ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਮਾਤਾ ਭੱਦਰਕਾਲੀ ਮੇਲਾ ਕਮੇਟੀ ਵੱਲੋਂ 76ਵੇਂ ਸਲਾਨਾ ਮੇਲੇ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਕ ਵਿਸ਼ਾਲ ਕਵੀ ਦਰਬਾਰ ਮਿਤੀ 15 ਮਈ ਦਿਨ ਸੋਮਵਾਰ ਨੂੰ ਸਵੇਰੇ ਠੀਕ 10 ਵਜੇ ਤੋਂ ਲੈ ਕੇ ਦੁਪਹਿਰ 1ਵਜੇ ਤੱਕ ਮੰਦਿਰ ਦੀ ਮੁੱਖ ਸਟੇਜ ਤੇ ਕਰਵਾਇਆ ਗਿਆ । ਮੇਲਾ ਕਮੇਟੀ ਦੇ ਮੁੱਖ ਅਹੁਦੇਦਾਰ ਸ੍ਰੀ ਵਿਜੇ ਅਨੰਦ ਜੀ ਚੇਅਰਮੈਨ, ਸ੍ਰੀ ਭੁਪਿੰਦਰ ਅਨੰਦ ਵਾਇਸ ਚੇਅਰਮੈਨ, ਸ੍ਰੀ ਪ੍ਰਸ਼ੋਤਮ ਪਾਸੀ ਪ੍ਰਧਾਨ, ਤਰੁਨ ਬਹਿਲ ਵਾਈਸ ਪ੍ਰਧਾਨ, ਸ਼੍ਰੀ ਰਾਧੇ ਸ਼ਾਮ ਸ਼ਰਮਾ ਜਨ ਸੈਕਟਰੀ, ਐਡਵੋਕੇਟ ਜਗਦੀਸ਼ ਆਨੰਦ ਲੀਗਲ ਐਡਵਆਈਜ਼ਰ ਅਤੇ ਸਮੁੱਚੇ ਕਮੇਟੀ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਕੀਤੇ ਗਏ ਫੈਸਲੇ ਅਨੁਸਾਰ ਰਾਸ਼ਟਰੀ ਕਵੀ ਕੰਵਰ ਇਕਬਾਲ ਸਿੰਘ ਜੀ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਵੀ ਦਰਬਾਰ ਦਾ ਸੰਚਾਲਨ ਕਰਨ ਦੀ ਜ਼ਿੰਮੇਵਾਰੀ ਲਾਈ ਗਈ,
ਜ਼ਿਕਰਯੋਗ ਹੈ ਕਿ ਇਸ ਮੇਲੇ ਵਿੱਚ ਹਿੰਦੋਸਤਾਨ ਦੇ ਨਾਮਵਰ ਕਵੀ ਸਮੇਂ-ਸਮੇਂ ਕਰਵਾਏ ਜਾਂਦੇ ਰਹੇ ਕਵੀ ਦਰਬਾਰਾਂ ਵਿੱਚ ਹਾਜ਼ਰੀ ਲਗਵਾਉਂਦੇ ਰਹੇ ਹਨ । ਉਸੇ ਹੀ ਲੜੀ ਤਹਿਤ ਰਾਸ਼ਟਰੀ ਕਵੀ ਵਜੋਂ ਮਾਨਤਾ ਪ੍ਰਾਪਤ ਸ਼ਾਇਰ ਕੰਵਰ ਇਕਬਾਲ ਸਿੰਘ ਜੋ ਕਿ ਲਗਾਤਾਰ ਪਿਛਲੇ ਪੰਦਰਾਂ 16 ਸਾਲਾਂ ਤੋਂ ਇਸ ਮੇਲੇ ਦਾ ਸੰਚਾਲਨ ਕਰਦੇ ਆ ਰਹੇ ਹਨ, ਉਨ੍ਹਾਂ ਨੇ ਇਸ ਵਾਰ ਵੀ ਇਹ ਸੇਵਾ ਬਾਖ਼ੂਬੀ ਨਿਭਾਈ,
“ਸ਼ੇਰਾਂ ਵਾਲੀਏ ਸ਼ਕਤੀ ਮਹਾਨ ਤੇਰੀ, ਸਾਨੂੰ ਪ੍ਰੇਮ ਦੇ ਰੰਗ ਵਿੱਚ ਰੰਗ ਮਈਆ” ਮੇਲਾ ਕਮੇਟੀ ਵੱਲੋਂ ਦਿੱਤੇ ਗਏ ਉਪਰੋਕਤ ਤਰਹ ਮਿਸਰੇ ਅਨੁਸਾਰ ਇਸ ਵਾਰ ਪੰਜਾਬ ਦੇ ਨਾਮਵਰ 16 ਕਵੀਆਂ ਵਿੱਚ ਸ਼ਾਮਲ ਸ਼ਾਇਰ ਕੰਵਰ ਇਕਬਾਲ ਸਿੰਘ, ਆਸ਼ੀ ਈਸਪੂਰੀ, ਲਾਲੀ ਕਰਤਾਰਪੁਰੀ,ਲੱਕੀ ਮਲੀਆਂ ਵਾਲਾ, ਸੁਰਜੀਤ ਸਾਜਨ, ਚੰਨ ਮੋਮੀ, ਰੂਪ ਦਬੁਰਜੀ, ਰਜਨੀ ਵਾਲੀਆ,ਨਿਧੀ ਸ਼ਰਮਾ,ਦੀਸ਼ ਦਬੁਰਜੀ, ਆਸ਼ੂ ਕੁਮਰਾ, ਮੁਖਤਾਰ ਸਹੋਤਾ, ਗੁਰਦੀਪ ਗਿੱਲ, ਤੇਜਬੀਰ ਸਿੰਘ, ਅਮਨ ਗਾਂਧੀ ਅਤੇ ਸੁਰਿੰਦਰ ਸਿੰਘ ਸ਼ੇਖੂਪੁਰ ਆਦਿ ਕਵੀਆਂ ਨੇ ਆਪੋ-ਆਪਣੀ ਸ਼ਾਇਰੀ ਨਾਲ ਮਹਾਂਮਾਈ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਮੰਤਰ-ਮੁਗਧ ਕੀਤਾ । ਇੱਥੇ ਵਿਸ਼ੇਸ਼ ਤੌਰ ਤੇ ਇਹ ਵਰਨਣਯੋਗ ਹੈ ਕਿ ਪੀ ਪੀ ਸੀ ਲਾਈਵ ਚੈਨਲ ਰਾਹੀਂ ਇਸ ਮੇਲੇ ਦਾ ਸਿੱਧਾ ਪ੍ਰਸਾਰਣ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਵੇਖਿਆ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly