ਵੈਲਿਨਟਾਈਨ ਡੇ

ਭਗਵਾਨ ਸਿੰਘ ਤੱਗੜ

(ਸਮਾਜ ਵੀਕਲੀ)

ਹਰ ਸਾਲ 14 ਫਰਵਰੀ ਨੂੰ ਸੰਤ ਵੈਲਿਨਟਾਈਨ ਦੇ ਨਾਂ ਤੇ ਵੈਲਿਨਟਾਈਨ ਡੇ ਮਨਾਇਆ ਜਾਂਦਾ ਹੈ ਲੋਕ ਆਪਣੇ ਪਿਆਰਿਆਂ ਨੂੰ ਫੁੱਲਾਂ ਦੇ ਨਾਲ ਪਿਆਰ ਦੇ ਕਰੋੜਾਂ ਹੀ ਸੰਦੇਸ਼ ਭੇਜਦੇ ਹਨ, ਪਰ ਭਾਰਤ ਵਿਚ ਬਜਰੰਗ ਦਲ ਵਰਗੀਆਂ ਕਟਰਪੰਥੀ ਸੰਸਥਾਵਾਂ ਦੇਤੰਗ ਦਿਮਾਗ ਦੇ ਲੋਕ ਇਸਨੂੰ ਪਸੰਦ ਨਹੀਂ ਕਰਦੇ ਤੇ ਕਈ ਵਾਰੀ ਪਿਆਰ ਕਰਨ ਵਾਲੇ ਜੋੜਿਆਂ ਦੀ ਕੁੱਟ ਮਾਰ ਕਰਦੇ ਹਨ, ਯੂਪੀ ਦੇ ਮੁਖ ਮੰਤਰੀ ਅਦਿੱਤਿਆ ਨਾਥ ਯੋਗੀ ਜੀ ਨੇ ਤਾਂ ਰੋਮੀਉਂ ਬਰਗੇਡ ਵੀ ਬਣਾਇਆ ਹੋਇਆ ਹੈ ਯੋਗੀ ਜੀ ਆਪਕੁਵਾਰੇ ਹਨ ਇਸ ਕਰਕੇ ਉਨ੍ਹਾਂ ਦਾ ਕਹਿਣਾ ਹੈ ਕਿ ਨਾ ਮੈਂ ਕਦੇ ਪਿਆਰ ਕੀਤਾ ਹੈ ਤੇ ਨਾ ਕਿਸੇ ਨੂੰ ਕਰਨ ਦੇਣਾ ਹੈ।ਖੈਰ ਆਪਾਂ ਸੰਤ ਵੈਲਨਟਾਈਨ ਬਾਰੇ ਗੱਲ ਕਰੀਏ ਕਿਹਾ ਇਹ ਜਾਂਦਾ ਹੈ ਕਿ ਦੂਜੀ ਸਦੀ ਤੋਂ ਲੈਕੇ ਅੱਠਵੀਂ ਸਦੀ ਤੱਕ ਕੋਈ ਬਾਰਾਂ ਦੇ ਕਰੀਬ ਸੰਤ ਵੈਲਨਟਾਈਨ ਹੋਏ ਹਨ ਅਤੇ ਸਾਰਿਆਂ ਦਾ ਸਿਰ ਕਲਮ ਕੀਤਾ ਗਿਆ ਸੀ ਪਰ ਜਿਆਦਾ ਮਸ਼ਹੂਰ ਇੱਕੋ ਹੀ ਸੰਤ ਵੈਲਨਟਾਈਨ ਹੋਇਆ ਹੈ ਜਿਸਦਾ ਨਾਂ 14 ਫਰਵਰੀ ਨਾਲ ਜੁੜਿਆ ਹੋਇਆ ਹੈ। ਇਤਿਹਾਸ ਦੇ ਮੁਤਾਬਕ ਸੰਤ ਵੈਲਨਟਾਈਨ ਇਕ ਡਾਕਟਰ ਸੀ ਤੇ ਉਹ ਇਸਾਈ ਪਾਦਰੀ ਬਣ ਗਿਆ ਸੀ ਤੇ ਈਸਾ ਮਸੀਹ ਨੂੰ ਬਹੁਤ ਮੰਨਦਾ ਸੀ,ਲੋਕਾਂ ਨੂੰ ਇਸਾਈ ਬਣਨ ਵਾਸਤੇ ਪਰੇਰਦਾ ਸੀ।

ਕਈਆਂ ਦਾ ਇਹ ਵੀ ਕਹਿਣਾ ਹੈ ਦੋ ਸੰਤ ਵੈਲਨਟਾਈਨ ਹੋਏ ਹਨ ਤੇ ਇਕ ਸੰਤਇਟਲੀ ਦੇ ਸ਼ਹਿਰ ਟੈਰਿਨੀ ਵਿਚ ਬਿਸਹਪ ਸੀ ਪਰ ਜਿਆਦਾ ਤਰ ਇਹ ਕਿਹਾ ਜਾਂਦਾ ਹੈ ਕਿ ਉਹ ਦੋ ਸੰਤ ਨਹੀਂ ਸਨ ਇੱਕੋ ਹੀ ਸੰਤ ਵੈਲਨਟਾਈਨ ਸੀ। ਉਨ੍ਹਾਂ ਦਿਨਾ ਵਿਚ ਲੋਕ ਲੀਗਲ ਵਿਆਹ ਨਹੀਂ ਸਨ ਕਰ ਸਕਦੇ ਕਿਉਂਕਿ ਐਂਪਰਰ ਕਲੋਡੀਅਸ ਦੂਜੇ (ਸੈਕੰਡ ) ਨੇ ਵਿਆਹ ਕਰਵਾਉਣੇ ਮਨ੍ਹਾ ਕੀਤੇ ਹੋਏ ਸਨਪਰ ਪਿਆਰ ਕਰਨ ਵਾਲੇ ਜੋੜਿਆਂ ਦਾ ਸੰਤ ਵੈਲਨਟਾਈਨ ਵਿਆਹ ਵੀ ਕਰਵਾਉਂਦਾ ਸੀ।ਐਂਪਰਰ ਕਲੋਡੀਅਸ ਦੂਜੇ ਨੂੰ ਉਸਦੀਆਂ ਦੋਨੋਂ ਗੱਲਾਂ ਪਸੰਦ ਨਹੀਂ ਸਨ। ਕਲੋਡੀਅਸ ਦੁਜਾ ਆਪਣੀ ਫੌਜ ਵਿਚ ਕੁਵਾਰੇ ਬੰਦੇ ਭਰਤੀ ਇਸ ਕਰਕੇ ਕਰਦਾ ਸੀ ਕਿ ਉਨ੍ਹਾਂ ਨੂੰ ਆਪਣੇ ਬਾਲ ਬੱਚਿਆਂ ਦੀ ਝਾਕ ਨਹੀਂ ਸੀ ਰਹਿੰਦੀ ਤੇ ਉਹ ਲੜਾਈ ਵਿਚ ਬੇਹਤਰ ਕੰਮ ਕਰ ਸਕਦੇ ਸਨ ਤੇ ਦੂਸਰੀ ਗੱਲ ਇਹ ਸੀ ਕਿ ਉਹ ਕਹਿੰਦਾ ਸੀ ਸੰਤ ਵੈਲਨਟਾਈਨ ਇਸਾਈ ਧਰਮ ਛੱਡਕੇ ਰੋਮਨ ਗੋਡ ਨੂੰ ਮਨਣ ਲੱਗ ਜਾਵੇ ਪਰ ਸੰਤ ਵੈਲਨਟਾਈਨ ਨੇ ਕਲੋਡੀਅਸ ਦੂਜੇ ਦੀਆਂ ਦੋਨਂੋ ਗੱਲਾਂ ਨੂੰ ਮਨੰਣ ਵਾਸਤੇ ਇਨਕਾਰ ਕਰ ਦਿੱਤਾ ਅਤੇ ਸਗੋਂ ਕਿਹਾ ਸੀ ਕਿ ਐਂਮਪਰਰ ਕਲੋਡੀਅਸ ਦੂਜਾ ਵੀ ਇਸਾਈ ਧਰਮ ਅਪਨਾ ਲਵੇ ਇਸ ਕਰਕੇ ਕਲੋਡੀਅਸ ਦੂਜੇ ਨੇ ਸੰਤ ਵੈਲਨਟਾਈਨ ਨੂੰ ਜੇਲ੍ਹ ਵਿਚ ਪਾ ਦਿੱਤਾ ਸੀ।

ਉਸਦੀ ਜੇਲ੍ਹਰ ਐਸਟੇਰੀਉਸ ਨਾਲ ਦੋਸਤੀ ਹੋ ਗਈ ਸੀ ਅਤੇ ਜੇਲ੍ਹਰ ਨੇ ਸੰਤ ਵੈਲਨਟਾਈਨ ਨੂੰ ਬੇਨਤੀ ਕੀਤੀ ਸੀ ਕਿ ਉਹ ਜੇਲ੍ਹਰ ਦੀ ਅਨ੍ਹੀ ਕੁੜੀ ਜੂਲੀਆ ਨੁੰ ਪੜਾ੍ਹਇਆ ਕਰੇ ਤੇ ਉਸਨੂੰ ਪੜ੍ਹਕੇ ਸਣਾਇਆ ਕਰੇ।ਕਿਹਾ ਇਹ ਵੀ ਜਾਂਦਾ ਹੈ ਕਿ ਜੇਲ੍ਹਰ ਨੇ ਸੰਤ ਵੈਲਨਟਾਈਨ ਨੂੰ ਬੇਨਤੀ ਕੀਤੀ ਸੀ ਕਿ ਉਹ ਉਸਦੀ ਅਨ੍ਹੀਂ ਕੂੜੀ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਲਿਆ ਦੇਵੇ। ਸੰਤ ਵੈਲਨਟਾਈਨ ਨੇ ਜੇਲ੍ਹਰ ਦੀ ਕੁੜੀ ਦੀਆਂ ਅੱਖਾਂ ਤੇ ਹਥ ਰੱਖਕੇ ਈਸਾ ਮਸੀਹ ਨੂੰ ਅਰਦਾਸ ਕੀਤੀ ਤੇ ਕੂੜੀ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਸੀ ਫੇਰ ਤਾਂ ਜੇਲ਼੍ਹਰ ਵੀ ਈਸਾ ਮਸੀਹ ਨੂੰ ਮੰਨਣ ਲੱਗ ਗਿਆ ਸੀ ਅਤੇ ਉਸਨੇ ਘਰ ਵਿਚ ਰੱਖੀਆਂ ਮੂਰਤੀਆਂ ਵੀ ਤੋੜ ਦਿੱਤੀਆਂ ਸਨ । ਇਕ ਵਾਰੀ ਸੰਤ ਵੈਲਨਟਾਈਨ ਦੀ ਐਂਪਰਰ ਕਲੋਡੀਅਸ ਦੂਜੇ ਨਾਲ ਮਿੱਤਰਤਾ ਵੀ ਹੋ ਗਈ ਸੀ ਤੇ ਉਸਨੇ ਸੰਤ ਵੈਲਨਟਾਈਨ ਨੂੰ ਜੇਲ੍ਹ ਚੋਂ ਬਰੀ ਕਰ ਦਿੱਤਾ ਸੀ ਪਰ ਸ਼ਰਤ ਇਹ ਰੱਖੀ ਸੀ ਕਿ ਉਹ ਇਕ ਤਾਂ ਲੋਕਾਂ ਦੇ ਵਿਆਹ ਕਰਵਾਉਣੇ ਬੰਦ ਕਰ ਦੇਵੇ ਅਤੇ ਦੂਸਰੀ ਸ਼ਰਤ ਇਹ ਸੀ ਕਿ ਉਹ ਈਸਾ ਮਸੀਹ ਨੁੰ ਮਨੰਣ ਨੂੰ ਛੱਡਕੇ ਰੋਮਨ ਗੋਡ ਨੂੰ ਮੰਨਣ ਲੱਗ ਜਾਵੇਸੰਤ ਵੈਲਨਟਾਈਨ ਨੇ ਐਂਮਪਰਰ ਕਲੋਡੀਅਸ ਦੀਆਂ ਦੋਨਂੋ ਸਰLਤਾਂ ਨਹੀਂ ਸਨ ਮਨੀਆਂ ਤੇ 270 ਈਸਵੀ ਵਿਚ ਕਲੋਡੀਅਸ ਦੂਜੇ ਨੇ ਸੰਤ ਵੈਲਨਟਾਈਨ ਦਾ ਸਿਰ ਕਲਮ ਕਰਕੇ ਸ਼ਹੀਦ ਕਰ ਦਿੱਤਾ ਸੀ ਤੇ ਉਸਨੂੰੂ ਵੀਆ ਫਲਮੀਨਾ ਕਬਰਿਸਤਾਨ ਵਿਚ ਦਫ਼ਨਾਇਆ ਗਿਆ ਸੀ ਤੇ ਪੋਪ ਜੂਲੀਅਸ ਪਹਿਲੇ ਨੇ496ਈਸਵੀ ਵਿਚ ਸੰਤ ਵੈਲਨਟਾਈਨ ਦੀ ਕਬਰ ਤੇ ਬੈਸਲਿਕਾ (ਲਾਅ ਕੋਰਟ ਜਾਂ ਅਸੈਂਬਲੀ ਹਾਲ ) ਉਸਾਰ ਦਿੱਤਾ ਸੀ ।

ਮਰਨ ਤੋਂ ਪਹਿਲਾਂ ਸੰਤ ਵੈਲਨਟਾਈਨ ਨੇ ਜੇਲ੍ਹਰ ਦੀ ਕੂੜੀ ਨੂੰ ਇਕ ਚਿੱਠੀ ਲੀਖੀ ਸੀ ਕਿ ਉਹ ਈਸਾ ਮਸੀਹ ਵਿਚ ਭਰੋਸਾ ਰੱਖੇ ਤੇ ਚਿਠੀ ਦੇ ਥੱਲੇ ਲਿਖਿਆ ਸੀ ਯੁਅਰ ਵੈਲਨਟਾਈਨ ਉਦੋਂ ਤੋਂ ਹੀ ਲੋਕ ਸੰਤ ਵੈਲਨਟਾਈਨ ਦੇ ਨਾਂ ਤੇ ਵੈਲਨਟਾਈਨ ਦਾ ਦਿਨ ਮਨਾਉਣ ਲੱਗ ਗਏਹਨ ਲੋਕ ਹਰ ਸਾਲ 14 ਫਰਵਰੀ ਆਪਣੇ ਪਿਆਰਿਆਂ ਨੂੰ ਫੁੱਲ ਅਤੇ ਕਾਰਡ ਭੇਜਕੇ ਵੈਲਨਟਾਈਨ ਡੇ ਮਨਾਉਂਦੇ ਹਨ ਇਸ ਦਿਨ ਦੀ ਹੋਰ ਵੀ ਮਸ਼ਹੂਰੀ 1375 ਈਸਵੀ ਵਿਚ ਹੋਈ ਸੀ ਜਦੋਂ ਇੰਗਲਿਸ਼ ਲੇਖਕ ਜੈਫ਼ਰੀ ਚੌਸਰ ਨੇ ਸੰਤ ਵੈਲਨਟਾਈਨ ਬਾਰੇਇਕ ਕਵਿਤਾ ਲਿਖੀ ਸੀ।ਇਹ ਤਾਂ ਹੋ ਗਈ ਸੰਤ ਵੈਲਨਟਾਈਨ ਬਾਰੇ ਜਾਨਕਾਰੀ ਹੁਣ ਮੈਂ ਆਪਣੀ ਵਿਅਥਾ ਸੁਣਾਉਣ ਲੱਗਿਆ ਹਾਂ ਇਕ ਵਾਰੀ ਮੇਰੇ ਨਾਲ ਬਹੁਤ ਬੁਰਾ ਹੋਇਆ ਸੀ ਤੇ ਉਹ ਵੀ ਵੈਲਨਟਾਈਨ ਡੇ ਵਾਲੇ ਦਿਨ ਇਕ ਦੁਕਾਨ ਵਾਲੀ ਨੇ ਮੇਰੇ ਘਰ ਦਾ ਕੁੰਡਾ ਖੜਕਾਇਆ ਸੋਚਿਆ ਸਵੇਰੇ ਸਵੇਰੇ ਪਤਾ ਨਹੀਂ ਕੌਣ ਹੈ ਆਇਆ, ਕੁੰਡਾ ਖੋਲਿਆ ਤਾ ਦੁਕਾਨਦਾਰਨੀ ਫੁੱਲ ਲਈ ਖੜੀ ਸੀ ਮੁਸਕਰਾਕੇ ਕਹਿੰਦੀ, “ ਇਹ ਦਸ ਨੰਬਰ ਵਾਲੀ ਦੇ ਫੁੱਲ ਹਨ ਉਹ ਘਰ ਨਹੀਂ ਹੈ ਜੇ ਉਹ ਘਰ ਆਵੇ ਤਾਂ ਤੁਸੀਂ ਫੁੱਲ ਦੇ ਸਕਦੇ ਹਂੋ? ਬੜੀ ਮੇਹਰਬਾਨੀ ਹੋਵੇਗੀ ਮੇਰਾ ਗੇੜਾ ਬਚ ਜਾਵੇਗਾ।”
ਪਹਿਲਾਂ ਤਾਂ ਮੈਂ ਸੋਚਿਆ ਮੈਂ ਫੁੱਲ ਨਾ ਹੀ ਲਵਾਂ ਤਾਂ ਬੇਹਤਰ ਹੋਵੇਗਾ ਪਰ ਫੇਰ ਸੋਚਿਆ ਕਿਸੇ ਦੀ ਮਦਦ ਕਰਨ ਵਿਚ ਕੀ ਹਰਜ ਹੈ ਤੇ ਮੈਂ ਦੁਕਾਨਦਾਰਨੀ ਤੋਂ ਫੁੱਲ ਪਕੜ ਲਏ ਤੇ ਉਹ ਮੇਰਾ ਧੰਨਵਾਦ ਕਰਕੇ ਚਲੀ ਗਈ ਪਰ ਪੂਆੜਾ ਤਾਂ ਉਦੋਂ ਪਿਆ ਸ਼ਾਮ ਨੂੰ ਜਦੋਂ ਮੈਂ ਦਸ ਨੰਬਰ ਵਾਲੀ ਨੂੰ ਫੁੱਲ ਦੇਣ ਗਿਆ, ਜਿਉਂ ਹੀ ਮੈਂ ਉਸਨੂੰ ਫੁੱਲ ਪਕੜਾਏ ਉਸਦਾ ਛੇ ਫੁੱਟ ਲੰਮਾ ਹੱਟਾ ਕੱਟਾ ਪਤੀ ਬਾਹਰ ਆਇਆ ਤਾਂ ਮੈਂ ਸੋਚਿਆ ਅੱਜ ਨਹੀਂ ਬਚਦੇ ਕਿੱਥੇ ਪੰਗਾ ਲੈ ਬੈਠਾ।

ਮੈਨੂੰ ਆਕੇ ਕਹਿਣ ਲੱਗਿਆ, “ ਦਲਿੱਦਰ ਸਿਹਾਂ ਅੱਜ ਵੈਲਨਟਾਈਨ ਡੇ ਹੈ ਫੁੱਲ ਤਾਂ ਮੈਂ ਦੇਣੇ ਸੀ ਤੇਰੀ ਹਿੰਮਤ ਕਿਵੇਂ ਪਈ ਮੇਰੀ ਪਤਨੀ ਨੂੰ ਫੁੱਲ ਦੇਣ ਦੀ।”

ਤੇ ਮੇਰੀ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਘਸੁੱਨ ਮਾਰਕੇ ਮੇਰੀਆਂ ਦੋਨੋਂ ਅੱਖਾਂ ਸੁਜਾ ਦਿੱਤੀਆਂ, ਸੋਚਿਆ ਅਜਕਲ੍ਹ ਕਿਸੇ ਦੀ ਮਦਦ ਕਰਨ ਦਾ ਜ਼ਮਾਨਾ ਹੀ ਨਹੀਂ ਰਿਹਾ ਤੇ ਗੱਲ ਇਥੇ ਹੀ ਨਹੀਂ ਮੁੱਕੀ ਮੇਰੀ ਹੀ ਕਿਸਮਤ ਖੋਟੀ ਸੀ ਜਿਹੜੀ ਇਹ ਸਾਰੀ ਵਾਰਦਾਤ ਮੇਰੀ ਹੋਮਮਨਿਸਟਰ (ਪਤਨੀ ) ਚੁਗਲ ਕੌਰ ਨੇ ਦੇਖ ਲਈ ਫੁੱਲ ਦੇਕੇ ਜਦੋਂ ਮੈਂ ਘਰ ਆਇਆ ਤਾਂ ਮੇਰੇ ਨਾਲ ਹਮਦਰਦੀ ਤਾਂ ਕੀ ਕਰਨੀ ਸੀ ਮੈਨੂੰ ਚਾਰੇ ਚੁੱਕ ਕੇ ਪਈ ।ਕਹਿਣ ਲੱਗੀ , “ ਮੈਨੂੰ ਸਭ ਪਤਾ ਹੈ ਬਾਹਰ ਜਾਕੇ ਕੀ ਗੁੱਲ ਖਲੌਂਦੇ ਹਂੋ, ਕਦੇ ਦੁਕਾਨਵਾਲੀ ਨਾਲ ਅੱਖਮੱਟਕਾ, ਤੇ ਕਦੇ ਦਸ ਨੰਬਰ ਵਾਲੀ ਨੂੰ ਫੁੱਲ ਪਕੜਾਉਂਣੇ ਹਂੋ, ਤੇ ਜਦੋਂ ਮੈਂ ਕੋਈ ਚੀਜ ਮੰਗੀ ਤਾਂ ਸੌ ਬਹਾਨੇ ਬਣਾਕੇ ਮੈਨੂੰ ਫੋਕਟ ਵਿਚ ਟਰਕਾਉਣੇ ਹੋਂ, ਸਰਦਾਰ ਜੀ ਥੋਹੜੀ ਸ਼ਰਮ ਕਰੋ ਇਸ ਉਮਰ ਵਿਚ ਕੀ ਇਸ਼ਕ ਦਾ ਭੂਤ ਸਵਾਰ ਹੋਇਆ ਹੈ, ਜੁਆਕ ਵੱਡੇ ਹੋ ਗਏ ਹਨ ਉਨ੍ਹਾਂ ਦਾ ਕੁਝ ਤਾਂ ਖਿਆਲ ਕਰੋ।”
ਤੇ ਮੇਰੀ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਵੇਲਨਾ ਮਾਰਕੇ ਨਾਲੇ ਤਾਂਮੱਥਾ ਪਾੜ ਦਿੱਤਾ ਅਤੇ ਨਾਲੇ ਮੇਰੇ ਮੁਹਰਲੇ ਚਾਰ ਦੰਦ ਵੀ ਕੱਢ ਦਿੱਤੇ ਮੇਰੇ ਵਾਸਤੇ ਤਾਂ ਵੈਲਨਟਾਈਨ ਡੇ ਵਾਏਲੈਂਟ ਡੇ ਬਣ ਗਿਆ। ਭਰਾਵੋ ਜੇ ਕਿਸੇ ਦੀ ਮਦਦ ਕਰਨੀ ਹੋਵੇ ਤਾਂ ਸੋਚਕੇ ਕਰਿਉ ਨਹੀਂ ਤਾਂ ਮੇਰੇ ਵਾਂਗ ਨਵੇਂ ਦੰਦ ਲਗਵਾਉਣੇ ਪੈ ਜਾਣਗੇ।

ਭਗਵਾਨ ਸਿੰਘ ਤੱਗੜ

 

Previous articleਗੀਤ
Next articleਲੈਣੇ ਦੇ ਦੇਣੇ ਪੈ ਗਏ