(ਸਮਾਜ ਵੀਕਲੀ)
ਗੁਰੂ ਪੀਰਾਂ ਦੀ ਵਰੋਸਾਈ,
ਸਾਡੀ ਬੋਲੀ ਮਾਂ ਪੰਜਾਬੀ ਏ।
ਸ਼ਹੀਦਾਂ ਦੇ ਇਹ ਰੰਗ ਚ ਰੰਗੀ,
ਜਿਵੇਂ ਫੁੱਲ ਗੁਲਾਬੀ ਏ।
ਪੰਜ ਆਬ ਦੀਆਂ ਛੱਲਾਂ ਅੰਦਰ,
ਧੁਨੀ ਬੇ ਹਿਸਾਬੀ ਏ।
ਹਵਾ ਦੇ ਬੁੱਲਿਆਂ ਵਿੱਚ ਵੀ,ਪੱਤੋ,
ਮੱਘਦੀ ਜਿਓਂ ਮਤਾਬੀ ਏ।
ਲੱਖ ਲਕੋਈਏ ਲੁਕ ਨੀ ਸਕਦੀ,
ਜਿਓਂ ਕਸਤੂਰੀ ਨਾਭੀ ਏ।
ਹਰ ਪਾਸੇ ਇਹ ਮਹਿਕਾਂ ਛੱਡੇ,
ਭਾਸ਼ਾ ਆਦਿ ਜੁਗਾਦੀ ਏ।
ਹਰਪ੍ਰੀਤ ਸਾਡਾ ਰਹਿਣਾ ਸਹਿਣਾ,
ਵੱਖਰੀ ਟੌਹਰ ਨਵਾਬੀ ਏ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417