ਬਲਦੇਵ ਸਿੰਘ ਬੇਦੀ

ਕਿਉਂਕਿ ਸਾਂਝਾ ਚੁੱਲ੍ਹਾ ਇੱਕ ਪ੍ਰਾਚੀਨ ਕਾਲ ਤੋਂ ਹੀ ਚੱਲੀ ਆ ਰਹੀ ਪੰਜਾਬੀ ਸਾਂਝ ਸੀ, ਜਿਸ ਦਾ ਅਰਥ ਸਿਰਫ਼ ਭੋਜਨ ਜਾਂ ਰਸੋਈ ਤਕ ਸੀਮਿਤ ਨਹੀਂ ਸੀ। ਇਹ ਕਈ ਅਰਥਾਂ ਵਿੱਚ ਪਰਿਵਾਰਕ ਅਤੇ ਸਮਾਜਿਕ ਏਕਤਾ ਦਾ ਪ੍ਰਤੀਕ ਸੀ। ਸਾਂਝੇ ਚੁੱਲ੍ਹੇ ਦਾ ਮਕਸਦ ਸਿਰਫ਼ ਰੋਟੀ ਬਨਾਉਣਾ ਨਹੀਂ ਸੀ ਇਹ ਮਨੁੱਖੀ ਸੰਵੇਦਨਾਵਾਂ ਨੂੰ ਮਜਬੂਤ ਕਰਨ ਦਾ ਇੱਕ ਜਤਨ ਵੀ ਸੀ। ਸਾਂਝੇ ਚੁੱਲ੍ਹੇ ਦੀ ਪਰੰਪਰਾ ਕਈ ਸਬਕ ਸਿਖਾਉਂਦੀ ਸੀ। ਇਹ ਇੱਕ ਐਸੀ ਰੀਤ ਸੀ, ਜਿੱਥੇ ਸਿਰਫ਼ ਭੋਜਨ ਹੀ ਨਹੀਂ ਸਾਂਝਾ ਹੁੰਦਾ ਸੀ, ਸਮਾਂ, ਪਿਆਰ, ਅਤੇ ਜੀਵਨ ਦੇ ਖੱਟੇ- ਮਿੱਠੇ ਅਨੁਭਵ ਵੀ ਵੰਡੇ ਜਾਂਦੇ ਸਨ। ਪਰਿਵਾਰ ਦੇ ਸਾਰੇ ਮੈਂਬਰ ਇਕਠੇ ਬੈਠਦੇ, ਗੱਲਾਂ-ਬਾਤਾਂ ਕਰਦੇ ਅਤੇ ਰੋਜ਼ਾਨਾ ਦੀਆਂ ਚੁਣੌਤੀਆਂ ਦਾ ਹੱਲ ਲੱਭਦੇ। ਇਹ ਪਰਿਵਾਰਕ ਰਿਸ਼ਤਾ ਬੱਚਿਆਂ ਨੂੰ ਬੇਮਿਸਾਲ ਸੰਸਕਾਰ ਪ੍ਰਦਾਨ ਕਰਦਾ ਸੀ। ਬੱਚੇ ਆਪਣੇ ਵੱਡਿਆਂ ਦੇ ਕੰਮ ਅਤੇ ਤਜ਼ੁਰਬਿਆ ਨੂੰ ਵੇਖ ਸਿਖ ਲੈਂਦੇ ਸਨ ਕਿ ਸੰਘਰਸ ਕਿਵੇਂ ਕਰਨਾ ਹੈ। ਵੰਡ ਕੇ ਖਾਣਾ, ਪਿਆਰ ਨਾਲ ਰਹਿਣਾ, ਅਤੇ ਮੁਸ਼ਕਲ ਵੇਲੇ ਸਾਥ ਨਿਭਾਉਣਾ ਉਹ ਗੁਣ ਸਨ ਜੋ ਸਾਂਝੇ ਚੁੱਲ੍ਹੇ ਦੇ ਕਾਰਨ ਬਚਪਨ ਤੋਂ ਹੀ ਉਨ੍ਹਾਂ ਦੇ ਮਨ ਵਿੱਚ ਵਸ ਜਾਂਦੇ ਸਨ। ਇਸ ਤਰ੍ਹਾਂ, ਇਹ ਪਰੰਪਰਾ ਬੱਚਿਆਂ ਵਿੱਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਜਗਾਉਂਦੀ ਸੀ। ਅੱਜ ਦੇ ਦੌਰ ‘ਚ ਜਿੱਥੇ ਪਰਿਵਾਰ ਇਕੱਲੇ ਹੋ ਰਹੇ ਹਨ ਅਤੇ ਭੋਜਨ ਹਰੇਕ ਦੀ ਵਿਅਕਤੀਗਤ ਰਸੋਈ ਤਕ ਸੀਮਿਤ ਹੋ ਰਿਹਾ ਹੈ,ਉਥੇ ਸਾਂਝੇ ਚੁੱਲ੍ਹੇ ਦੀ ਕਮੀ ਮਹਿਸੂਸ ਹੋ ਰਹੀ ਹੈ। ਭਾਵੇਂ ਅੱਜ ਸੁੱਖ ਉਸ ਵੇਲੇ ਨਾਲੋ ਬਹੁਤ ਹਨ, ਪਰ ਉਸ ਖ਼ੁਸ਼ੀ ਅਤੇ ਸੰਤੋਖ ਦੀ ਕਮੀ ਹੈ ਜੋ ਸਾਂਝੇ ਚੁੱਲ੍ਹੇ ਦੇ ਦੌਰ ‘ਚ ਸੀ। ਇਹ ਇੱਕ ਅਜਿਹੀ ਪ੍ਰਥਾ ਸੀ ਜੋ ਪਿਆਰ, ਸਹਿਯੋਗ ਅਤੇ ਮਾਨਵਤਾ ਦੇ ਪਾਠ ਪੜ੍ਹਾਉਂਦੀ ਸੀ। ਸਾਂਝੇ ਚੁੱਲ੍ਹੇ ਦੀ ਪ੍ਰਥਾ ਅਗਰ ਅਸੀਂ ਅਜ ਵੀ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਸ਼ੁਰੂ ਕਰਦੇ ਹਾਂ ਤਾਂ ਅਸੀਂ ਫੇਰ ਤੋਂ ਖ਼ੁਸ਼ਹਾਲ ਅਤੇ ਸੰਤੁਲਿਤ ਜੀਵਨ ਜੀ ਸਕਦੇ ਹਾਂ ਜਿਸਦੀ ਮਹਿਕ ਦੂਰ – ਦੂਰ ਤਕ ਫੈਲੇਗੀ। ਅੱਜ ਇਹ ਗੀਤ ਸਾਨੂੰ ਯਾਦ ਕਰਾਉਂਦਾ ਹੈ ਕਿ ਸਾਂਝੇ ਚੁੱਲ੍ਹੇ ਦੀ ਪਰੰਪਰਾ ਸਿਰਫ਼ ਇਕ ਇਤਿਹਾਸਕ ਸੱਚਾਈ ਨਹੀਂ ਸੀ, ਸਗੋਂ ਇੱਕ ਸਿੱਖਿਆਵਾਂ ਨਾਲ ਭਰੀ ਹੋਈ ਵਿਰਾਸਤ ਸੀ, ਜੋ ਸਾਡੇ ਅਜੋਕੇ ਜੀਵਨ ਲਈ ਪ੍ਰੇਰਣਾ ਬਣ ਸਕਦੀ ਹੈ। ਬਲਵੰਤ ਗਾਰਗੀ ਵਲੋਂ ਲਿਖੇ ਇਸ ਗੀਤ ਵਿੱਚ ਜਦੋਂ ਸਾਂਝੇ ਚੁੱਲ੍ਹੇ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਇਸ ਪਰੰਪਰਾ ਦੇ ਆਧਾਰ ਤੱਕ ਜਾਣ ਦੀ ਪ੍ਰੇਰਣਾ ਦਿੰਦਾ ਹੈ। ਰੇਸ਼ਮਾ ਦੀ ਸੁਰੀਲੀ ਅਵਾਜ਼ ਇਸ ਵਿਚਾਰ ਨੂੰ ਹੋਰ ਵੀ ਗਹਿਰਾਈ ਤਕ ਲੈਕੇ ਜਾਂਦੀ ਹੈ। ਜਿਸ ਨਾਲ ਸੁਣਨ ਵਾਲੇ ਆਪਣੇ ਅੰਦਰ ਇਕੱਲੇਪਣ ਨੂੰ ਮਹਿਸੂਸ ਕਰ ਲੰਘੇ ਦਿਨਾਂ ਨੂੰ ਚੇਤੇ ਕਰਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj