ਨਕਲੀ ਟੀਕਾਕਰਨ: ਸ਼ੁਵੇਂਦੂ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਲਿਖਿਆ ਪੱਤਰ

ਕੋਲਕਾਤਾ (ਸਮਾਜ ਵੀਕਲੀ) : ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਤੇ ਪੱਛਮੀ ਬੰਗਾਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸ਼ੁਵੇਂਦੂ ਅਧਿਕਾਰੀ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਪੱਤਰ ਲਿਖ ਕੇ ਇਕ ਵਿਅਕਤੀ ਵੱਲੋਂ ਆਪਣੇ-ਆਪ ਨੂੰ ਆਈਏਐੱਸ ਅਧਿਕਾਰੀ ਦੱਸ ਕੇ ਸ਼ਹਿਰ ਵਿਚ ਚਲਾਈ ਗਈ ਫ਼ਰਜ਼ੀ ਟੀਕਾਕਰਨ ਮੁਹਿੰਮ ਸਬੰਧੀ ਜਾਂਚ ਕੇਂਦਰੀ ਏਜੰਸੀਆਂ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੂੰ ਲਿਖੇ ਇਕ ਪੱਤਰ ਵਿਚ ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਇਕ ਵਿਅਕਤੀ ਜਿਸ ਨੂੰ ਉਸ ਵੱਲੋਂ ਚਲਾਈ ਗਈ ਮੁਹਿੰਮ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ, ਦਾ ਕਾਬਜ਼ ਧਿਰ ਵਿਚ ਕਾਫੀ ਪ੍ਰਭਾਵ ਹੈ।’’ ਅਧਿਕਾਰੀ ਨੇ ਦਾਅਵਾ ਕੀਤਾ ਕਿ ਮੁੱਖ ਮੁਲਜ਼ਮ ਦੇਬੰਜਨ ਦੇਬ ਨੇ ਪੁਲੀਸ ਤੇ ਸਿਵਲ ਅਧਿਕਾਰੀਆਂ ਸਮੇਤ ਸਥਾਨਕ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਕਾਸਬਾ, ਐਮਹਰਸਟ ਸਟ੍ਰੀਟ ਅਤੇ ਸੋਨਾਰਪੁਰ ਖੇਤਰਾਂ ਵਿਚ ਗੈਰ-ਕਾਨੂੰਨੀ ਟੀਕਾਕਰਨ ਕੈਂਪ ਲਗਾਏ ਸਨ। ਇਨ੍ਹਾਂ ਕੈਂਪਾਂ ਵਿਚ ਪਹਿਲਾਂ ਹੀ ਸੈਂਕੜੇ ਲੋਕਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ।

ਕਾਸਬਾ ਵਿਚ ਟੀਕੇ ਲਗਵਾਉਣ ਵਾਲਿਆਂ ਤੋਂ ਆਧਾਰ ਕਾਰਡ ਦੀਆਂ ਕਾਪੀਆਂ ਵੀ ਲਈਆਂ ਗਈਆਂ ਸਨ ਪਰ ਕਿਸੇ ਨੂੰ ਵੀ ਪ੍ਰਮਾਣ ਪੱਤਰ ਨਹੀਂ ਮਿਲਿਆ। ਅਧਿਕਾਰੀ ਨੇ ਪੱਤਰ ਵਿਚ ਕਿਹਾ, ‘‘ਵੱਡਾ ਸਵਾਲ ਇਹ ਹੈ ਕਿ ਕੀ ਇਹ ਟੀਕੇ ਸੱਚਮੁੱਚ ਕੋਵੀਸ਼ੀਲਡ ਸਨ ਜਿਵੇਂ ਕਿ ਮੁਲਜ਼ਮ ਵੱਲੋਂ ਦਾਅਵਾ ਕੀਤਾ ਗਿਆ ਹੈ? ਜੇਕਰ ਇਹ ਕੋਵੀਸ਼ੀਲਡ ਟੀਕੇ ਸਨ ਤਾਂ ਸਰਕਾਰੀ ਸਟੌਕ ਵਿਚੋਂ ਕੋਵਿਡ ਵਿਰੋਧੀ ਵੈਕਸੀਨ ਚੋਰੀ ਹੋਣ ਸਬੰਧੀ ਵੱਡਾ ਸਵਾਲ ਉੱਠਦਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਰੱਗ ਮਾਮਲਾ: ਅਦਾਲਤ ਨੇ ਇਕਬਾਲ ਕਾਸਕਰ ਨੂੰ ਐਨਸੀਬੀ ਦੀ ਹਿਰਾਸਤ ਵਿਚ ਭੇਜਿਆ
Next articleਅਜੇ ਜ਼ਿੱਦ ਨਾ ਕਰਿਓ‌