ਨਵੀਂ ਦਿੱਲੀ (ਸਮਾਜ ਵੀਕਲੀ): ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਨਾਇਡੂ ਨੇ ਕਿਹਾ ਕਿ ਸਵਰਾਜ ਵੱਲੋਂ ਮੁਲਕ ਦੀ ਕੀਤੀ ਗਈ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ। ਸਾਬਕਾ ਵਿਦੇਸ਼ ਮੰਤਰੀ ਸਵਰਾਜ ਦਾ ਦੇਹਾਂਤ 2019 ਵਿਚ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਸੀ। ਉਹ 67 ਵਰ੍ਹਿਆਂ ਦੇ ਸਨ। ਨਾਇਡੂ ਨੇ ਕਿਹਾ ਕਿ ਸਵਰਾਜ ਬੇਹੱਦ ਸੁਲਝੇ ਹੋਏ ਸੰਸਦ ਮੈਂਬਰ ਸਨ ਤੇ ਬੁਲਾਰੇ ਵਜੋਂ ਵੀ ਉਨ੍ਹਾਂ ਨਾਮਣਾ ਖੱਟਿਆ। ਇਸ ਤੋਂ ਇਲਾਵਾ ਉਨ੍ਹਾਂ ਮਹਿਲਾ ਸ਼ਕਤੀਕਰਨ ਤੇ ਪੱਛੜੇ ਵਰਗਾਂ ਲਈ ਵੀ ਸੰਘਰਸ਼ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly