HOME ਹਾਈ ਕੋਰਟ ਵੱਲੋਂ ਦਿੱਤੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਡੀ.ਏ ਦੇ ਫੈਸਲੇ ਦਾ...

ਹਾਈ ਕੋਰਟ ਵੱਲੋਂ ਦਿੱਤੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਡੀ.ਏ ਦੇ ਫੈਸਲੇ ਦਾ ਸਵਾਗਤ – ਗਗਨਦੀਪ ਸ਼ਰਮਾ ( ਮੀਤ ਪ੍ਰਧਾਨ ਪੰਜਾਬ )

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਮੁਲਾਜ਼ਮਾਂ  ਅਤੇ ਪੈਨਸ਼ਨਰਾਂ ਦੇ ਡੀ.ਏ ਸੰਬੰਧੀ ਰਿਟ ਪਟੀਸ਼ਨ cwp ਨੋ ( 10301-2026) ਤੇ ਸੁਣਵਾਈ ਕਰਦਿਆਂ ਅਤੇ ਨਿਪਟਾਰਾ ਕਰਦਿਆਂ ਹਾਈਕੋਰਟ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ  ਦਾ 30 ਜੂਨ ਤੱਕ ਦਾ ਬਣਦਾ ਬਕਾਇਆ ਜਾਰੀ ਕਰਨ ਦੇ ਹੁਕਮ ਕੀਤੇ ਹਨ ਅਤੇ ਇਸ ਫੈਸਲੇ ਦਾ ਇੰਪਲਾਈਜ ਫੈਡਰੇਸ਼ਨ (ਪਹਿਲਵਾਨ ) ਦੇ ਸੂਬਾ ਮੀਤ ਪ੍ਰਧਾਨ ਗਗਨਦੀਪ ਸ਼ਰਮਾ ਵੱਲੋਂ ਸਵਾਗਤ ਕੀਤਾ ਗਿਆ ਹੈ। ਗਗਨਦੀਪ ਸ਼ਰਮਾ ਨੇ ਆਖਿਆ ਕਿ ਇਸ ਪਟੀਸ਼ਨ ਤੇ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ। ਅਤੇ ਇਸ ਫੈਸਲੇ ਤੋਂ ਬਾਅਦ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਕਿ 16% ਬਕਾਇਆ ਡੀ.ਏ ਮਿਲਣ ਦੀ ਆਸ ਬੱਝ ਗਈ ਹੈ ਇਸ ਪਟੀਸ਼ਨ ਵਿੱਚ ਫੈਡਰੇਸ਼ਨ ( ਪਹਿਲਵਾਨ ) ਦੇ ਗਗਨਦੀਪ ਸ਼ਰਮਾ ਲਖਬੀਰ ਸਿੰਘ ਅਤੇ ਦਲਜੀਤ ਸਿੰਘ ਡਿਵੀਜ਼ਨ ਪ੍ਰਧਾਨ ਵੀ ਸ਼ਾਮਿਲ ਸਨ। ਗਗਨ ਸ਼ਰਮਾ ਨੇ ਆਖਿਆ ਕਿ ਇਸ ਪਟੀਸ਼ਨ ਵਿੱਚ ਸੁਣਵਾਈ ਦੌਰਾਨ ਵਕੀਲ ਰਸ਼ਵਿੰਦਰ ਸਿੰਘ ਸੋਹੀ ਨੇ ਪੂਰੀ ਸਿਆਣਪ ਨਾਲ ਅਦਾਲਤ ਅੱਗੇ ਮੁਲਾਜ਼ਮਾਂ ਦੇ ਤੱਥ ਪੇਸ਼ ਕੀਤੇ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਹਿਮ ਜਯੋਤੀ ਕਲਿਆਣ ਸਮਿਤੀ ਦੁਆਰਾ 32ਵਾਂ ਸਾਲਾਨਾ ਸਮਾਗਮ “ਹਿਮੋਤਸਵ 2026” ਧੂਮਧਾਮ ਨਾਲ ਆਯੋਜਿਤ
Next articleDid Trump’s Iran War Optics Collapse After Pakistan’s Move?