*ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਬੀਤੀ 2 ਅਗਸਤ ਦੀ ਸ਼ਾਮ ਲਗਭਗ 5 ਵਜੇ ਕਸਬਾ ਅੱਪਰਾ ਤੋਂ ਪ੍ਰਵਾਸੀ ਮਜ਼ਦੂਰਾਂ ਦੇ ਦੋ ਨਬਾਲਿਗ ਬੱਚੇ ਭੇਦਭਰੇ ਹਾਲਾਤਾਂ ‘ਚ ਗਾਇਬ ਹੋ ਗਏ ਪਰੰਤੂ 28 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਗਾਇਬ ਹੋਏ ਬੱਚਿਆਂ ਦਾ ਕੋਈ ਸੁਰਾਗ ਨਹੀਂ ਲਗਾ ਪਾਈ ਹੈ | ਬੱਚੇ ਨਾ ਮਿਲਣ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ ਹੈ | ਉਕਤ ਬੱਚੇ ਫਿਲੌਰ ਨੂੰ ਜਾਣ ਵਾਲੀ ਬੱਸ ‘ਚ ਅੱਪਰਾ ਤੋਂ ਬੈਠੇ ਤੇ ਫਿਲੌਰ ਤੋਂ ਗਾਇਬ ਹੋਏ, ਜਿਸ ਦੀ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ਼ ਪੁਲਿੰਸ ਖੰਗਾਲ ਰਹੀ ਹੈ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਸ਼ਾਹਿਦ ਅਲੀ ਹਾਲ ਵਾਸੀ ਨੇੜੇ ਪੁਲਿਸ ਚੌਂਕੀ ਅੱਪਰਾ ਤੇ ਰਾਮ ਲੜੇਚੇ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ | ਬੀਤੀ 2 ਅਗਸਤ ਨੂੰ ਸ਼ਾਮ 5 ਵਜੇ ਉਨਾਂ ਦੇ ਦੋਵੇਂ ਲੜਕੇ ਕ੍ਰਮਵਾਰ ਨਾਸਿਰ ਅਲੀ ਉਮਰ ਲਗਭਗ 14 ਸਾਲ ਤੇ ਬਬਲੂ ਉਮਰ ਲਗਭਗ 10 ਸਾਲ ਸਾਨੂੰ ਬਿਨਾਂ ਕੁਝ ਦੱਸੇ ਤੇ ਬਿਨਾਂ ਕੋਈ ਪੈਸਾ, ਸਾਮਾਨ ਲਏ ਅੱਪਰਾ ਦੇ ਬੱਸ ਅੱਡਾ ਫਿਲੌਰ ਵਾਲਾ ਤੋਂ ਬੱਸ ਫੜ ਕੇ ਫਿਲੌਰ ਚਲੇ ਗਏ | ਜਦੋਂ ਪੁਲਿਸ ਨੇ ਸੀ ਸੀ ਟੀ ਵੀ ਕੈਮਰੇ ਖੰਗਾਲੇ ਤਾਂ ਉਹ ਫਿਲੌਰ ਦੇ ਨਵਾਂਸ਼ਹਿਰ ਬੱਸ ਅੱਡੇ ‘ਤੇ ਉਤਰਦੇ ਦਿਖਾਈ ਦਿੰਦੇ ਹਨ ਪਰੰਤੂ ਉੱਥੋਂ ਭੇਦਭਰੇ ਹਾਲਾਤਾਂ ‘ਚ ਗਾਇਬ ਹੋ ਗਏ ਹਨ | ਇਸ ਸੰਬਧ ‘ਚ ਅੱਪਰਾ ਚੌਂਕੀ ਇੰਚਾਰਜ ਸੁਖਵਿੰਦਰਪਾਲ ਸਿੰਘ ਮੁਲਤਾਨੀ ਨੇ ਕਿਹਾ ਕਿ ਪੁਲਿਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰ ਰਹੀ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly