ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ:- ਇਸ ਵੇਲੇ ਸਮੁੱਚੇ ਪੰਜਾਬ ਵਿੱਚ ਹੀ ਜਿੱਥੇ ਅਨੇਕਾਂ ਅਲਾਮਤਾਂ ਹੋਰ ਚੱਲ ਰਹੀਆਂ ਹਨ ਉਹਨਾਂ ਦੇ ਵਿੱਚੋਂ ਇੱਕ ਪ੍ਰਮੁੱਖ ਹੈ ਪੰਜਾਬ ਵਿੱਚ ਤੇਜੋ ਤੇਜ਼ ਚਲਦਾ ਜਾ ਰਿਹਾ ਨਸ਼ਿਆਂ ਦਾ ਦਰਿਆ ਇਹ ਨਸ਼ਿਆਂ ਦਾ ਦਰਿਆ ਅਨੇਕਾਂ ਤਰੀਕਿਆਂ ਦੇ ਨਾਲ ਪੰਜਾਬ ਵਾਸੀਆਂ ਨੂੰ ਆਪਣੇ ਵਿੱਚ ਸਮੋਅ ਰਿਹਾ ਹੈ। ਕੋਈ ਤਾਂ ਨਸ਼ੇ ਦੀ ਓਵਰਡੋਜ਼ ਨਾਲ ਮਰ ਕੋਈ ਨਸ਼ਾ ਨਾ ਮਿਲਣ ਕਾਰਨ ਮਰ ਰਿਹਾ ਹੈ ਤੇ ਕਿਸੇ ਪਾਸੇ ਨਸ਼ਾ ਤਸਕਰਾਂ ਦੇ ਗੁੰਡੇ ਕਰਿੰਦੇ ਉਹਨਾਂ ਸਿਰੜੀ ਲੋਕਾਂ ਨੂੰ ਮਾਰ ਮੁਕਾ ਰਹੇ ਹਨ ਜੋ ਨਸ਼ੇ ਦਾ ਵਿਰੋਧ ਕਰ ਰਹੇ ਹਨ।
ਇਸੇ ਤਰਾਂ ਦੀ ਹੀ ਘਟਨਾ ਮਾਛੀਵਾੜਾ ਤੋਂ ਨਜਦੀਕ ਪਿੰਡ ਖੇੜਾ ਦੇ ਵਿੱਚ ਵਾਪਰੀ ਬੇਟ ਇਲਾਕੇ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਕਰਦੇ ਮੰਤਰੀ ਤੇ ਉਸਦੇ ਸਾਥੀਆਂ ਨੇ ਮੋਟਰਸਾਈਕਲ ਦੇ ਹੇਠ ਦੇ ਕੇ ਤਿੰਨ ਨੌਜਵਾਨਾਂ ਨੂੰ ਦਰੜ ਦਿੱਤਾ ਸੀ ਜਿਸ ਵਿੱਚ ਕੁਲਵਿੰਦਰ ਸਿੰਘ ਕੈਲੂ ਦੀ ਦਰਦਨਾਕ ਮੌਤ ਹੋ ਗਈ ਸੀ ਇਸ ਘਟਨਾ ਵਿੱਚ ਦੋ ਸਕੇ ਭਰਾ ਮੋਹਨ ਸਿੰਘ ਸੋਹਣ ਸਿੰਘ ਜਖਮੀ ਹਨ। ਕੁਲਵਿੰਦਰ ਸਿੰਘ ਦੀ ਅੱਜ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਖੇੜਾ ਦੇ ਵਿੱਚ ਹੋਈ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਅੰਤ ਅਰਦਾਸ ਲੋਕਾਂ ਦੀ ਇਕੱਠ ਤੋਂ ਇਹ ਮਹਿਸੂਸ ਹੋ ਰਿਹਾ ਸੀ ਕਿ ਹੁਣ ਨਸ਼ੇ ਪ੍ਰਤੀ ਲੋਕਾਂ ਦੇ ਵਿੱਚ ਰੋਸ ਤੇ ਗੁੱਸਾ ਹੈ ਅੰਤਿਮ ਅਰਦਾਸ ਤੋਂ ਬਾਅਦ ਸਮਰਾਲਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਆਪਣੇ ਸਾਥੀਆਂ ਸਮੇਤ ਪੁੱਜੇ ਜਿਨਾਂ ਨੇ ਸੰਬੋਧਨ ਦੇ ਵਿੱਚ ਨਸ਼ਿਆਂ ਦੇ ਸਬੰਧੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇੱਕਜੁੱਟ ਹੋ ਕੇ ਲੋਕਾਂ ਨੂੰ ਲੜਨ ਦੀ ਸਲਾਹ ਦਿੰਦਿਆਂ ਕਿਹਾ ਕਿ ਆਖਰ ਕਦੋਂ ਤੱਕ ਜਨਤਾ ਨਸ਼ੇ ਦੇ ਸੌਦਾਗਰਾਂ ਤੇ ਨਸ਼ੇੜੀਆਂ ਦਾ ਸ਼ਿਕਾਰ ਹੁੰਦੀ ਰਹੇਗੀ। ਜੇਕਰ ਅੱਜ ਖੇੜੇ ਵਿਚ ਭੋਗ ਇਸ ਮੁੰਡੇ ਦਾ ਭੋਗ ਪਿਆ ਹੈ ਤਾਂ ਪੰਜਾਬ ਦੇ ਅਨੇਕਾ ਇਲਾਕਿਆਂ ਵਿੱਚ ਇਸੇ ਤਰ੍ਹਾਂ ਹੀ ਹੋ ਰਿਹਾ ਹੈ ਇਸ ਮੁੱਦੇ ਉੱਤੇ ਸਰਕਾਰ ਚਿੰਤਤ ਨਹੀਂ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਖੇੜਾ ਦੇ ਸਾਬਕਾ ਸਰਪੰਚ ਮਨਮੋਹਨ ਸਿੰਘ ਖੇੜਾ ਨੇ ਕਿਹਾ ਕਿ ਇਸ ਬੇਵਕਤ ਘਟਨਾ ਦੇ ਨਾਲ ਸਮੁੱਚਾ ਇਲਾਕਾ ਹੀ ਸੋਗ ਵਿੱਚ ਹੈ ਇਸ ਇਸ ਤਰ੍ਹਾਂ ਨਸ਼ਾ ਤਸਕਰਾਂ ਵੱਲੋਂ ਨੌਜਵਾਨਾਂ ਨੂੰ ਅਣ ਆਈਆਂ ਮੌਤਾਂ ਵੰਡੀਆਂ ਜਾ ਰਹੀਆਂ ਹਨ ਜਿਹਨਾਂ ਦਾ ਕੋਈ ਹੱਲ ਵੀ ਨਹੀਂ ਦਿਖ ਰਿਹਾ ਉਹਨਾਂ ਕਿਹਾ ਕਿ ਅਸੀਂ ਇਸ ਕੁਲਵਿੰਦਰ ਸਿੰਘ ਦੀ ਕੁਰਬਾਨੀ ਨੂੰ ਦੇਖਦਿਆਂ ਹੋਇਆਂ ਆਪਣੇ ਇਲਾਕੇ ਵਿੱਚ ਨਸ਼ਿਆਂ ਦੀ ਸੁਧਾਰ ਪ੍ਰਤੀ ਕੇਂਦਰਿਤ ਰਹਾਂਗੇ ਤਾਂ ਕਿ ਇਸ ਤਰਾਂ ਹੋਰ ਨਾ ਹੋ ਸਕੇ।
ਇਸ ਮੌਕੇ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਰਵਣ ਸਿੰਘ ਨੇ ਆਪਣੇ ਜਥੇ ਨਾਲ ਜਿੱਥੇ ਇਸ ਅਰਦਾਸ ਵਿੱਚ ਹਾਜ਼ਰੀ ਭਰੀ ਉੱਥੇ ਹੀ ਉਹਨਾਂ ਨੇ ਸਟੇਜ ਤੋਂ ਇਹ ਐਲਾਨ ਕੀਤਾ ਕਿ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜੇਕਰ ਤੁਹਾਡੇ ਆਲੇ ਦੁਆਲੇ ਨਸ਼ਿਆਂ ਵਾਲੇ ਅਜਿਹੀ ਗੁੰਡਾ ਕਰਦੀ ਕਰਦੇ ਹਨ ਤਾਂ ਉਹ ਗੁਰਦੁਆਰਾ ਕਿਰਪਾਨ ਭੇਟ ਆ ਕੇ ਸਾਡੇ ਨਾਲ ਸੰਪਰਕ ਕਰਨ ਅਸੀਂ ਅੱਗੇ ਹੋ ਕੇ ਇਸ ਤਰ੍ਹਾਂ ਦੇ ਗਲਤ ਅਨਸਰਾਂ ਦੇ ਨਾਲ ਲੜਾਂਗੇ ਇਹ ਸਾਨੂੰ ਗੁਰੂ ਵੱਲੋਂ ਹੁਕਮ ਹੈ ਗੁਰੂ ਨੇ ਸਾਨੂੰ ਜ਼ੁਲਮ ਦੇਖਣ ਤੋਂ ਵਰਜਿਆ ਹੈ
ਇਸ ਮੌਕੇ ਹਰਜਿੰਦਰ ਸਿੰਘ ਖੇੜਾ ਆੜਤੀ ਆਗੂ ਹਰਜੋਤ ਸਿੰਘ ਮਾਗਟ ਯੂਥ ਆਗੂ ਸਰਕਾਰ ਜੀਐਸ ਚੌਹਾਨ ਹਿਊਮਨ ਰਾਈਟਸ ਤੋਂ ਲਖਬੀਰ ਸਿੰਘ ਘਰਖਣਾਂ ਨਿੱਕਾ ਸਿੰਘ ਖੇੜਾ ਮਾਸਟਰ ਬਿੱਕਰ ਸਿੰਘ ਮੰਡ ਸੁੱਖੇਵਾਲ ਪਰਮਜੀਤ ਸਿੰਘ ਨੰਬਰਦਾਰ ਬਲਕਾਰ ਸਿੰਘ ਸਰਪੰਚ ਮਨਜੀਤ ਸਿੰਘ ਝੱਜ ਜੋਗਿੰਦਰ ਸਿੰਘ ਫ਼ੌਜੀ ਗੁਰਵੀਰ ਸਿੰਘ ਭਜਨ ਸਿੰਘ ਧੰਨੂਰ ਚਰਨਜੀਤ ਸਿੰਘ ਸਾਬਕਾ ਸਰਪੰਚ ਚਕਲੀ ਡਾਕਟਰ ਮੁਲਖ ਰਾਜ ਘੋਲਾ ਸਿੰਘ ਸਾਬਕਾ ਸਰਪੰਚ ਧੰਨੂਰ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly