ਉੱਤਰ ਪ੍ਰੇਦਸ਼: 5 ਸਾਲ ਦੇ ਵਿਦਿਆਰਥੀ ਨੂੰ ਛੱਤ ਤੋਂ ਉਲਟਾ ਲਟਕਾਉਣ ਵਾਲੇ ਪ੍ਰਿੰਸੀਪਲ ਖ਼ਿਲਾਫ਼ ਕੇਸ ਦਰਜ

ਮਿਰਜ਼ਾਪੁਰ (ਯੂਪੀ) (ਸਮਾਜ ਵੀਕਲੀ):  ਪੁਲੀਸ ਨੇ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ ਦੇ ਅਹਰੌਰਾ ਥਾਣੇ ਅਧੀਨ ਸਦਭਾਵਨਾ ਸਿੱਖਿਆ ਸੰਸਥਾਨ ਜੂਨੀਅਰ ਹਾਈ ਸਕੂਲ ਦੇ ਪ੍ਰਿੰਸੀਪਲ ਖ਼ਿਲਾਫ਼ ਨਰਸਰੀ ਦੇ ਵਿਦਿਆਰਥੀ ਨੂੰ ਛੱਤ ਤੋਂ ਲਟਕਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਵਿਦਿਆਰਥੀ ਦਾ ਕਸੂਰ ਇਹ ਸੀ ਕਿ ਉਹ ਸਕੂਲ ਦੇ ਕਿਸੇ ਅਧਿਆਪਕ ਨੂੰ ਦੱਸੇ ਬਿਨਾਂ ਗੋਲਗੱਪੇ ਖਾਣ ਲਈ ਕੈਂਪਸ ਤੋਂ ਬਾਹਰ ਗਿਆ ਸੀ ਅਤੇ ਜਦੋਂ ਵਿਦਿਆਰਥੀ ਵਾਪਸ ਆਇਆ ਤਾਂ ਪ੍ਰਿੰਸੀਪਲ ਨੇ ਉਸ ਨੂੰ ਪਹਿਲੀ ਮੰਜ਼ਿਲ ਦੀ ਛੱਤ ਤੋਂ ਉਲਟਾ ਲਟਕਾ ਦਿੱਤਾ। ਵਿਦਿਆਰਥੀ ਪਛਾਣ ਸੋਨੂੰ (5) ਵਜੋਂ ਹੋਈ ਹੈ। ਵਿਦਿਆਰਥੀ ਦੇ ਪਿਤਾ ਰਣਜੀਤ ਯਾਦਵ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਸਬੰਧਤ ਧਾਰਾਵਾਂ ਅਤੇ ਜੁਵੇਨਾਈਲ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਮਨੋਜ ਵਿਸ਼ਵਕਰਮਾ ਨੂੰ ਪੁੱਛ ਪੜਤਾਲ ਲਈ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਵੱਲੋਂ ਯੋਰਪੀਅਨ ਯੂਨੀਅਨ ਦੇ ਆਗੂਆਂ ਨਾਲ ਮੁਲਾਕਾਤ
Next articleਸਰਕਾਰ ਨੇ ਸਾਲ 2020-21 ਲਈ ਪੀਐੱਫ ’ਤੇ 8.5 ਫ਼ੀਸਦ ਵਿਆਜ ਨੂੰ ਹਰੀ ਝੰਡੀ ਦਿੱਤੀ