ਸਪੈਸ਼ਲ ਟੀਕਾਕਰਨ ਹਫਤੇ ਤਹਿਤ ਲਗਾਏ ਗਏ ਟੀਕਾਕਰਨ ਕੈਂਪ 

ਗੁਰਨੇ ਕਲਾਂ ਵਿਖੇ ਸਪੈਸ਼ਲ ਟੀਕਾਕਰਨ ਕੈਂਪ ਦੌਰਾਨ ਜਾਣਕਾਰੀ ਦਿੰਦੇ ਸਿਹਤ ਕਰਮਚਾਰੀ।

( ਸਪੈਸ਼ਲ ਟੀਕਾਕਰਨ ਕੈਂਪ ਲਗਾ ਕੇ ਟੀਕਾਕਰਨ ਤੋਂ ਬਾਂਝੇ ਰਹਿ ਚੁੱਕੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਕੀਤਾ ਜਾ ਰਿਹਾ ਹੈ ਟੀਕਾਕਰਨ – ਡਾ ਰਣਜੀਤ ਸਿੰਘ ਰਾਏ )

ਮਾਨਸਾ,  ( ਚਾਨਣ ਦੀਪ ਸਿੰਘ ਔਲਖ ) ਸਿਵਲ ਸਰਜਨ ਡਾ ਰਣਜੀਤ ਸਿੰਘ ਰਾਏ ਦੀ ਰਹਿਨੁਮਾਈ ਹੇਠ ਮਾਨਸਾ ਜ਼ਿਲੇ ਵਿੱਚ ਸਪੈਸ਼ਲ ਟੀਕਾਕਰਨ ਹਫਤੇ ਤਹਿਤ ਮਾਈਗਰੇਟਰੀ ਅਬਾਦੀ ਜਿਵੇਂ ਕਿ ਭੱਠਿਆਂ ਪਥੇਰਾਂ ਆਦਿ ਤੇ ਸਪੈਸ਼ਲ ਟੀਕਾਕਰਨ ਕੈਂਪ ਲਗਾ ਕੇ ਟੀਕਾਕਰਨ ਤੋਂ ਬਾਂਝੇ ਰਹਿ ਚੁੱਕੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਐਸ ਐਮ ਓ ਖਿਆਲਾ ਕਲਾਂ ਡਾ ਹਰਦੀਪ ਸ਼ਰਮਾ ਅਤੇ ਐਸ ਐਮ ਓ ਬੁਢਲਾਡਾ ਡਾਕਟਰ ਗੁਰਚੇਤਨ ਪ੍ਰਕਾਸ਼ ਦੀ ਅਗਵਾਈ ਵਿੱਚ ਬਲਾਕ ਖਿਆਲਾ ਕਲਾਂ ਅਤੇ ਬਲਾਕ ਬੁਢਲਾਡਾ ਦੇ ਵੱਖ ਵੱਖ ਪਿੰਡਾਂ ਵਿੱਚ ਸਪੈਸ਼ਲ ਟੀਕਾਕਰਨ ਕੈਂਪ ਲਗਾਏ ਗਏ। ਸਬ ਸੈਂਟਰ ਨੰਗਲ ਕਲਾਂ ਦੇ ਏਰੀਏ ਵਿੱਚ ਲਗਾਏ ਇਂਕ ਕੈਂਪ ਦੌਰਾਨ ਜਾਣਕਾਰੀ ਦਿੰਦਿਆਂ ਮਲਟੀਪਰਪਜ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਮਾਈਗਰੇਟਰੀ ਅਬਾਦੀ ਦੇ ਕੰਮਾਂ ਦੀ ਤਲਾਸ਼ ਵਿੱਚ ਇਧਰ ਉਧਰ ਟਿਕਾਣੇ ਬਦਲਣ ਕਾਰਨ ਇਨ੍ਹਾਂ ਦੇ ਬੱਚੇ ਅਤੇ ਗਰਭਵਤੀ ਔਰਤਾਂ ਅਕਸਰ ਪੂਰਨ ਟੀਕਾਕਰਨ ਕਰਵਾਉਣ ਤੋਂ ਪਛੜ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਇਸ ਸਪੈਸ਼ਲ ਟੀਕਾਕਰਨ ਹਫਤੇ ਤਹਿਤ ਸਿਹਤ ਕਰਮਚਾਰੀ ਇਸ ਅਬਾਦੀ ਦੇ ਟੀਕਾਕਰਨ ਪਾੜੇ ਨੂੰ ਪੂਰਾ ਕਰਨ ਲਈ ਯਤਨਸ਼ੀਲ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਰਮਨਦੀਪ ਕੌਰ ਮਲਟੀਪਰਪਜ ਸਿਹਤ ਵਰਕਰ (ਫੀਮੇਲ) , ਜਸਬੀਰ ਕੌਰ ਆਸ਼ਾ, ਸੁਖਪਾਲ ਕੌਰ ਆਸ਼ਾ ਆਦਿ ਮੌਜੂਦ ਸਨ।

ਨੰਗਲ ਕਲਾਂ ਵਿਖੇ ਸਪੈਸ਼ਲ ਟੀਕਾਕਰਨ ਕੈਂਪ ਦੌਰਾਨ ਟੀਕਾਕਰਨ ਕਰਦੇ ਸਿਹਤ ਕਰਮਚਾਰੀ।

ਬੁਢਲਾਡਾ ਬਲਾਕ ਦੇ ਪਿੰਡ ਗੁਰਨੇ ਕਲਾਂ ਦੇ ਇੱਕ ਟੀਕਾਕਰਨ ਕੈਂਪ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਮਲਟੀਪਰਪਜ ਸਿਹਤ ਵਰਕਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਦੀ ਘਾਟ ਕਾਰਨ ਇਹ ਬੱਚੇ ਅਤੇ ਗਰਭਵਤੀ ਔਰਤਾਂ ਟੀਕਾਕਰਨ ਤੋਂ ਬਾਂਝੇ ਰਹਿ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਬ ਸੈਂਟਰ ਦੇ ਏਰੀਏ ਵਿੱਚ ਪੈਂਦੇ ਸਾਰੇ ਭੱਠੇ ਅਤੇ ਪਥੇਰਾਂ ਤੇ ਜਾ ਕੇ ਇਨ੍ਹਾਂ ਨੂੰ ਕਵਰ ਕੀਤਾ ਜਾ ਰਿਹਾ ਹੈ। ਇਸ ਮੌਕੇ ਰਜਨੀ ਜੋਸ਼ੀ ਮਲਟੀਪਰਪਜ ਹੈਲਥ ਵਰਕਰ (ਫੀਮੇਲ), ਰਾਜਵੀਰ ਕੌਰ ਮਲਟੀਪਰਪਜ ਹੈਲਥ ਵਰਕਰ (ਫੀਮੇਲ), ਮਨਪ੍ਰੀਤ ਕੌਰ ਸੀ ਐੱਚ ਓ, ਬੇਅਤ ਕੌਰ ਆਸ਼ਾ, ਗੁਰਪਾਲ ਕੌਰ ਆਸ਼ਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਦਸੰਬਰ ਅਤੇ ਸਾਲ 2023 ‘ਚ ਵੱਡੀ ਗਿਣਤੀ ਵਿੱਚ ਯਾਤਰੀਆਂ ਨੇ ਭਰੀ ਉਡਾਣ, ਤੋੜੇ ਪਿਛਲੇ ਸਾਰੇ ਰਿਕਾਰਡ
Next articleMother Language: The Social Identity of Human Beings