ਕਪੂਰਥਲਾ , 8 ਜੁਲਾਈ (ਕੌੜਾ)– ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ., ਆਲ ਇੰਡੀਆ ਐਸ.ਸੀ./ਐਸ.ਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ, ਓ.ਬੀ.ਸੀ. ਰੇਲਵੇ ਕਰਮਚਾਰੀ ਐਸੋਸੀਏਸ਼ਨ ਅਤੇ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਸਾਂਝੀ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਸ. ਕ੍ਰਿਸ਼ਨ ਲਾਲ ਜੱਸਲ ਕੀਤੀ । ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਸਮੂਹ ਜਥੇਬੰਦੀਆਂ ਨੇ ਅੰਬੇਡਕਰ ਮਿਸ਼ਨ ਅਤੇ ਬੁੱਧ ਧੰਮ ਦੇ ਪੈਰੋਕਾਰ, ਭੀਮ ਪਤ੍ਰਿਕਾ ਪ੍ਰਕਾਸ਼ਨ ਟਰੱਸਟ ਦੇ ਸੰਪਾਦਕ, ਨਿਡਰ ਪੱਤਰਕਾਰ ਅਤੇ ਮਹਾਨ ਬੁੱਧੀਜੀਵੀ, ਲਾਹੌਰੀ ਰਾਮ ਬਾਲੀ ਦੇ ਪ੍ਰੀਨਿਰਵਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਮਾਨਯੋਗ ਬਾਲੀ ਜੀ ਨੇ ਬਾਬਾ ਸਾਹਿਬ ਅਤੇ ਬੁੱਧ ਧੰਮ ਦੇ ਪ੍ਰਚਾਰ ਪ੍ਰਸਾਰ ਲਈ ਸੈਂਕੜੇ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ। ਬਾਬਾ ਸਾਹਿਬ ਦੇ ਮਿਸ਼ਨ ਨੂੰ ਦੇਸ਼-ਵਿਦੇਸ਼ ਵਿੱਚ ਫੈਲਾਉਣ ਲਈ ਯਾਤਰਾ ਕੀਤੀ ਅਤੇ ਆਪਣਾ ਸਾਰਾ ਜੀਵਨ ਅੰਬੇਡਕਰ ਮਿਸ਼ਨ ਵਿੱਚ ਲਗਾ ਦਿੱਤਾ। ਬਾਬਾ ਸਾਹਿਬ ਦੁਆਰਾ ਬਣਾਈ ਗਈ ਰਾਜਨੀਤਕ ਪਾਰਟੀ ਆਰਪੀਆਈ ਵਿਚ ਲੰਬਾ ਸਮਾਂ ਕੰਮ ਕੀਤਾ ਅਤੇ ਸਮਤਾ ਸੈਨਿਕ ਦਲ ਦੇ ਮੁੱਖ ਸਲਾਹਕਾਰ ਵੀ ਸਨ। ਸ੍ਰੀ ਬਾਲੀ ਜੀ ਨੇ ਸਮਾਜ ਨੂੰ ਜਾਗਰੂਕ ਕਰਨ ਲਈ ਅੰਬੇਡਕਰ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾਈ, ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਬਾਲੀ ਜੀ ਦੇ ਜਾਣ ਨਾਲ ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਉੱਥੇ ਹੀ ਦਲਿਤ ਭਾਈਚਾਰਾ ਇੱਕ ਸੱਚੇ ਅੰਬੇਡਕਰਵਾਦੀ ਤੋਂ ਵੀ ਵਾਂਝਾ ਹੋ ਗਿਆ ਹੈ।
ਐਸਸੀ/ਐਸਟੀ ਇੰਪਲਾਈਜ਼ ਐਸੋਸੀਏਸ਼ਨ ਦੇ ਜ਼ੋਨਲ ਪ੍ਰਧਾਨ ਜੀਤ ਸਿੰਘ ਨੇ ਸ਼ੌਕ ਸਭਾ ਨੂੰ ਦੱਸਿਆ ਕਿ ਬਾਲੀ ਜੀ ਨੇ ਲੰਮੇ ਸਮੇਂ ਤੱਕ ਦਲਿਤ ਭਾਈਚਾਰੇ ਦੀ ਅਗਵਾਈ ਕੀਤੀ। ਕਈ ਵਿਵਾਦਿਤ ਪੁਸਤਕਾਂ ਦੇ ਕਾਰਨ ਉਨ੍ਹਾਂ ਨੂੰ ਕਈ ਅਦਾਲਤੀ ਕੇਸਾਂ ਦਾ ਸਾਹਮਣਾ ਕਰਨਾ ਪਿਆ, ਉਹ ਕਦੇ ਵੀ ਆਪਣੀ ਸੱਚੀ ਲਿਖਤ ਤੋਂ ਪਿੱਛੇ ਨਹੀਂ ਹਟੇ। 1954 ਤੋਂ ਉਹਨਾਂ ਨੇ ਭੀਮ ਪਤ੍ਰਿਕਾ ਕੱਢਣਾ ਸ਼ੁਰੂ ਕੀਤਾ ਜੋ ਉਹਨਾਂ ਦੇ ਯਤਨਾਂ ਨਾਲ ਅੱਜ ਤੱਕ ਚੱਲ ਰਿਹਾ ਹੈ। ਬਾਲੀ ਜੀ ਦੇ ਸਾਹਿਤ ਸਦਕਾ ਕਈ ਬੁੱਧੀਜੀਵੀ ਲੋਕ ਪੈਦਾ ਹੋਏ ਹਨ।
ਸ਼ੋਕ ਮੀਟਿੰਗ ਵਿਚ ਐਸ.ਸੀ./ਐਸ.ਟੀ ਦੇ ਜਨਰਲ ਸਕੱਤਰ ਸੋਹਨ ਬੈਠਾ, ਕਾਨੂੰਨੀ ਸਲਾਹਕਾਰ ਰਣਜੀਤ ਸਿੰਘ, ਖਜ਼ਾਨਚੀ ਰਮਿੰਦਰ ਕੁਮਾਰ, ਓ.ਬੀ.ਸੀ ਐਸੋਸੀਏਸ਼ਨ ਦੇ ਪ੍ਰਧਾਨ ਉਮਾਸ਼ੰਕਰ ਸਿੰਘ, ਜਨਰਲ ਸਕੱਤਰ ਅਸ਼ੋਕ ਕੁਮਾਰ, ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸੰਤੋਖ ਰਾਮ ਜਨਾਗਲ, ਮੀਤ ਪ੍ਰਧਾਨ ਨਿਰਮਲ ਸਿੰਘ, ਸ੍ਰੀ ਗੁਰੂ ਰਵਿਦਾਸ ਸੇਵਕ ਜਨਰਲ ਸਕੱਤਰ ਝਲਮਣ.ਸਿੰਘ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਖ਼ਜ਼ਾਨਚੀ ਰੂਪ ਲਾਲ, ਪੂਰਨ ਚੰਦ ਬੋਧ, ਅਰਵਿੰਦ ਪ੍ਰਸ਼ਾਦ, ਜਗਜੀਵਨ ਰਾਮ, ਲਖੀ ਬਾਬੂ, ਗਗਨਦੀਪ ਬੰਗਾ ਅਤੇ ਬਨਵਾਰੀ ਲਾਲ ਆਦਿ ਨੇ ਸ਼ਿਰਕਤ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly