ਬਿਹਾਰ ਵਿੱਚ ਹੋਣ ਵਾਲੇ ਦੇਸ਼ ਪੱਧਰੀ ਮੁਕਾਬਲੇ ਵਿੱਚ ਕਰੇਗਾ ਪੰਜਾਬ ਦੀ ਅਗਵਾਈ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਵੰਸ਼ਦੀਪ ਸਿੰਘ ਪੁੱਤਰ ਜਸਪਾਲ ਸਿੰਘ ਪਿੰਡ ਸਰਾਏ ਜੱਟਾਂ ਰੁੜਕੇ ਕਲਾ ਹੋਈ ਸਟੈਟ ਚੈਪੀਅਨਸ਼ਿਪ ਖੇਲੋ ਇੰਡੀਆ ਤਹਿਤ 17 ਸਾਲਾ ਲੜਕੇ ਭਾਰ ਵਰਗ 92 ਕਿੱਲੋ ਵਿੱਚ ਹੋਏ ਕੁਸ਼ਤੀ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਰਿਹਾ। ਫਾਇਨਲ ਮੈਚ ਰਿੰਕੂ ਜੀਰਕਪੁਰ ਨਾਲ ਹੋਇਆ । ਜਿਸ ਵਿੱਚ ਵੰਸ਼ਦੀਪ ਸਿੰਘ 8/0 ਨਾਲ ਜੇਤੂ ਰਿਹਾ। ਇਸ ਸਮੇਂ ਵੰਸ਼ਦੀਪ ਸਿੰਘ ਦੇ ਕੋਚ ਹਰੀ ਪ੍ਰਸਾਦ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਭਵਿੱਖ ਵਿੱਚ ਹੋਰ ਚੰਗੇ ਨਤੀਜਿਆਂ ਦੀ ਆਸ ਨਾਲ ਉਨ੍ਹਾਂ ਵੱਲੋਂ ਤਨਦੇਹੀ ਨਾਲ ਵੰਸ਼ਦੀਪ ਸਿੰਘ ਦੀ ਰੋਜਾਨਾ ਸਵੇਰੇ ਸ਼ਾਮ 2/2 ਘੰਟੇ ਸਖਤ ਅਭਿਆਸ ਕਰਵਾਇਆ ਜਾਂਦਾ ਹੈ, ਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਵੰਸ਼ਦੀਪ ਸਿੰਘ ਬਿਹਾਰ ਵਿੱਚ ਹੋਣ ਵਾਲੇ ਨੈਸ਼ਨਲ ਕੁਸ਼ਤੀ ਮੁਕਾਬਲੇ ਵਿੱਚ ਜਿੱਥੇ ਪੂਰੇ ਦੇਸ਼ ਤੋਂ ਹਰ ਰਾਜ ਤੋਂ ਇੱਕ ਇੱਕ ਖਿਡਾਰੀ ਪਹੁੰਚੇਗਾ ਪੰਜਾਬ ਦਾ ਨਾਮ ਰੋਸ਼ਨ ਕਰੇਗਾ। ਇਸ ਸਮੇਂ ਵੰਸ਼ਦੀਪ ਸਿੰਘ ਦੇ ਫੁੱਫੜ ਮੱਖਣ ਸਿੰਘ ਮੀਰ ਪੁਰ ਲੱਖਾ, ਭੂਆ ਮਨਦੀਪ ਕੌਰ,ਭੈਣ ਕੋਮਲਪਰੀਤ, ਮਾਮੀ ਅਮਨਪਰੀਤ ਕੌਰ, ਤਾਇਆ ਨਿਰਮਲ ਸਿੰਘ,ਤਾਰੀ ਬਿਹਾਰੀਪੁਰ, ਮਨਜੀਤ ਖੀਰਾ ਵਾਲ, ਜੱਗੀ ਜੈਨਪੁਰ,ਕਰਨਜੋਤ ਤੂਰ, ਰੋਹਿਤ, ਵਿੱਕੀ ਜੈਨਪੁਰ,ਸੁਖਰਾਜ, ਮੰਗਲ ਸਿੰਘ, ਅਨੂਪ ਸਿੰਘ, ਬਲਜਿੰਦਰ ਸਿੰਘ, ਮੱਸਾ ਸਿੰਘ ਜੰਮੂ, ਅਤੇ ਸਮੁੱਚੇ ਜੰਮੂ ਪਰਿਵਾਰ ਵੱਲੋਂ ਖੁਸ਼ੀ ਦਾ ਇਜਹਾਰ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj