ਮੁੰਬਈ— ਮੁੰਬਈ ਦੇ ਧਾਰਾਵੀ ‘ਚ ਮਹਿਬੂਬ-ਏ-ਸੁਬਾਨੀਆ ਮਸਜਿਦ ਦੇ ਗੈਰ-ਕਾਨੂੰਨੀ ਹਿੱਸੇ ਨੂੰ ਢਾਹੇ ਜਾਣ ਨੂੰ ਲੈ ਕੇ ਤਣਾਅ ਫੈਲ ਗਿਆ ਹੈ। ਮਸਜਿਦ ‘ਤੇ ਕਾਰਵਾਈ ਕਰਨ ਲਈ BMC ਦੇ ਅਧਿਕਾਰੀਆਂ ਦੇ ਆਉਣ ਤੋਂ ਬਾਅਦ, ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ, ਦਰਅਸਲ, BMC ਦੀ ਟੀਮ ਗੈਰ-ਕਾਨੂੰਨੀ ਹਿੱਸੇ ਨੂੰ ਢਾਹੁਣ ਲਈ ਪਹੁੰਚੀ ਸੀ, ਪਰ ਭੀੜ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਲੋਕ ਸੜਕ ‘ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਨ। ਕਾਰਵਾਈ ਕਰਨ ਲਈ ਪਹੁੰਚੇ ਨਗਰ ਪਾਲਿਕਾ ਦੇ ਵਾਹਨ ਦੀ ਵੀ ਕੁਝ ਹੋਰ ਗੱਡੀਆਂ ਸਮੇਤ ਭੰਨਤੋੜ ਕੀਤੀ ਗਈ। ਸਥਿਤੀ ਨੂੰ ਦੇਖਦੇ ਹੋਏ ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਸ ਤਾਇਨਾਤ ਕੀਤੀ ਗਈ ਹੈ। ਧਾਰਾਵੀ ‘ਚ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ, ਦੱਸ ਦੇਈਏ ਕਿ ਮੁੰਬਈ ਦੇ ਧਾਰਾਵੀ ‘ਚ 90 ਫੁੱਟ ਰੋਡ ‘ਤੇ ਸਥਿਤ 25 ਸਾਲ ਪੁਰਾਣੀ ਸੁਭਾਨੀਆ ਮਸਜਿਦ ਨੂੰ ਬੀਐੱਮਸੀ ਨੇ ਅਣਅਧਿਕਾਰਤ ਐਲਾਨ ਦਿੱਤਾ ਸੀ ਅਤੇ ਅੱਜ ਇਸ ਨੂੰ ਢਾਹ ਦਿੱਤਾ ਜਾਣਾ ਹੈ। ਬੀਐਮਸੀ ਅਧਿਕਾਰੀਆਂ ਦੀ ਕਾਰਵਾਈ ਤੋਂ ਪਹਿਲਾਂ ਹੀ ਬੀਤੀ ਰਾਤ ਤੋਂ ਹੀ ਮੁਸਲਿਮ ਭਾਈਚਾਰੇ ਦੇ ਲੋਕ ਸੜਕਾਂ ‘ਤੇ ਆ ਗਏ ਅਤੇ ਪੂਰੀ ਸੜਕ ਜਾਮ ਕਰ ਦਿੱਤੀ। ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਮਸਜਿਦ ਬਹੁਤ ਪੁਰਾਣੀ ਹੈ। ਮੁੰਬਈ ਉੱਤਰੀ ਮੱਧ ਦੇ ਸੰਸਦ ਮੈਂਬਰ ਪ੍ਰੋ. ਵਰਸ਼ਾ ਗਾਇਕਵਾੜ ਨੇ ਕਿਹਾ, ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ ਨੂੰ ਮਿਲੇ ਅਤੇ ਉਨ੍ਹਾਂ ਨੂੰ ਬੀਐਮਸੀ ਵੱਲੋਂ ਧਾਰਾਵੀ ਦੀ ਮਹਿਬੂਬ-ਏ-ਸੁਬਾਨੀਆ ਮਸਜਿਦ ਨੂੰ ਢਾਹੁਣ ਦੇ ਨੋਟਿਸ ਬਾਰੇ ਲੋਕਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly