ਬਹੁਪੱਖੀ ਕਲਾਕਾਰ ਐਮ ਐਸ ਝੱਮਟ ਦਾ ਸਿੰਗਲ ਟਰੈਕ ਜਲਦ ਹੋਵੇਗਾ ਰਿਲੀਜ਼, ਸਿੰਗਲ ਟਰੈਕ ਕਤਲ ਦਾ ਕੀਤਾ ਪੋਸਟਰ ਰਿਲੀਜ਼

ਮਹਿੰਦਰ ਸਿੰਘ ਝੱਮਟ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਪੰਜਾਬੀ ਸੱਭਿਆਚਾਰ ਦੀਆਂ ਵੱਖ ਵੱਖ ਕਲਾਵਾਂ ਵਿੱਚ ਓਤ ਪੋਤ ਦੁਆਬੇ ਦੇ ਜ਼ਿਲਾ ਹੁਸ਼ਿਆਰਪੁਰ ਦੀ ਚਰਚਿਤ ਆਵਾਜ਼ ਮਹਿੰਦਰ ਸਿੰਘ ਝੱਮਟ ਆਪਣੇ ਨਵੇਂ ਸਿੰਗਲ ਟਰੈਕ ਨਾਲ ਇੱਕ ਵਾਰ ਫਿਰ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਿਹਾ ਹੈ । ਜਿਕਰਯੋਗ ਹੈ ਕਿ ਐਮ ਐਸ ਝੱਮਟ ਪਿਛਲੇ ਲੰਬੇ ਅਰਸੇ ਤੋਂ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ  ਨਾਲ ਜੁੜਿਆ ਹੋਇਆ ਉਹ ਕਲਾਕਾਰ ਹੈ ਜਿਸ ਨੇ ਅਨੇਕਾਂ ਅਖਬਾਰਾਂ ਤੋਂ ਇਲਾਵਾ ਸਟੇਜਾਂ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਆਪਣੀਆਂ ਕਲਾਵਾਂ ਰਾਹੀਂ ਕੀਤਾ ਹੈ। ਉਸ ਵੱਲੋਂ ਲਿਖੇ ਅਨੇਕਾਂ ਗੀਤ ਵੱਖ-ਵੱਖ ਪੰਜਾਬੀ ਗਾਇਕਾਂ ਦੀ ਆਵਾਜ਼ ਦਾ ਸ਼ਿੰਗਾਰ ਬਣੇ ਹਨ। ਅਤੇ ਉਸ ਨੂੰ ਜਿੱਥੇ ਲਿਖਣ ਦਾ ਬੇਹੱਦ ਸ਼ੌਂਕ ਹੈ ਉਥੇ ਹੀ ਉਸਨੂੰ ਗਾਇਕੀ ਦਾ ਵੀ ਸਿਖਰਾਂ ਸੋਂਹੰਦਾ ਸ਼ੌਂਕ ਹੈ। ਜਿਸ ਨੂੰ ਪੂਰਾ ਕਰਨ ਲਈ ਉਸ ਵਲੋਂ ਪਹਿਲਾਂ ਵੀ ਅਨੇਕਾਂ ਟਰੈਕ ਸਰੋਤਿਆਂ ਦੀ ਝੋਲੀ ਪਾਏ ਗਏ ਹਨ। ਉਸ ਵਲੋਂ ਹੁਣ 23 ਜੁਲਾਈ ਨੂੰ ਇੱਕ ਖੂਬਸੂਰਤ ਟਰੈਕ ਜਿਸ ਦਾ ਟਾਈਟਲ ਕਤਲ ਹੈ ਗੀਤ ਲਾਂਚ ਕੀਤਾ ਜਾ ਰਿਹਾ । ਜਿਸ ਸਬੰਧੀ ਜਾਣਕਾਰੀ ਦਿੰਦਿਆਂ ਉਸ ਨੇ ਦੱਸਿਆ ਕਿ ਬਹੁਤ ਹੀ ਸਤਿਕਾਰਯੋਗ ਐਨੀ ਰੰਧਾਵਾ, ਲੇਖਕਾ ਰਮਨਦੀਪ ਕੌਰ ਬਰਗਾੜੀ, ਨੇਕਾ ਮੱਲਾ ਬੇਦੀਆਂ ਅਤੇ ਇਸ ਟਰੈਕ ਦੇ ਪੇਸ਼ਕਾਰ ਸਿਕੰਦਰ ਬਰਾੜ ਢਿੱਲਵਾਂ ਉਸ ਦਾ ਇਸ ਟਰੈਕ ਲਈ ਵਿਸ਼ੇਸ਼ ਸਹਿਯੋਗ ਕਰ ਰਹੇ ਹਨ। ਉਸ ਨੇ ਦੱਸਿਆ ਕਿ ਇਸ ਟਰੈਕ ਦਾ ਸ਼ਾਨਦਾਰ ਸੰਗੀਤ ਸਾਹਿਬ ਹੀਰਾ ਵਲੋਂ ਕੀਤਾ ਗਿਆ ਹੈ ਤੇ ਇਸ ਗੀਤ ਨੂੰ ਉਸਨੇ ਖੁਦ ਹੀ ਆਪਣੀ ਆਵਾਜ਼ ਦੇ ਕੇ ਸ਼ਿੰਗਾਰਿਆ ਹੈ ਇਸ ਖੂਬਸੂਰਤ ਗੀਤ ਦਾ ਵੀਡੀਓ ਪ੍ਰੋਡਕਸ਼ਨ ਦਾ ਕੰਮ ਪ੍ਰਸਿੱਧ ਕਮੇਡੀਅਨ ਅਤੇ ਵੀਡੀਓ ਡਾਇਰੈਕਟਰ ਤਾਇਆ ਟੱਲੀ ਰਾਮ ਨੇ ਵੱਖ-ਵੱਖ ਲੋਟੇਸ਼ਨਾਂ ਤੇ ਇੱਕ ਵੱਖਰੇ ਅੰਦਾਜ਼ ਵਿੱਚ ਕੀਤਾ ਹੈ ਅਤੇ ਇਸ ਟਰੈਕ ਨੂੰ ਐਸ ਸੀਰੀਜ ਕੰਪਨੀ ਵੱਲੋਂ ਲਾਂਚ ਕੀਤਾ ਜਾ ਰਿਹਾ । ਐਮਐਸ ਝੱਮਟ ਦੀ ਇਸ ਛੋਟੀ ਜਿਹੀ ਕੋਸ਼ਿਸ਼ ਨੂੰ ਸਰੋਤੇ ਪ੍ਰਵਾਨ ਕਰਨਗੇ ਉਸ ਨੂੰ ਇਹੀ ਆਸ  ਉਮੀਦ ਹੈ। ਪਰਮਾਤਮਾ ਕਰੇ ਐਮ ਐਸ ਝੱਮਟ ਦੀ ਗਾਇਕੀ ਉਸਦੀ ਲਿਖਣ ਕਲਾ ਗੀਤਕਾਰੀ ਅਤੇ ਹੋਰ ਕਲਾਵਾਂ ਨੂੰ ਸਰੋਤੇ ਪ੍ਰਵਾਨ ਕਰਨ ਤੇ ਉਹ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕਰਦਾ ਇੰਜ ਹੀ ਸੱਭਿਆਚਾਰਕ ਖੇਤਰ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦਾ ਰਹੇ । ਆਮੀਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲੰਧਰ ਪੁਲਿਸ ਦੀ ਵੱਡੀ ਕਾਰਵਾਈ, ਖਾਲਿਸਤਾਨੀ ਪੱਖੀ ਸੰਸਦ ਮੈਂਬਰ ਅੰਮ੍ਰਿਤਪਾਲ ਦਾ ਭਰਾ ਨਸ਼ੇ ਸਮੇਤ ਗ੍ਰਿਫਤਾਰ
Next articleਕੰਗਨਾ ਦੀ ‘ਆਂਗਨਾ’ ‘ਚ ਐਂਟਰੀ ਚਾਹੁੰਦੇ ਹੋ ਤਾਂ ਜਾਣੋ ਇਹ ਨਿਯਮ, ਸਾਂਸਦ ਨੇ ਜਾਰੀ ਕੀਤੀਆਂ ਹਦਾਇਤਾਂ