ਵਾਰਾਨਸੀ: ਲਤਾ ਮੰਗੇਸ਼ਕਰ ਦੀਆਂ ਅਸਥੀਆਂ ਗੰਗਾ ’ਚ ਪ੍ਰਵਾਹ ਕੀਤੀਆਂ

ਵਾਰਾਨਸੀ (ਸਮਾਜ ਵੀਕਲੀ):  ਪ੍ਰਸਿੱਧ ਗਾਇਕਾ ਭਾਰਤ ਰਤਨ ਲਤਾ ਮੰਗੇਸ਼ਕਰ ਦੀਆਂ ਅਸਥੀਆਂ ਵਾਰਾਨਸੀ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਗੰਗਾ ’ਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਲਤਾ ਨੇ 6 ਫਰਵਰੀ ਨੂੰ ਮੁੰਬਈ ਦੇ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ ਸੀ। ਲਤਾ ਮੰਗੇਸ਼ਕਰ ਦੀ ਭੈਣ ਊਸ਼ਾ ਮੰਗੇਸ਼ਕਰ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਅਸਥੀਆਂ ਵਾਲਾ ਕਲਸ਼ ਲੈ ਕੇ ਵਾਰਾਨਸੀ ਪਹੁੰਚੀ ਸੀ। ਉਨ੍ਹਾਂ ਨੇ ਖਿੜਕੀਆ ਘਾਟ ‘ਤੇ ਕਿਸ਼ਤੀ ਲਈ ਜਿੱਥੋਂ ਉਹ ਅਹਿਲਿਆਬਾਈ ਘਾਟ ‘ਤੇ ਚਲੇ ਗਏ। ਘਾਟ ‘ਤੇ ਪੁਜਾਰੀ ਸ਼੍ਰੀਕਾਂਤ ਪਾਠਕ ਦੀ ਅਗਵਾਈ ‘ਚ ਵੈਦਿਕ ਰੀਤੀ ਰਿਵਾਜ ਕਰਨ ਤੋਂ ਬਾਅਦ ਅਸਥੀਆਂ ਨੂੰ ਗੰਗਾ ਦੇ ਵਿਚਕਾਰ ਪ੍ਰਵਾਹ ਕੀਤਾ ਗਿਆ |

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੋਟਾਂ ਦੀ ਗਿਣਤੀ ਲਈ ਪੁਖਤਾ ਪ੍ਰਬੰਧ ਮੁਕੰਮਲ
Next articleਮੈਕਡੋਨਲਡਜ਼, ਸਟਾਰਬਕਸ, ਕੋਕਾ-ਕੋਲਾ ਤੇ ਪੈਪਸੀਕੋ ਨੇ ਰੂਸ ’ਚ ਆਪਣਾ ਕਾਰੋਬਾਰ ਅਸਥਾਈ ਤੌਰ ’ਤੇ ਬੰਦ ਕੀਤਾ