(ਸਮਾਜ ਵੀਕਲੀ) ਊੜਾ ਜੂੜਾ ਪ੍ਰੋਡਕਸ਼ਨਜ਼ ਵੱਲੋਂ ਉੱਘੇ ਗੀਤਕਾਰ ਤੇ ਪੇਸ਼ਕਾਰ ” ਭੱਟੀ ਭੜੀਵਾਲਾ ” ਦੀਂ ਪੇਸ਼ਕਸ਼ ਥੱਲੇ ਗਾਇਕ ” ਅਮੀਕਾ ਧਾਲੀਵਾਲ ਦਾ ਗਾਇਆ ਅਤੇ ਗੀਤਕਾਰ ” ਨਵਤੇਜ ਗੁਰਨਾ ” ਦੇ ਲਿਖੇ ਗੀਤ ” ਹਿੰਦ ਦੀਂ ਚਾਦਰ ” ਦਾ ਪੋਸਟਰ ਅੱਜ ਸ਼ਾਹੀ ਸ਼ਹਿਰ ਪਟਿਆਲਾ ਦੇ ਗੁਰਦੁਆਰਾ ਅਟਕਾਣਾ ਸਾਹਿਬ ਸਿਊਨਾ ਵਿਖ਼ੇ ਪੁਸ਼ਪਿੰਦਰ ਸਿੰਘ ਪਾਉਂਟਾ ਸਾਹਿਬ ਵਾਲੇ,ਹਰੀਸ਼ ਪਟਿਆਲਵੀ,ਰਸੂਖਦਾਰ,ਗੁਰਸੇਵਕ ਸਿਉਨਾ,ਨਵਤੇਜ ਗੁਰਨਾ, ਪ੍ਰਭਜੋਤ ਸਿੰਘ,ਵਰਿੰਦਰ ਅਜਨੌਦਾ ਨੇ ਇਕੱਤਰ ਹੋ ਕੇ ਰਿਲੀਜ਼ ਕੀਤਾ ਗਿਆ ! ਇਸ ਨਵੇਂ ਗੀਤ ਵਾਰੇ ਜਾਣਕਾਰੀ ਦੇਂਦਿਆਂ ਭੱਟੀ ਭੜੀਵਾਲਾ ਨੇ ਦੱਸਿਆ ਕਿ ਇਹ ਨੌਵੇਂ ਗੁਰੂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਹਾੜੇ ਤੇ ਓਹਨਾਂ ਦੀਂ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੈ ! ਧਰਮ ਦੀਂ ਖ਼ਾਤਰ ਕੀਤੀ ਗਈ ਮਹਾਨ ਕੁਰਬਾਨੀ ਦਾ ਜ਼ਿਕਰ ਗੀਤਕਾਰ ਨਵਤੇਜ ਗੁਰਨਾ ਨੇ ਬਹੁਤ ਹੀ ਵਧੀਆ ਢੰਗ ਨਾਲ ਸ਼ਬਦਾਂ ਵਿੱਚ ਪ੍ਰੋਕੇ ਕੀਤਾ ਹੈ ! ਇਸ ਗੀਤ ਨੂੰ ਬਹੁਤ ਮਿਹਨਤ ਨਾਲ ਬਹੁਤ ਵਧੀਆ ਤਰੀਕੇ ਗਾਇਆ ਹੈ ਗਾਇਕ ਅਮੀਕਾ ਧਾਲੀਵਾਲ ਨੇ! ਇਸ ਗੀਤ ਦੀ ਤਰਜ਼ ਅਤੇ ਇਸਦਾ ਸੰਗੀਤ ਗੋਲਡੀ ਸ਼ਰਮਾ ਨੇ ਬਹੁਤ ਕਮਾਲ ਦਾ ਸੰਗੀਤ ਤਿਆਰ ਕੀਤਾ ਹੈ | ਪੋਸਟਰ ਰਿਲੀਜ਼ ਮੌਕੇ ਗੀਤਕਾਰ ਨਵਤੇਜ ਗੁਰਨਾ ਨੇ ਦੱਸਿਆ ਕਿ ਇਹ ਟਰੈਕ ਬਹੁਤ ਜਲਦ ਦੁਨੀਆਂ ਭਰ ਦੇ ਸਰੋਤਿਆਂ ਤੇ ਦਰਸ਼ਕਾਂ ਦੇ ਰੂ ਬ ਰੂ ਹੋਵੇਗਾ !ਓਹਨਾਂ ਕਿਹਾ ਕਿ ਓਹਨਾਂ ਦੀ ਟੀਮ ਨੂੰ ਪੂਰੀ ਉਮੀਦ ਹੈ ਕਿ ਇਹ ਗੀਤ ਗੁਰੂ ਤੇਗ ਬਹਾਦਰ ਜੀ ਦੀਂ ਸ਼ਹਾਦਤ ਦੇ ਸੁਨੇਹੇ ਨੂੰ ਪੁਹੰਚਾਉਣ ਵਿੱਚ ਕਾਮਯਾਬ ਹੋਵੇਗਾ !
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj