(ਸਮਾਜ ਵੀਕਲੀ)
ਦੋਹਿਰਾ
ਧਿਆਵਾਂ ਸ੍ਰੀ ਗਣੇਸ਼ ਜੀ, ਛੂਹਾਂ ਸਰਸਵਤੀ ਪੈਰ l
ਭੰਮੇ ਗੁਰੂ ਧਿਆਏ ਜੀ, ਕਾਵਿ ਸਾਗਰ ਜਾਂਵਾਂ ਤੈਰ l
ਮਾਨਸਾ ਦਾ ਪਿੰਡ ਭੰਮੇ ਸ਼ਹਿਰ ਤੁੱਲ ਜੀ
ਰਾਮ ਸਿਉਂ ਘਰ ਖਿੜ ਗਿਆ ਫੁੱਲ ਜੀ
ਮਿਲੀ ਏ ਕਵੀਸ਼ਰੀ ਨੂੰ ਰੱਬੀ ਦਾਦ ਜੀ
ਛੰਦਾਂ ਦਾ ਖ਼ਜ਼ਾਨਾ “ਭੰਮੇ” ਉਸਤਾਦ ਜੀ
ਬ੍ਰਹਮਾ ਨੰਦ ਦਿੱਖ ਦਾਦਾ ਗੁਰੂ ਇਸਦਾ
ਰੇਵਤੀ ਸ਼ਰਮਾ ਦੇ ਵਿੱਚੋ ਰੱਬ ਦਿਸਦਾ
ਛੋਟੀ ਉਮਰੋਂ ਹੀ ਪਾ ਲਿਆ ਸੁਆਦ ਜੀ
ਛੰਦਾਂ ਦਾ ਖ਼ਜ਼ਾਨਾ “ਭੰਮੇ” ਉਸਤਾਦ ਜੀ
ਸਿਹਤ ਵਿਭਾਗ ਚ ਨਿਭਾਈ ਸੇਵਾ ਹੈ
ਖੱਟਿਆ ਕਵੀਸ਼ਰੀ ਦਾ ਖੂਬ ਮੇਵਾ ਹੈ
ਨਵੇਂ ਚੇਲਿਆਂ ਦੀ ਲੰਮੀ ਹੈ ਤਦਾਦ ਜੀ
ਛੰਦਾਂ ਦਾ ਖ਼ਜ਼ਾਨਾ “ਭੰਮੇ” ਉਸਤਾਦ ਜੀ
“ਛੰਦ ਗੱਠੜੀ” “ਅੱਖਰ ਬੋਲ” ਹਿੱਸੇ ਨੇ
“ਛੰਦ ਬਗ਼ੀਚਾ””ਰੂਪ ਬਸੰਤ”ਕਿੱਸੇ ਨੇ
“ਮਾਤਾ ਗੰਗਾ ਜੀਵਨ”ਅਭੁੱਲ ਯਾਦ ਜੀ
ਛੰਦਾਂ ਦਾ ਖ਼ਜ਼ਾਨਾ “ਭੰਮੇ” ਉਸਤਾਦ ਜੀ
“ਪਰਮ ਗਾਥਾਵਾਂ”ਗਿਆਨ ਦੀਆਂ ਗੱਠਾਂ ਨੇ
“ਛੰਦ ਦੀ ਪਟਾਰੀ” ਵਿੱਚ ਗੁਣ ਸੱਠਾਂ ਨੇ
ਸੁੱਖਾਂ ਲੱਦੇ ਨੇ ਸੁਨੇਹੇ ਰੱਬੀ ਫ਼ਰਿਆਦ ਜੀ
ਛੰਦਾਂ ਦਾ ਖ਼ਜ਼ਾਨਾ “ਭੰਮੇ” ਉਸਤਾਦ ਜੀ
ਪਾਣੀ ਖਾਓ ਰੋਟੀ ਪੀਓ ਕੱਢਿਆ ਨਿਚੋੜ ਜੀ
ਗੁਣਾ ਦੀ ਗੁਥਲੀ ਬੰਦਾ ਬਾਬਾ ਬੋਹੜ ਜੀ
ਸ਼ਾਬਾਸ਼ੇ ! ਪਿਆਰਿਓ ਖੁਸ਼ ਰਹੋ! ਆਬਾਦ ਜੀ
ਛੰਦਾਂ ਦਾ ਖ਼ਜ਼ਾਨਾ “ਭੰਮੇ” ਉਸਤਾਦ ਜੀ
ਕਿੰਨੀਆਂ ਸਭਾਵਾਂ ਕੀਤੇ ਸਨਮਾਨ ਨੇ
ਨਵਿਆਂ ਕਵੀਸ਼ਰਾਂ ਦੀ ਜਿੰਦ ਜਾਨ ਨੇ
ਕਵੀਸ਼ਰੀ ਦੀ ਬਣੀ ਡੂੰਘੀ ਮੁਨਿਆਦ ਜੀ
ਛੰਦਾਂ ਦਾ ਖ਼ਜ਼ਾਨਾ “ਭੰਮੇ” ਉਸਤਾਦ ਜੀ
ਕੋਰੜਾ ਕਬਿੱਤ ਬੈਂਤ ਝੋਕ ਚਾਲ ਕੀ
ਕਾਫ਼ੀਏ ਰਦੀਫ਼ ਦਾ ਗਣਿਤ ਤਾਲ ਕੀ
ਬੰਦਿਸ਼ਾਂ ਚ ਹੋਵੇ ਲਿਖਤ ਆਜ਼ਾਦ ਜੀ
ਛੰਦਾਂ ਦਾ ਖ਼ਜ਼ਾਨਾ “ਭੰਮੇ ” ਉਸਤਾਦ ਜੀ
ਸੋਹਣੀ ਦਿੱਖ ਸਾਰੇ ਜੱਗ ਤੋਂ ਅਲਹਿਦ ਜੀ
ਨੇਕ ਸੁਭਾ ਬੋਲੀ ਜਿਵੇਂ ਚੋਵੇ ਸ਼ਹਿਦ ਜੀ
ਤੱਕ ਤੱਕ ਹੁੰਦੀ ਮੂੰਹੋਂ ਇਰਸ਼ਾਦ ਜੀ
ਛੰਦਾਂ ਦਾ ਖ਼ਜ਼ਾਨਾ “ਭੰਮੇ “ਉਸਤਾਦ ਜੀ
ਜੁਗ ਜੁਗ ਜੀਵੈ ਚੱਲੇ ਪਾਠਸ਼ਾਲਾ ਜੀ
ਧੰਨ ਹੋਈ ਹਰੀਸ਼ ਦੀ ਵੀ ਕਾਵਿ ਮਾਲਾ ਜੀ
ਪੂਰੇ ਹੋਵੇ ਸ਼ਾਲਾ! ਮਨ ਦੀ ਮੁਰਾਦ ਜੀ
ਛੰਦਾਂ ਦਾ ਖ਼ਜ਼ਾਨਾ “ਭੰਮੇ” ਉਸਤਾਦ ਜੀ
ਭੁੱਲਾਂ ਚੁੱਕਾਂ ਲਈ ਮਾਫ਼ੀ
ਹਰੀਸ਼ ਪਟਿਆਲਵੀ
97-793-98-793
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly