(ਸਮਾਜ ਵੀਕਲੀ)
ਵੰਡ-ਵੰਡ ਕੇ ਚਾਨਣ ਨਾ ਥੱਕ ਕੁੜੇ।
ਚਾਨਣ ਦਾ ਛਿੱਟਾ ਦੇਈ ਜਾ,
ਨਾ ਛਿੱਟਾ ਦੇਂਦੀ ਅੱਕ ਕੁੜੇ।
ਅੰਬਰ ਨੂੰ ਛੂਹਣ ਤੋਂ ਪਹਿਲਾਂ,
ਕਿਤੇ ਹੋ ਨਾ ਜਾਵੇ ਬੱਸ ਕੁੜੇ।
ਅੰਤ ਮਾਟੀ ਦੇ ਵਿੱਚ ਮਿਲਣਾ ਹੈ,
ਜਿੰਦ ਡੂੰਘੇ ਵੈਣਾਂ ਦਾ ਵੱਟ ਕੁੜੇ।
ਭਾਵੇਂ ਝਰਨਾ ਵਿੱਚ ਪਹਾੜਾਂ ਦੇ,
ਉਹਦੀ ਝਲ਼ਕ ਤਾਂ ਰੱਬੀ ਨੂਰ ਕੁੜੇ।
ਚਾਨਣ ਦੀ ਵਣਜਾਰਣ ਕੁੜੀਏ,
ਕੁੱਝ ਖੱਟ ਤੇ ਕੁੱਝ ਵੱਟ ਕੁੜੇ।
ਚਾਨਣ ਦਾ ਛਿੱਟਾ ਦੇਈ ਜਾ,
ਨਾ ਛਿੱਟਾ ਦੇਂਦੀ ਅੱਕ ਕੁੜੇ।
ਨਿਰਲੇਪ ਕੌਰ ਸੇਖੋਂ
ਪੰਜਾਬੀ ਮਿਸਟਰੈਸ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੱਗਾ (ਪਟਿਆਲਾ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly