ਵੱਖ-ਵੱਖ ਜਥੇਬੰਦੀਆ ਵਲੋ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕਾ ਸਵਿੱਤਰੀ ਬਾਈ ਫੂਲੇ ਨੂੰ ਯਾਦ ਕੀਤਾ

ਸਵਿੱਤਰੀ ਬਾਈ ਫੂਲੇ
ਗੜ੍ਹਸ਼ੰਕਰ  (ਸਮਾਜ ਵੀਕਲੀ) ( ਬਲਵੀਰ ਚੌਪੜਾ )ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਇਕਾਈ ਗੜ੍ਹਸ਼ੰਕਰ  ਦੀ ਦੇਖ ਰੇਖ ਹੇਠ ਮਿਡ ਡੇ ਮੀਲ ਵਰਕਰਾਂ,ਆਂਗਨਵਾੜੀ ਅਤੇ ਆਸ਼ਾ ਵਰਕਰਾਂ ਵੱਲੋਂ ਭਾਰਤ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕਾ ਸਵਿਤਰੀ ਬਾਈ ਫੂਲੇ ਦੇ ਜਨਮ ਦਿਨ ‘ਤੇ ਉਸਦੀ ਸਹਿਯੋਗੀ ਅਧਿਆਪਕਾਂ ਬੀਬੀ ਫਾਤਿਮਾ ਸ਼ੇਖ ਨੂੰ ਸਾਂਝੇ ਤੌਰ ‘ਤੇ ਯਾਦ ਕਰਕੇ ਵਿਚਾਰ ਗੋਸ਼ਟੀ ਕੀਤੀ ਗਈ। ਇਸ ਵਿਚਾਰ ਗੋਸ਼ਟੀ ਦੀ ਅਗਵਾਈ ਡੈਮੋਕ੍ਰੈਟਿਕ ਮਿਡ ਡੇ ਮੀਲ ਵਰਕਰ ਯੂਨੀਅਨ ਦੀਆ ਆਗੂਆਂ ਬਲਵਿੰਦਰ ਕੌਰ,ਕਮਲਾ ਦੇਵੀ ਅਤੇ ਆਸ਼ਾ ਵਰਕਰ ਯੂਨੀਅਨ ਦੀ ਆਗੂ ਮਹਿੰਦਰ ਕੌਰ ਚੱਕ ਸਿੰਘਾਂ ਨੇ ਸਾਂਝੇ ਤੌਰ ਤੇ ਕੀਤੀ। ਇਸ ਸਮੇਂ ਵੱਖ-ਵੱਖ ਬੁਲਾਰਿਆ ਡੀਟੀਐਫ ਆਗੂ ਸੁਖਦੇਵ ਡਾਨਸੀਵਾਲ,ਭੁਪਿੰਦਰ ਸਿੰਘ ਸੜੋਆ,ਉਘੇ ਲੇਖਕ ਅਜਮੇਰ ਸਿੱਧੂ, ਪ੍ਰਿੰਸੀਪਲ ਬਿੱਕਰ ਸਿੰਘ, ਪ੍ਰਿੰਸੀਪਲ ਜਗਦੀਸ਼ ਰਾਏ, ਬਲਵਿੰਦਰ ਸਿੰਘ ਖਾਨਪੁਰ,ਕਰਨੈਲ ਸਿੰਘ ਮਾਹਲਪੁਰ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸਵਿਤਰੀ ਬਾਈ ਫੂਲੇ ਨੇ ਆਪਣੇ ਪਤੀ ਜੋਤੀਬਾ ਫੂਲੇ ਦੇ ਅਗਾਂਹਵਧੂ ਸੋਚ ਅਤੇ ਉਹਨਾ ਦੇ ਦੋਸਤ ਉਸਮਾਨ ਸ਼ੇਖ ਅਤੇ ਫਾਤਿਮਾ ਸ਼ੇਖ ਦੀ ਸਹਾਇਤਾ ਦੇ ਨਾਲ ਲੜਕੀਆਂ ਦੀ ਸਿੱਖਿਆ ਲਈ ਜੋ ਕੰਮ ਕੀਤਾ ਗਿਆ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਉਹਨਾ ਦੱਸਿਆ ਕਿ ਜਦੋਂ ਜੋਤੀਬਾ ਫੂਲੇ ਨੇ ਸਵਿਤਰੀ ਬਾਈ ਨੂੰ ਪੜਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਵਿਰੋਧ ਘਰ ਤੋਂ ਸ਼ੁਰੂ ਹੋਇਆ ਤੇ ਘਰ ਤੋਂ ਕੱਢ ਦਿੱਤਾ ਗਿਆ ਹਾਂ ਇਸ ਜੋੜੀ ਨੂੰ ਜੋਤੀਬਾ ਫੂਲੇ ਦੇ ਦੋਸਤ ਉਸਮਾਨ ਸ਼ੇਖ ਅਤੇ ਉਸਦੀ ਭੈਣ ਫਾਤਿਮਾ ਸ਼ੇਖ ਨੇ ਆਪਣੇ ਘਰ ਵਿੱਚ ਆਸਰਾ ਦਿੱਤਾ ਤੇ ਉਸਮਾਨ ਸ਼ੇਖ ਦੇ ਘਰ ਵਿੱਚ ਪਹਿਲਾ ਲੜਕੀਆਂ ਲਈ ਸਕੂਲ ਖੋਲਿਆ ਗਿਆ ਤੇ ਹਿੰਦੂ ਮੁਸਲਿਮ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਜੋ ਰੂੜੀਵਾਦੀ ਲੋਕਾਂ ਨੂੰ ਪਸੰਦ ਨਹੀ ਸੀ। ਇਸ ਮੌਕੇ ਡੀ ਟੀ ਐਫ ਆਗੂ ਮੁਕੇਸ਼ ਕੁਮਾਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਿੱਖਿਆ ਦੇ ਨਿੱਜੀਕਰਨ ਅਤੇ ਬਜ਼ਾਰੀਕਰਨ ਦੇ ਕਾਰਨ ਸਿੱਖਿਆ ਆਮ ਲੋਕਾਂ ਤੋਂ ਖਾਸ ਕਰ ਲੜਕੀਆਂ ਤੋਂ ਦੂਰ ਕਰ ਦਿੱਤੀ ਗਈ ਹੈ।ਇਸ ਮੌਕੇ ਕਮਲਜੀਤ ਕੌਰ ਬਸਿਆਲਾ, ਪਿੰਕੀ ਰਸੂਲਪੁਰ,ਰਾਜ ਰਾਣੀ, ਸਵਿਤਰੀ ਦੇਵੀ,ਲਖਬੀਰ ਕੌਰ, ਇੰਦਰਜੀਤ ਕੌਰ,ਰਾਜ ਰਾਣੀ ਧਮਾਈ, ਬਲਜੀਤ ਕੌਰ, ਮਨਜੀਤ ਕੌਰ ਲੱਲੀਆ, ਚਰਨਜੀਤ ਕੌਰ ਗੜਸ਼ੰਕਰ, ਸੁਖਵਿੰਦਰ ਕੌਰ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਨਵਿਤਾ, ਰਣਜੀਤ ਕੌਰ,ਮੈਡਮ ਸੁਨੀਤਾ ਸਾਰਾ ਸਿੱਧੂ, ਸੀ ਐਚ ਟੀ ਰਾਮ ਸਰੂਪ ਸਿੰਘ, ਨਰਿੰਦਰ ਸਿੰਘ, ਦਵਿੰਦਰ ਸਿੰਘ, ਸੰਦੀਪ ਸਿੰਘ ਡਾਨਸੀਵਾਲ, ਗੁਰਮੇਲ ਸਿੰਘ, ਹਰਦੇਵ ਰਾਏ ਚੀਫ ਮੈਨੇਜਰ, ਪ੍ਰਿੰਸੀਪਲ ਦਲਵਾਰਾ ਸਿੰਘ, ਮਨਜੀਤ ਸਿੰਘ ਬੋੜਾ,ਦਲਵਿੰਦਰ ਸਿੰਘ,ਜੋਧਾ ਮਲ ਹੁਸ਼ਿਆਰਪੁਰ, ਅਮਰਜੀਤ ਸਿੰਘ ਬੰਗੜ,ਪਰਮਜੀਤ ਚੌਹੜਾ,ਰਮੇਸ਼ ਮਲਕੋਵਾਲ,ਸੰਜੀਵ ਕੁਮਾਰ ਪੀਟੀਆਈ ਟੀ ਆਈ, ਅਤੇ ਨਰੰਜਣ ਚਾਂਦਪੁਰ ਰੁੜਕੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 05/01/2025
Next articleਸਾਈਬਰ ਅਪਰਾਧ ਵਿਰੁੱਧ ਜਾਗਰੂਕਤਾ ਹੋਣ ਦੀ ਲੋੜ: ਅਵਿਨਾਸ਼ ਰਾਏ ਖੰਨਾ