ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਹੈਲੋ ਹੈਲੋ 2025 ਰੰਗਾ ਰੰਗ ਪ੍ਰੋਗਰਾਮ ਦੇ ਨਿਰਦੇਸ਼ਕ ਅਮਰੀਕ ਮਾਇਕਲ ਨੇ ਦਸਿਆ ਕਿ ਗਾਇਕਾ ਰੁੱਬਲ ਸੰਧੂ ਮਹਿਮ ਬਹੁਤ ਸੁਰੀਲਾ ਗਾਉਂਦੀ ਹੈ ਤੇ ਪਹਿਲਾ ਵੀ ਤੁਸੀ ਬਹੁਤ ਸਾਰੇ ਗੀਤਾਂ ਨੂੰ ਪਿਆਰ ਦਿੱਤਾ ਹੈ। ਨਵਾਂ ਗੀਤ” ਜ਼ੋਰ ਸੱਜਣਾ ” ਪ੍ਰੋਗਰਾਮ ਹੈਲੋ ਹੈਲੋ 2025 ਵਿਚ ਸੁਣੋਗੇ ਜਿਸਨੂੰ ਆਪਣੀ ਮਿੱਠੀ ਆਵਾਜ਼ ਨਾਲ ਰੁੱਬਲ ਸੰਧੂ ਮਹਿਮ ਨੇ ਗਾਇਆ ਤੇ ਕਲਮਬੱਧ ਕੀਤਾ ਰਾਜੀ ਬਾਲੋਂ ਅਤੇ ਮਲਕੀਤ ਸਿੰਘ ਜੋਸਨ ਜੀ ਨੇ ਤਰਜ਼ ਬਣਾਈ ਸਾਹਿਲ ਚੌਹਾਨ ਨੇ ਅਤੇ ਮਿਊਜ਼ਿਕ ਕੀਤਾ ਗਿਆ ਹਰਿ ਅਮਿਤ ਵਲੋ। ਗਾਇਕ ਅਤੇ ਨਿਰਦੇਸ਼ਕ ਅਮਰੀਕ ਮਾਇਕਲ ਨੇ ਦਸਿਆ ਕਿ ਰੁੱਬਲ ਸੰਧੂ ਮਹਿਮ ਸੁਪਰਸਟਾਰ ਕਲਾਕਾਰ ਸਵ. ਰੋਮੀ ਗਿੱਲ ਜੀ ਦੀ ਭਾਣਜੀ ਅਤੇ ਚੰਨ ਚਾਹਕੋਟੀ ਜੀ ਦੀ ਬੇਟੀ ਹੈ। ਰੁੱਬਲ ਸੰਧੂ ਮਹਿਮ ਜੀ ਦੀ ਮਾਤਾ ਜੀ ਨੇ ਵੀ ਉਸਤਾਦ ਜਨਾਬ ਸੁਰਿੰਦਰ ਛਿੰਦਾ ਜੀ ਨਾਲ ਬਹੁਤ ਸਾਰੀਆਂ ਸਟੇਜਾਂ ਅਤੇ ਬਹੁਤ ਸਾਰੇ ਦੋਗਾਣੇ ਗੀਤਾਂ ਵਿਚ ਗਾਇਆ। ਅਸੀ ਆਪਣੇ ਆਪ ਲਈ ਬਹੁਤ ਮਾਣ ਮਹਿਸੂਸ ਕਰਦੇ ਆ ਕਿ ਰੁੱਬਲ ਸੰਧੂ ਮਹਿਮ ਦਾ ਸਾਰਾ ਪਰਿਵਾਰ ਸੰਗੀਤ ਜਗਤ ਨਾਲ ਜੁੜਿਆ ਹੈ ਤੇ ਹੈਲੋ ਹੈਲੋ 2022 ਵਿਚ ਵੀ ਓਹਨਾ ਦਾ ਗਾਣਾ”ਤੇਰੇ ਸਾਹਾਂ ਵਿੱਚ ” ਤੁਸੀ ਸੁਣਿਆ। ਜਿਸਨੂੰ ਕਲਮਬੱਧ ਕੀਤਾ ਸੀਤਾ ਨਾਹਰ ਗਾਂਧਰਾਂ ਵਾਲੇ ਨੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਗੀਤ ਬਹੁਤ ਪਸੰਦ ਆਵੇਗਾ। ਗੀਤ ਨੂੰ ਤੁਸੀ ਪ੍ਰੋਗਰਾਮ ਹੈਲੋ ਹੈਲੋ 2025 ਵਿਚ 1 ਜਨਵਰੀ ਰਾਤ 8 ਵਜੇ ਤੋਂ ਲੈਕੇ 9 ਵਜੇ ਤੱਕ ਦੂਰਦਰਸ਼ਨ ਜਲੰਧਰ ਡੀ ਡੀ ਪੰਜਾਬੀ ਤੇ ਸੁਣੋਗੇ ਅਤੇ ਯੂਟਿਊਬ ਤੇ ਹੋਰ ਅਲਗ ਅਲਗ ਸੋਸ਼ਲ ਸਾਈਟਾਂ ਤੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly