ਧਰਮਕੋਟ, (ਸਮਾਜ ਵੀਕਲੀ) (ਚੰਦੀ) -ਵੇਰਕਾ ਮਿਲਕ ਪਲਾਂਟ ਜਲੰਧਰ ਵੱਲੋਂ ਧਰਮਕੋਟ (ਮੋਗਾ) ਵਿਚ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਵੇਰਕਾ ਮਿਲਕ ਪਲਾਂਟ ਜਲੰਧਰ ਵੱਲੋ ਆਏ ਅਧਿਕਾਰੀਆ ਨੇ ਪਲਾਂਟ ਵੱਲੋ ਮਿਲ ਰਹੇ ਦੁੱਧ ਦੇ ਰੇਟ ਅਤੇ ਸਹੂਲਤਾ ਬਾਰੇ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਵੇਰਕਾ ਮਿਲਕ ਪਲਾਂਟ ਜਲੰਧਰ ਦੇ ਅਧਿਕਾਰੀਆ ਨੇ ਪ੍ਰਾਈਵੇਟ ਸਿਸਟਮ ਨੂੰ ਛੱਡ ਕੇ ਕੋਆਪ੍ਰੇਟਿਵ ਸਿਸਟਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਰਾ ਸਾਲ ਦੁੱਧ ਵਧੀਆ ਰੇਟ ਤੇ ਖਰੀਦਿਆ ਜਾਵੇਗਾ ਅਤੇ ਸਮੇ- ਸਮੇ ਤੇ ਸਰਕਾਰ ਵੱਲੋ ਮਿਲਣ ਵਾਲੀਆ ਸਬਸਿਡੀਆ ਵੀ ਦਿੱਤੀਆਂ ਜਾਣਗੀਆ। ਵੇਰਕਾ ਮਿਲਕ ਪਲਾਂਟ ਜਲੰਧਰ ਵੱਲੋ ਆਏ ਜਨਰਲ ਮੈਨੇਜਰ ਅਨਿਲ ਮਿਸ਼ਰਾ, ਡਾਇਰੈਕਟਰ ਪਰਦੀਪ ਜੋਸ਼ੀ,ਐਮ ਐਮ ਪੀ ਡਾ. ਮਨਿੰਦਰਜੀਤ ਸਿੰਘ,ਅਸਿਸਟੈਂਟ ਮੈਨੇਜਰ ਰੋਛਾਕ ਰਾਏ,ਏਰੀਆ ਇੰਚਾਰਜ ਹਿੰਮਤ ਸਿੰਘ,ਜੋਗਰਾਜ ਸਿੰਘ,ਸੰਤੋਸ਼ ਕੁਮਾਰ ਕੰਵਲਜੀਤ ਸਿੰਘ,ਮਨਬੀਰ ਸਿੰਘ ਕੰਗ,ਗੁਰਵਿੰਦਰ ਸਿੰਘ ਨੇ ਆਏ ਦੁੱਧ ਉਤਪਾਦਕਾ ਨੂੰ ਸੰਬੋਧਨ ਕੀਤਾ ਅਤੇ ਪ੍ਰਾਈਵੇਟ ਸਿਸਟਮ ਨੂੰ ਛੱਡ ਕੇ ਵੇਰਕਾ ਨਾਲ ਜੁੜਨ ਵਾਲੇ ਦੁੱਧ ਉਤਪਾਦਕਾਂ ਨੂੰ ਜੀ ਆਇਆ ਕਿਹਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly