੇਡ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਸਥਾਨਕ ਪੁਲਿਸ ਅਤੇ ਸਿਟੀ ਵੱਲੋਂ ਟਰੈਫਿਕ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਸਨ।  ਪਰੇਡ ਦੌਰਾਨ ਬੈਂਡਾਂ, ਸੁਰੱਖਿਆ ਦਲਾਂ, ਰੰਗ-ਬਿਰੰਗੀਆਂ ਝਾਕੀਆਂ ਅਤੇ ਸੱਭਿਆਚਾਰਕ ਪ੍ਰਦਰਸ਼ਨਾਂ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਕੈਨੇਡੀਅਨ ਝੰਡਿਆਂ ਨਾਲ ਮਾਰਚ ਕਰਦੇ ਦਸਤਿਆਂ ਅਤੇ ਸੜਕਾਂ ਦੇ ਦੋਵਾਂ ਪਾਸਿਆਂ ਖੜ੍ਹੇ ਦਰਸ਼ਕਾਂ ਨੇ ਸਮਾਗਮ ਦਾ ਰੌਣਕਮਈ ਮਾਹੌਲ ਬਣਾਇਆ। ਇਸ ਪਰੇਡ ਵਿੱਚ ਪੰਜਾਬੀ ਗੱਭਰੂਆਂ ਵੱਲੋਂ ਆਪਣੀਆਂ ਜਿਪਸੀਆਂ ਅਤੇ ਜੀਪਾਂ ਨਾਲ ਕੀਤੀ ਗਈ ਸ਼ਮੂਲੀਅਤ ਕਾਰਨ ਪੰਜਾਬ ਦੇ ਕਿਸੇ ਮੇਲੇ ਵਰਗਾ ਮਾਹੌਲ ਸਿਰਜਿਆ ਵੀ ਮਹਿਸੂਸ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਹ ਪਰੇਡ ਵਿਕਟੋਰੀਆ ਸ਼ਹਿਰ ਦੀਆਂ ਸਭ ਤੋਂ ਪੁਰਾਣੀਆਂ ਪਰੰਪਰਾਵਾਂ ਵਿੱਚੋਂ ਇੱਕ ਹੈ, ਜਿਸ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਅਤੇ ਸੈਲਾਨੀ ਸ਼ਾਮਲ ਹੁੰਦੇ ਹਨ। ਇਸ ਪਰੇਡ ਦੌਰਾਨ ਖਾਲਸਾ ਕ੍ਰੈਡਿਟ ਯੂਨੀਅਨ ਦੇ ਸੀਨੀਅਰ ਮੈਨੇਜਰ ਸੁਖਦੇਵ ਸਿੰਘ ਰੰਧਾਵਾ ਦੀ ਅਗਵਾਈ ਚ ਪੰਜਾਬੀ ਪਹਿਰਾਵੇ ਚ ਰੰਗ ਬਰੰਗੀਆਂ ਦਸਤਾਰਾਂ ਸਜਾ ਕੇ ਸ਼ਾਮਿਲ ਹੋਏ ਪੰਜਾਬੀ ਗੱਭਰੂਆਂ ਦਾ ਕਾਫਲਾ ਵੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣਿਆ ਨਜ਼ਰੀਂ ਆਇਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਗੰਦਗੀ ਤੋਂ ਦੁਖੀ ਸ਼ਹਿਰ ਵਾਸੀ ਨਗਰ ਕੌਂਸਲ ਚੋਣਾਂ ‘ਚ ਆਪ ਉਮੀਦਵਾਰਾਂ ਨੂੰ ਨਕਾਰਨਗੇ: ਸੁਰਿੰਦਰ ਸਿੰਘ ਹਰੀਪੁਰ
Next articleਸਰੀ ਦੇ ਮੁੱਕੇਬਾਜ਼ ਦੀ ‘ਘਰ ਵਾਪਸੀ’ ਨੂੰ ਲੈ ਕੇ ਚਰਚਾ