ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਤ ਹੀ ਮਿਸ਼ਨਰੀ ਸਾਥੀ ਜਗਦੀਸ਼ ਲਾਲ ਸਾਬਕਾ ਸਰਪੰਚ ਅਤੇ ਸਾਬਕਾ ਪ੍ਰਧਾਨ ਬਸਪਾ ਹਲਕਾ ਬੰਗਾ ਦੇ ਨਾਲ ਬਸਪਾ ਬੰਗਾ ਦੀ ਟੀਮ ਨੇ ਦੁੱਖ ਸਾਂਝਾ ਕੀਤਾ ਕਿਉਂਕਿ ਜਗਦੀਸ਼ ਲਾਲ ਸੱਲ੍ਹਾ ਦੇ ਸਤਿਕਾਰਯੋਗ ਪਿਤਾ ਪ੍ਰੇਮ ਦਾਸ ਜੀ ਦੀ ਮੌਤ ਹੋ ਗਈ ਸੀ । ਮਾਪੇ ਸਿਰ ਦਾ ਸਾਇਆ ਹੁੰਦੇ ਹਨ ਉਨ੍ਹਾਂ ਤੋਂ ਸਿਵਾਏ ਜ਼ਿੰਦਗੀ ਵਿੱਚ ਬਹੁਤ ਕਠਨਾਈਆਂ ਆਉਂਦੀਆਂ ਹਨ। ਇਸ ਮੌਕੇ ਤੇ ਪ੍ਰਵੀਨ ਬੰਗਾ ਇੰਚਾਰਜ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਬਸਪਾ, ਹਰਮੇਸ਼ ਵਿਰਦੀ ਜਨਰਲ ਸਕੱਤਰ ਬਸਪਾ ਬੰਗਾ, ਰਵਿੰਦਰ ਮਹਿਮੀ ਕਨਵੀਨਰ ਮਹਿਲਾ ਵਿੰਗ ਬਸਪਾ ਬੰਗਾ, ਚਰਨਜੀਤ ਨੰਬਰਦਾਰ ਸੱਲ ਕਲਾਂ,ਪਿਆਰਾ ਰਾਮ, ਅਵਿਨਾਸ਼ ਕੌਰ ਅਤੇ ਜਗਦੀਸ਼ ਲਾਲ ਦੀ ਮਾਤਾ ਪ੍ਰੀਤਮ ਕੌਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj