(ਸਮਾਜ ਵੀਕਲੀ)
ਇੱਕ ਗਮਲੇ ਵਿਚ ਉਗਾਈ ਕਵਿਤਰੀ ਆਪਣੇ ਮਾਲੀ ਨੂੰ ਕਹਿੰਦੀ ਹੈ.
ਵੇ ਚੁਗ ਲੈ ਹਾਣ ਦਿਆ ਖਿੰਡਗੇ ਗਾਨੀ ਦੇ ਮਣਕੇ!
ਜਿਹੜੇ ਇਹ ਮਣਕੇ ਹਨ, ਇਹ ਕਿਉਂ ਖਿਲਰੇ ਬਹੁ-ਗਿਣਤੀ ਲੇਖਕ ਨੀਂ ਜਾਣਦੇ ਕਿ ਪਰਦੇ ਦੇ ਪਿਛੇ ਕੀ ਹੋ ਰਿਹਾ ਹੈ. ਪੰਜਾਬੀ ਸਾਹਿਤ ਕਿਉਂ ਲੋਕਾਂ ਵਿਚ ਪ੍ਰਵਾਨ ਨਹੀਂ ਹੋ ਰਿਹਾ?
ਲੇਖਕ ਲੋਕਾਂ ਨਾਲੋਂ ਟੁੱਟ ਕੇ ਕੁਰਸੀਆਂ ਨੂੰ ਚਿੰਬੜ ਗਏ ਹਨ ਤੇ ਮਨ ਮਾਨੀਆਂ ਕਰਦੇ ਹਨ. ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਪੰਜਾਬ ਵਲੋਂ ਪਹਿਲਾਂ ਆਰ ਟੀ ਆਈ ਰਾਹੀਂ ਸਬੂਤ ਇਕੱਠੇ ਕੀਤੇ ਤੇ ਫੇਰ ਪੰਜਾਬ ਸਰਕਾਰ ਨੂੰ ਸ਼ਿਕਾਇਤ ਕੀਤੀ. ਹੁਣ ਜੋ ਹੋਣ ਲੱਗਿਆ ਹੈ. ਉਹ ਅਗਲੇ ਦਿਨਾਂ ਵਿਚ ਲੋਕਾਂ ਸਾਹਮਣੇ ਆ ਜਾਵੇਗਾ.
ਸਿਆਣੇ ਆਖਦੇ ਨੇ “ਜਿਸ ਕੀ ਲਾਠੀ ਉਸਕੀ ਭੈਂਸ!” ਕਈ ਵਾਰਇਹ ਦੋਵੇਂ ਹੱਥੋਂ ਨਿਕਲ ਜਾਂਦੇ ਹਨ. ਹੁਣ ਜਿਹੜੀ ਖ਼ਬਰ ਤੁਹਾਨੂੰ ਦੱਸ ਰਿਹਾ ਹਾਂ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਪਿਛਲੇ ਖਰਚਿਆਂ ਤੇ ਹੋਈਆਂ ਬੇਨਿਯਮੀਆਂ ਦਾ ਪੰਜਾਬ ਸਰਕਾਰ ਨੇ ਸਪੈਸ਼ਲ ਐਡਿਟ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ. (ਜਾਗਰਣ ਵਿਚ ਵੱਡੀ ਖਬਰ ਛਪਣ ਬਾਅਦ) ਔਡੀਟਰ ਦਫਤਰ ਵਿਚ ਪਿਛਲੇ ਕਾਗਜਾਂ ਨੂੰ ਫਰੋਲ ਰਹੇ ਹਨ. ਜਿੰਨੀਆਂ ਵੀ ਪ੍ਰੋਗਰਾਮ ਲਈ ਅਰਜ਼ੀਆਂ ਆਈਆਂ ਤੇ ਚੇਅਰਮੈਨ ਤੇ ਸਕੱਤਰ ਨੇ ਆਪਣੇ ਚੇਲਿਆਂ ਤੇ ਚੇਲੀਆਂ ਨੂੰ ਗੱਫੇ ਵੰਡੇ ਉਹਨਾਂ ਦੇ ਕਾਗਜਾਂ ਪੜਤਾਲ ਕੀਤੀ ਜਾ ਰਹੀ ਹੈ।
ਵਿਦੇਸ਼ੀ ਲੇਖਕਾਂ ਦੇ ਵਾਰ ਵਾਰ ਹੋ ਰਹੇ ਰੂਬਰੂ ਤੇ ਸਮਾਗਮ ਕਿਸ ਸੰਵਿਧਾਨ ਅਧੀਨ ਕੀਤੇ ਗਏ ਹਨ?
ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਫੰਡ ਕਿਵੇਂ ਭੇਲੀਆਂ ਵਾਂਗੂ ਵੰਡੇ ਹਨ? ਉਹਨਾਂ ਦਾ ਕੀ ਵਿਧੀ ਵਿਧਾਨ ਹੈ?
ਕੀ ਨਿੱਕੀ ਜਿਹੀ ਸੰਸਥਾ ਪੰਜਾਬੀ ਯੂਨੀਵਰਸਿਟੀ ਤੇ ਹੋਰ ਅਦਾਰਰਿਆਂ ਨੂੰ ਆਪਣੇ ਲਈ ਅਲਾਟ ਹੋਏ ਫੰਡ ਅੱਗੇ ਦੇ ਸਕਦੀ ਹੈ?
ਚੇਅਰਮੈਨ ਤੇ ਸਕੱਤਰ ਕਿਉਂ ਮਨ ਮਰਜ਼ੀ ਕਰਦੇ ਹਨ?
ਇਕ ਹੋਰ ਅਹਿਮ ਸਵਾਲ ਕਿ ਕੀ ਕੋਈ ਇਕੋ ਵਿਅਕਤੀ ਕਈ ਕਈ ਸੰਸਥਾਵਾਂ ਦਾ ਪ੍ਰਧਾਨ, ਜਾਂ ਸਕੱਤਰ ਬਣ ਸਕਦਾ ਹੈ?
ਜਾਂ ਤਾਂ ਉਹ ਕਾਬਲ ਹੀ ਏਨਾ ਹੈ ਕਿ ਉਹਦੇ ਬਿਨਾਂ ਪੰਜ ਪੰਜ ਸੰਸਥਾਵਾਂ, (ਬਹੁਤੀਆਂ ਸਰਕਾਰੀ) ਨੂੰ ਸਰਦਾ ਹੀ ਨਹੀਂ ਤੇ ਜਾਂ ਫਿਰ ਵੱਡੇ ਵੱਡੇ ਜੁਗਾੜ ਫਿਟ ਕੀਤੇ ਹੋਏ ਹਨ?
ਅੱਜ 9 ਅਪ੍ਰੈਲ ਨਾਵਲਕਾਰ ਓਮ ਪ੍ਰਕਾਸ਼ ਗਾਸੋ ਜੀ ਦਾ 91’ਵਾਂ ਜਨਮ ਦਿਨ ਸੀ, ਉਸਨੂੰ ਤਾਂ ਇਸ ਸੰਸਥਾ ਨੇ ਦੁਆ ਸਲਾਮ ਵੀ ਨੀਂ ਕੀਤੀ ਪਰ ਕੈਨੇਡਾ ਰਹਿੰਦੇ ਅਜਮੇਰ ਰੋਡੇ ਦਾ ਡੇਢ ਸਾਲ ਵਿਚ “ਡਬਲ ਰੂਬਰੂ” ਹੋ ਗਿਆ. ਇਹ ਦਾ ਕੀ ਕਾਰਨ ਹੈ? ਕੀ ਕੈਨੇਡਾ ਤੋਂ ਰੋਡੇ ਏਨਾ ਵੱਡਾ ਨਵਾਂ ਅਨੁਭਵ ਗ੍ਰਹਿਣ ਕਰ ਆਇਆ ਡੇਢ ਸਾਲ ਵਿਚ ਅਜ ਫਿਰ ਉਹਦਾ “ਡਬਲ ਡਬਲ” ਤੇ ਉਹਦੀ ਪਤਨੀ ਸੁਰਜੀਤ ਕਲਸੀ ਦਾ ਕਲਾ ਪਰਿਸ਼ਦ ਰੂਬਰੂ ਕਰ ਰਹੀ ਹੈ?
ਚੇਅਰਮੈਨ ਨੇ ਵੀ ਤਾਂ ਕੈਨੇਡਾ ਜਾ ਕੇ ਰਹਿਣਾ ਹੁੰਦਾ ਹੈ? ਕੀ ਇਸੇ ਖਾਤਰ? ਇਹ ਤਾਂ ਸਭਨੂੰ ਪਤਾ ਹੀ ਹੈ ਕਿ ਇਹਨਾਂ ਸੰਸਥਾਵਾਂ ਦੇ ਚੌਧਰੀਆਂ ਨੂੰ ਵਿਦੇਸ਼ੀ ਲੇਖਕ ਸੰਭਾਲਦੇ ਹਨ ਤੇ ਇਹ ਉਹਨਾਂ ਦੇ ਮਾਣ ਸਨਮਾਨ ਵਿਚ ਕਲਾ ਭਵਨ ਚੰਡੀਗੜ੍ਹ ਵਿਚ ਸਮਾਗਮ ਕਰਦੇ ਹੀ ਰਹਿੰਦੇ ਹਨ। ਫੰਡ ਸਰਕਾਰ ਦੇ ਹਨ ਤੇ ਸੋਭਾ ਇਹਨਾਂ ਚੌਧਰੀਆਂ ਦੀ ਹੈ! ਹੈ ਨਾ ਕਮਾਲ ਦੀ ਗੱਲ!
ਜਲੰਧਰ ਦੀ ਇਕ ਅਖਬਾਰ ਦਾ ਮਾਲਕ ‘ਸਕੱਤਰ ਸਾਹਬ’ ਨੂੰ ਥਾਪੜਾ ਦੇਂਦਾ ਹੈ, ਉਸਦੀ ਮਿਹਰਬਾਨੀ ਨਾਲ ਉਹ ਕਈ ਸਾਹਿਤਕ ਸੰਸਥਾਵਾਂ ਦਾ ਪ੍ਰਧਾਨ ਤੇ ਸਕੱਤਰ ਹੈ. ਜਿਹੜਾ
ਮੀਸਣਾ ਵੀ ਤੇ ਮੁੱਛਾਂ ਵਿਚ ਸਦਾ ਹੱਸਦਾ ਹੈ.
ਹੁਣ ਐਡਿਟ ਵਿਭਾਗ ਕੀ ਰਿਪੋਰਟ ਦੇਂਦਾ ਇਹ ਅਗਲੇ ਦਿਨਾਂ ਵਿਚ ਪਤਾ ਲੱਗੂਗਾ. ਹੁਣ ਸਵਾਲ ਹੈ ਜਦ ਐਡਿਟ ਰਿਪੋਰਟ ਆਵੇਗੀ ਤੇ ਸਜ਼ਾ ਤਾਂ ਇਹਨਾਂ ਨੇ ਭੁਗਤਣੀ ਹੈ, ਜਿਹਨਾਂ ਨੇ ਕਲਾ ਪ੍ਰੀਸ਼ਦ ਦਾ ਪ੍ਰੋਟੋਕੋਲ ਤੋੜਿਆ ਹੈ। ਕੀ ਜਲੰਧਰ ਅਖ਼ਬਾਰ ਦਾ ਮਾਲਕ ਉਹਨਾਂ ਨੂੰ ਬਚਾ ਲਵੇਗਾ?
ਅਹਿਮ ਤੱਥ: ਬਾਦਲ ਭਾਜਪਾ ਦੀ ਸਰਕਾਰ ਸਮੇਂ ਜਦ ਸੋਹਣ ਸਿੰਘ ਠੰਢਲ ਸਭਿਆਚਾਰਕ ਮੰਤਰੀ ਬਣਿਆ ਸੀ ਤਾਂ ਪਰਿਸ਼ਦ ਦੀ ਚੇਅਰਮੈਨ ਸਤਿੰਦਰ ਸੱਤੀ ਬਣਾਈ ਤੇ ‘ਜਲੰਧਰ ਵਾਲੇ ਭਾਜੀ’ ਨੂੰ ਸਕੱਤਰ ਬਣਾਇਆ। ਨਵਜੋਤ ਸਿੰਘ ਸਿੱਧੂ ਨੇ ਮੰਤਰੀ ਬਣਦਿਆਂ ਸਤਿੰਦਰ ਸੱਤੀ ਤਾਂ ਤੁਰਦੀ ਕੀਤੀ ਤੇ ਸਾਡੇ ਜਨਾਬ ਸੁਰਜੀਤ ਪਾਤਰ ਸਾਹਿਬ ਨੂੰ ਪੰਜਾਬ ਆਰਟ ਕੌਂਸਲ ਚੰਡੀਗੜ੍ਹ ਦਾ ਚੇਅਰਮੈਨ ਬਣਾ ਕੇ ਬਿਠਾ ਦਿੱਤਾ.ਪਰ ਦੂਸਰੀਆਂ ਅਕਾਦਮੀਆਂ ਦੇ ਸਾਰੇ ਦੇ ਸਾਰੇ ਪ੍ਰਧਾਨ ਤੇ ਹੋਰ ਅਹੁਦੇਦਾਰ ਆਪਣਾ ਜੁਗਾੜ ਫਿਟ ਕਰਕੇ ਉਵੇਂ ਹੀ ਬੈਠੇ ਹੋਏ ਹਨ।ਨਵਜੋਤ ਸਿੰਘ ਸਿੱਧੂ ਨੇ ਸਾਡਾ ਵਾਰਤਕਕਾਰ ਨਿੰਦਰ ਘੁਗਿਆਣਵੀ ਨੂੰ ਵੀ ਲਿਆ ਪਾਤਰ ਸਾਹਿਬ ਨਾਲ ਫਿੱਟ ਕਰਤਾ। ਹੁਣ ਉਹ ਮਹਾਂਰਾਸ਼ਟਰ ਦੀ ਕਿਸੇ ਯੂਨੀਵਰਸਿਟੀ ਵਿਚ ਜਾ ਬਿਰਾਜਿਆ ਤੇ ਸੂਤਰ ਦੱਸਦੇ ਹਨ ਨਿੰਦਰ ਕਲਾ ਪ੍ਰਸੀਦ ਦੇ ਹਰੇਕ ਅਹੁਦੇਦਾਰ ਨਾਲ ਉਹ ਜੂੰਡਿਓ ਜੂੰਡੀ ਹੋ ਕੇ ਗਿਆ ਹੈ। ਦੀਵਾਨ ਮਾਨਾ, ਕੇਵਲ ਧਾਲੀਵਾਲ,ਸਰਬਜੀਤ ਕੌਰ ਸੋਹਲ ਬੀਬੀ ਇਹ ਸਭ ਠੰਡਲ ਸਾਹਿਬ ਦੇ ਭਰਤੀ ਕੀਤੇ ਹੋਏ ਹਨ। ਜਦ ਚਰਨਜੀਤ ਸਿੰਘ ਚੰਨੀ ਸਭਿਆਚਾਰਕ ਮੰਤਰੀ ਬਣਿਆਂ ਤਾਂ ਯੋਗਰਾਜ ਚੰਡੀਗੜ੍ਹ ਯੂਨੀਵਰਸਿਟੀ ਵਾਲੇ ਨੂੰ ਉਪ ਚੇਅਰਮੈਨ ਬਣਾ ਗਿਆ।ਪਤਾ ਲੱਗਿਆ ਉਸਦੀ ਦਾ ਪੀ. ਐਚ. ਡੀ. ਦਾ ਖੋਜ ਪ੍ਰਬੰਧ ਉਪ ਚੇਅਰਮੈਨ ਲਿਖ ਰਿਹਾ ਹੈ.
ਲੋਕ ਕਹਿੰਦੇ ਹਨ ਕਿ ਪੰਜਾਬ ਵਿਚ ਬਦਲਾਅ ਆ ਗਿਆ ਹੈ, ਸਰਕਾਰ ਬਦਲੀ ਹੈ ਪਰ ਕਲਾ ਪਰਿਸ਼ਦ ਵਿਚ ਬਦਲਾਅ ਕੌਣ ਲਿਆਵੇਗਾ?
ਮੁੱਖ ਮੰਤਰੀ ਖੁਦ ਕਲਾਕਾਰ ਹੋਵੇ ਤੇ ਕਲਾ ਦਾ ਇਹ ਅਦਾਰਾ ਕੁਝ ਕੁ ਚੌਧਰੀ ਦਸ ਦਸ ਸਾਲਾਂ ਤੋਂ ਦੱਬੀ ਬੈਠੇ ਹੋਣ? ਕੀ ਹੋਰ ਕਲਾਕਾਰ ਤੇ ਲੇਖਕ ਬਣਵਾਸ ਚਲੇ ਗਏ ਹਨ ਕਿ ਜਾਂ ਉਹ ਇਨਾਂ ਅਦਾਰਿਆਂ ਦੇ ਕਾਬਲ ਨਹੀ ਹਨ? ਕਲਾਕਾਰ ਮੁੱਖ ਮੰਤਰੀ ਜੀ, ਦਸੋ ਫਿਰ ਕਾਹਦਾ ਬਦਲਾਓ ਆਇਆ ਬਈ? ਜਦ ਇਹ ਕੁੱਝ ਜਾਰੀ ਹੈ, ਬਾਬਾ ਫ਼ਰੀਦ ਦੀ ਯਾਦ ਵਿਚ ਸੌ ਕਵੀਆਂ ਨੇ ਕੰਧਾਂ ਤੇ ਕੁਰਸੀਆਂ ਨੂੰ ਕਵਿਤਾਵਾਂ ਸੁਣਾਈਆਂ ਡੇਢ ਲੱਖ ਵਿਚ.
ਮੈਨੂੰ ‘ਸ਼ੋਲੇ’ ਫਿਲਮ ਦਾ ਸੰਵਾਦ ਯਾਦ ਆ ਰਿਹਾ ਹੈ,
“ਹੁਣ ਤੇਰਾ ਕੀ ਬਣੇਗਾ ਕਾਲੀਆ?
ਸਰਦਾਰ ਮੈਂ ਤੇਰਾ ਨਮਕ ਖਾਇਆ ਹੈ
ਅਬ ਗੋਲੀ ਖਾ!”
ਖ਼ਬਰ ਤਾਂ ਇਹ ਵੀ ਹੈ ਕਿ ਵਿਜੀਲੈਂਸ ਪੰਜਾਬ ਨੇ ਕਲਾ ਪ੍ਰਸ਼ੀਦ ਚੰਡੀਗੜ੍ਹ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਸੂਤਰਾਂ ਨੇ ਦੱਸਿਆ ਕਿ ਜਲਦੀ ਹੀ ਗਾਜ਼ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੌਧਰੀਆਂ ਉਤੇ ਡਿੱਗਣ ਹੀ ਵਾਲੀ ਹੈ। ਮਹਾਨ ਗਾਇਕਾ ਅਮਰਜੋਤ ਕਹਿ ਰਹੀ ਹੈ.
“ਵੇ ਚੁਗ ਲੈ ਹਾਣ ਦਿਆ ਖਿੰਡਗੇ
ਗਾਨੀ ਦੇ ਮਣਕੇ!”
ਖਿਲਰ ਗਏ ਮਣਕੇ ਹੁਣ ਕੌਣ ਚੁਗਦਾ ਹੈ? ਇਹ ਤਾਂ ਅਗਲੇ ਦਿਨ ਪਤਾ ਲਗੇਗਾ ਪਰ ਖਿਲਾਰਾ ਪੈ ਗਿਆ ਹੈ!
ਬੁੱਧ ਚਿੰਤਨ/ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly