ਕਨੇਡਾ (ਸਮਾਜ ਵੀਕਲੀ) ਵੈਨਕੂਵਰ (ਕੁਲਦੀਪ ਚੁੰਬਰ)– ਵੈਦ ਹਰੀ ਸਿੰਘ ਬੱਧਣ (ਸਾਦਾ ਰਾਈਆਂ) ਅਜਮਾਨ ਦੁਬਈ ਵਾਲਿਆਂ ਨੂੰ ਵੱਖ ਵੱਖ ਧਾਰਮਿਕ, ਸਮਾਜਿਕ , ਸੱਭਿਆਚਾਰਕ , ਵਿਦਿਅਕ ਰਾਜਨੀਤਕ ਵਰਗਾਂ ਵਲੋਂ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ ਅਤੇ ਉਨਾਂ ਦੀਆਂ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ । ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਨ ਉਪਰੰਤ ਵੱਖ-ਵੱਖ ਰਾਗੀ ਜਥਿਆਂ ਨੇ ਵੈਰਾਗਮਈ ਕੀਰਤਨ ਸਰਵਣ ਕਰਵਾਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ। ਇਸ ਸ਼ੋਕ ਮਈ ਸ਼ਰਧਾਂਜਲੀ ਸਮਾਗਮ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ਾਂ ਨੇ ਆਪਣੇ ਪਾਵਨ ਬਚਨ ਭਾਣੇ ਵਿੱਚ ਪਰਿਵਾਰ ਨੂੰ ਦਿਲਾਸਾ ਦੇਣ ਲਈ ਕੀਤੇ , ਉੱਥੇ ਹੀ ਸਮਾਜ ਦੇ ਹਰ ਵਰਗ ਦੇ ਵਿਅਕਤੀ ਨੇ ਵੈਦ ਹਰੀ ਸਿੰਘ ਦੇ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋਣ ਦਾ ਵੱਡਾ ਦੁੱਖ ਮੰਨਿਆ । ਇਸ ਮੌਕੇ ਵਿਸ਼ਵ ਪ੍ਰਸਿੱਧ ਲੋਕ ਗਾਇਕ ਫਿਰੋਜ਼ ਖ਼ਾਨ ਨੇ ਸ਼ਰਧਾਂਜਲੀ ਸਮਾਗਮ ਵਿੱਚ ਹਾਜ਼ਰੀ ਭਰਦਿਆਂ ਕਿਹਾ ਕਿ ਵੈਦ ਹਰੀ ਸਿੰਘ ਇਕ ਮਹਾਨ ਅਤੇ ਨੇਕ ਰੂਹ ਸਨ, ਜੋ ਹਮੇਸ਼ਾ ਹਰ ਲੋੜਵੰਦ ਵਿਅਕਤੀ ਦੀ ਮਦਦ ਲਈ ਬਿਨਾਂ ਝਿਜਕ ਅੱਗੇ ਆਣ ਕੇ ਉਸਦੀ ਮਦਦ ਕਰਦੇ ਸਨ । ਉਨਾਂ ਨੇ ਜਿੱਥੇ ਪੰਜਾਬ ਵਿੱਚ ਆਪਣਾ ਬਹੁਤ ਵਧੀਆ ਅਸਲ ਰਸੂਖ ਬਣਾਇਆ ਹੋਇਆ ਸੀ ਉੱਥੇ ਹੀ ਉਨਾਂ ਨੇ ਦੁਬਈ ਵਿਖੇ ਵੀ ਆਪਣਾ ਇਸ ਤਰ੍ਹਾਂ ਹੀ ਮਾਣ ਤਾਣ ਅਤੇ ਰਸੂਖ ਬਣਾਇਆ ਹੋਇਆ ਸੀ ਅਤੇ ਉਥੇ ਵੀ ਉਹ ਹਰ ਲੋੜਵੰਦ ਵਿਅਕਤੀ ਦੀ ਮਦਦ ਲਈ ਸਭ ਤੋਂ ਮੂਹਰੇ ਹੋ ਕੇ ਕੰਮ ਕਰਦੇ। ਉਨਾਂ ਨੇ ਸਮੁੱਚੇ ਕਲਾਕਾਰ ਵਰਗ ਵਲੋਂ ਉਨਾਂ ਦੇ ਤੁਰ ਜਾਣ ਨੂੰ ਵੱਡਾ ਘਾਟਾ ਦੱਸਿਆ ਅਤੇ ਲੋਕ ਗਾਇਕ ਮਾਸ਼ਾ ਅਲੀ, ਕੰਠ ਕਲੇਰ, ਯੂਸਫ਼ , ਬੂਟਾ ਮੁਹੰਮਦ, ਹਰਭਜਨ ਸ਼ੇਰਾ, ਕੁਲਦੀਪ ਚੁੰਬਰ, ਐਂਕਰ ਦਿਨੇਸ਼ ,ਆਰ ਡੀ ਸਾਗਰ, ਲੋਕ ਗਾਇਕਾ ਹੁਸਨਪ੍ਰੀਤ ਹੰਸ ਵਲੋਂ ਦੀ ਭਾਰੀ ਅਫ਼ਸੋਸ ਜ਼ਾਹਿਰ ਕੀਤਾ । ਇਸ ਤੋਂ ਇਲਾਵਾ ਗਾਇਕਾ ਪ੍ਰੀਆ ਬੰਗਾ, ਗਾਇਕਾ ਬੱਬਲੀ ਵਿਰਦੀ, ਗਾਇਕ ਮਨਜੀਤ ਸੋਨੂੰ, ਗਾਇਕ ਬਲਵਿੰਦਰ ਬਿੱਟੂ, ਗਾਇਕ ਰਾਜ ਦਦਰਾਲ, ਜਸਵਿੰਦਰ ਬੱਲ, ਭੈਣ ਸੰਤੋਸ਼ ਕੁਮਾਰੀ, ਸ੍ਰੀ ਸਤਪਾਲ ਮਹੇ , ਬੀਰ ਚੰਦ ਸੁਰੀਲਾ, ਡੀ ਐਸ ਪੀ ਗੁਰਮੁੱਖ ਸਿੰਘ ਕਪੂਰਥਲਾ, ਡਾ. ਹਰਭਜਨ ਸਿੰਘ, ਕਰਨੈਲ ਸਿੰਘ ਬੱਧਣ , ਸੰਤ ਓਮ ਦਾਸ ,ਨਿਰਮਲ ਕੁਟੀਆ ਵਾਲੇ ਸੰਤ ਮਹਾਂਪੁਰਸ਼, ਪੱਤਰਕਾਰ ਮਹਿੰਦਰ ਝੱਮਟ, ਗੁਰਜੋਤ ਨੂਰ, ਡਾਕਟਰ ਜਸਵੀਰ, ਇੰਜੀਨੀਅਰ ਜਸਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਈ ਹੋਰ ਵੱਖ ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਸੱਜਣਾ ਮਿੱਤਰਾਂ ਸਨੇਹੀਆਂ, ਰਿਸ਼ਤੇਦਾਰਾਂ ਨੇ ਸਮਾਗਮ ਵਿੱਚ ਸ਼ਿਰਕਤ ਕਰਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ । ਮੰਚ ਦੀ ਸੇਵਾ ਦਿਨੇਸ਼ ਦੀ ਸ਼ਾਮ ਚੁਰਾਸੀ ਨੇ ਕੀਤੀ। ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ, ਸੱਭਿਆਚਾਰਕ, ਰਾਜਨੀਤਿਕ ਵਿਦਿਅਕ ਅਤੇ ਜ਼ਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਵਲੋਂ ਵੈਦ ਹਰੀ ਸਿੰਘ ਜੀ ਦੇ ਅਚਾਨਕ ਅਕਾਲ ਚਲਾਣੇ ਤੇ ਸ਼ੋਕ ਮਤੇ ਭੇਜ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਅੰਤ ਵਿੱਚ ਸੰਤ ਮਹਾਂਪੁਰਸ਼ਾਂ ਅਤੇ ਹੋਰ ਪਰਿਵਾਰਕ ਰਿਸ਼ਤੇਦਾਰਾਂ ਵਲੋਂ ਉਹਨਾਂ ਦੇ ਸਪੁੱਤਰ ਸੌਰਬ ਬੱਧਣ ਦੇ ਸਿਰ ਪਰਿਵਾਰ ਦੀ ਜਿੰਮੇਵਾਰੀ ਦੀ ਦਸਤਾਰ ਸਜਾਈ ਗਈ। ਡਾ. ਹਰਭਜਨ ਸਿੰਘ ਬੱਧਣ ਵਲੋਂ ਇਸ ਸ਼ੋਕਮਈ ਸਮਾਗਮ ਵਿੱਚ ਪੁੱਜੀਆਂ ਸਭ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly