ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਯੂ ਐਸ ਏ ਸਾਨਫਰਾਂਸਿਸਕੋ ਗੋਲਡਨ ਗੇਟ ਪੀਜੇ ਤੇ ਪ੍ਰਸਿੱਧ ਸ਼ਾਇਰ ਤੇ ਗੀਤਕਾਰ ਮੰਗਲ ਹਠੂਰ ਦੀ ਯਾਦਗਾਰੀ ਮਹਿਫਲ ਸਜੀ । ਰਾਤ ਦੇਰ ਤੱਕ ਸ਼ਾਇਰੋ ਸ਼ਾਇਰੀ ਦੀ ਮਹਿਫ਼ਲ ਚੱਲੀ । ਨਵੀਂ ਕਿਤਾਬ “ਟਿਕਾਣਾ ਕੋਈ ਨਾ” ਵੀ ਰੂਬਰੂ ਕੀਤੀ ਗਈ।ਅਸ਼ੋਕ ਕੁਮਾਰ ਜੀ ,ਸੁਖਦੇਵ ਸਿੰਘ ਗਰੇਵਾਲ ਅਤੇ ਮੁਕੰਦ ਲੂੰਬਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਪ੍ਰੋਗਰਾਮ ਵਿੱਚ ਸਾਨਫਰਾਂਸਿਸਕੋ ਦੀਆਂ ਉੱਘੀਆਂ ਹਸਤੀਆਂ ਨੇ ਵਿੱਚ ਭਾਗ ਲਿਆ । ਹੋਰਨਾਂ ਤੋਂ ਇਲਾਵਾ ਇਸ ਮੌਕੇ ਤਸਵੀਰਾਂ ਵਿੱਚ ਬਾਈ ਸੁਖਦੇਵ ਸਿੰਘ ਗਰੇਵਾਲ, ਅਸ਼ੋਕ ਕੁਮਾਰ ਜੀ (ਮੈਰੀਲੈਂਡ ਮਾਰਕੀਟ) ਅਮਰਜੀਤ ਸਿੰਘ ਬੰਟੀ, ਸੁਰਜੀਤ ਸਿੰਘ ਭੱਠਲ, ਤਜਿੰਦਰ ਸਿੰਘ ਭੱਠਲ, ਸੁਰਿੰਦਰਪਾਲ ਸਿੰਘ ਗਰੇਵਾਲ , ਸੁਖਜਿੰਦਰ ਸਿੰਘ ਗਰੇਵਾਲ,ਹਿੰਮਤ ਸਿੰਘ ਵਾਲਾ,ਜੱਸਪਰੀਤ ਸਿੰਘ ਦਿਉਲ, ਮਹਿੰਦਰ ਸਿੰਘ , ਕੁਲਦੀਪ ਸਿੰਘ, ਮਕੰਦ ਲੂੰਬਾ, ਵਿਜੇ ਵਿੱਜ, ਰਾਧਾ ਸਿੰਘ, ਹੈਰੀ ਗਰੇਵਾਲ, ਹਰਦਿਲਦੀਪ ਸਿੰਘ,ਸਰਬੀ ਸਿੰਘ ਗਰੇਵਾਲ ,ਰਵੀ ਜੀ, ਰੂਬਨ ਗਰੇਵਾਲ ਅਤੇ ਹੋਰ ਪਤਵੰਤੇ ਹਾਜ਼ਰ ਸਨ । ਮੰਗਲ ਹਠੂਰ ਵੱਲੋਂ ਅੰਤ ਵਿੱਚ ਪ੍ਰੋਗਰਾਮ ਆਯੋਜਕਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ ਤੇ ਉਸ ਦੇ ਕੀਤੇ ਮਾਣ ਸਨਮਾਨ ਨੂੰ ਉਹ ਚਿਰਾਂ ਤੱਕ ਯਾਦ ਰੱਖੇਗਾ ਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਆਪਣੇ ਗੀਤਾਂ ਸ਼ੇਅਰਾਂ ਰਾਹੀਂ ਕਰਦਾ ਰਹੇਗਾ ਦੀ ਉਸ ਵਲੋਂ ਬਚਨਵੱਧਤਾ ਲਈ ਗਈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly