ਮੇਲੇ ਦੀਆਂ ਤਿਆਰੀਆਂ ਅਤੇ ਕਲਾਕਾਰਾਂ ਦੀ ਸ਼ਮੂਲੀਅਤ ਦੇ ਪ੍ਰਬੰਧ ਮੁਕੰਮਲ- ਕਸ਼ਮੀਰ ਧਾਲੀਵਾਲ – ਗੋਪਾਲ ਲੋਹੀਆ
ਕਨੇਡਾ /ਵੈਨਕੁਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਵੈਨਕੁਵਰ ਪੰਜਾਬੀ ਮੇਲਾ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 10 ਅਗਸਤ 2024 ਨੂੰ ਵਿਸ਼ਾਲ ਸੱਭਿਆਚਾਰਕ ਮੇਲਾ ਕੈਨੇਡਾ ਵੈਨਕੁਵਰ ਦੀ ਧਰਤੀ ਤੇ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ । ਜਿਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਮੇਲੇ ਦੇ ਪ੍ਰਬੰਧਕ ਸ੍ਰੀ ਕਸ਼ਮੀਰ ਧਾਲੀਵਾਲ, ਸੁਰਿੰਦਰ ਰੰਗਾ, ਡਾ. ਹਰਜਿੰਦਰ ਜੱਸਲ, ਕੁਲਦੀਪ ਥਾਂਦੀ , ਗੋਪਾਲ ਲੋਹੀਆ, ਸਤਨਾਮ ਸਰੋਆ, ਰਮਨ ਹੁੰਦਲ, ਸੁਖਵਿੰਦਰ ਸਿੰਘ ਗਿੱਲ ਤੇ ਉਹਨਾਂ ਦੀ ਪੂਰੀ ਟੀਮ ਨੇ ਦੱਸਿਆ ਕਿ 10 ਅਗਸਤ ਦਿਨ ਸ਼ਨੀਵਾਰ ਨੂੰ ਇਹ ਮੇਲਾ 12 ਵਜੇ ਤੋਂ ਰਾਤ 8 ਵਜੇ ਤੱਕ ਬਾਲਟਰ ਮੋਬਰਲੀ ਪਾਰਕ ਵੈਨਕੂਵਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਵੱਖ-ਵੱਖ ਸਪੋਂਸਰ ਆਪਣੀਆਂ ਸੇਵਾਵਾਂ ਦੇ ਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ । ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੇਲੇ ਵਿੱਚ ਇਸ ਵਾਰ ਪੰਜਾਬ ਦੇ ਸੁਰੀਲੇ ਅਤੇ ਹਿੱਟ ਕਲਾਕਾਰ ਜਿਨਾਂ ਵਿੱਚ ਗਾਇਕ ਕਲੇਰ ਕੰਠ, ਪ੍ਰਸਿੱਧ ਗਾਇਕਾ ਅਮਨ ਰੋਜੀ, ਦਿਲਰਾਜ ਤੇ ਨੀਲਮ ਦੀ ਜੋੜੀ, ਬਿੱਟੂ ਖੰਨੇਵਾਲਾ ਬੀਬਾ ਸੁਰਮਨੀ, ਜਾਨ ਹੀਰ, ਕੁਲਦੀਪ ਚੁੰਬਰ, ਦਵਿੰਦਰ ਰੂਹੀ, ਸ਼ਾਮ ਪੰਡੋਰੀ, ਰਾਜ ਦਦਰਾਲ, ਰਿੰਪੀ ਗਰੇਵਾਲ, ਪੰਮਾ ਸੁੰਨੜ, ਐਸ ਰਿਸ਼ੀ, ਮੋਮੀ ਢਿੱਲੋਂ, ਹੈਰੀ ਬੱਲ, ਸੰਦੀਪ ਗਰਚਾ ਸਮੇਤ ਕਈ ਹੋਰ ਕਲਾਕਾਰ ਆਪਣੀ ਸਟੇਜ ਪਰਫਾਰਮੈਂਸ ਦੇ ਕੇ ਸਰੋਤਿਆਂ ਨੂੰ ਆਪਣੇ ਸੱਭਿਆਚਾਰ ਗੀਤਾਂ ਨਾਲ ਸਰਸ਼ਾਰ ਕਰਨਗੇ । ਮੇਲੇ ਦੌਰਾਨ ਬੱਚਿਆਂ ਦੀਆਂ ਫਰੀ ਰਾਈਡਸ, ਖਿਡੋਣੇ ਦੀਆਂ ਦੁਕਾਨਾਂ, ਠੰਡੇ ਮਿੱਠੇ ਜਲ ਦੀ ਛਬੀਲ ਅਤੇ ਹੋਰ ਫੂਡ ਸਟਾਲ ਪ੍ਰਬੰਧਕਾਂ ਵਲੋਂ ਫਰੀ ਲਗਾਏ ਜਾਣਗੇ। ਮੇਲੇ ਦੇ ਮੁੱਖ ਸਪੋਂਸਰ ਸ੍ਰੀ ਸਤਨਾਮ ਸਰੋਆ ਤੋਂ ਇਲਾਵਾ ਸੁਰਿੰਦਰ ਰੰਗਾ, ਡਾ. ਹਰਜਿੰਦਰ ਜੱਸਲ, ਰਿੱਕ ਟੂਰਾ, ਬਰਜਿੰਦਰ ਭੱਟੀ, ਰਮਨ ਗਿੱਲ, ਤੋਂ ਇਲਾਵਾ ਹੋਰ ਬਹੁਤ ਸਾਰੇ ਸੱਜਣਾਂ ਦੇ ਨਾਮ ਜ਼ਿਕਰਯੋਗ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly