ਹਰਇਕ ਦਿਲ ਅਜੀਜ ਬਣੇ ਹੋਏ ਹਨ ਸੋਨੂੰ ਭਾਟੀਆ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )– ਆਉਣ ਵਾਲੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ , ਆਗੂਆਂ ਤੇ ਸੀਨੀਅਰ ਵਰਕਰਾਂ ਵਲੋਂ ਆਪਣੀ ਆਪਣੀ ਪਾਰਟੀ ਦੇ ਲਈ ਪੂਰੀ ਤਰ੍ਹਾਂ ਸਰਗਰਮੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ | ਚਾਹੇ ਉਹ ਕਾਂਗਰਸ , ਆਪ, ਅਕਾਲੀ ਦਲ, ਭਾਜਪਾ , ਬਸਪਾ ਤੇ ਹੋਰ ਹੋਣ | ਸਾਰੀਆਂ ਵਲੋਂ ਪੂਰੀ ਗਰਮਜੋਸ਼ੀ ਨਾਲ ਤਿਆਰੀ ਕੀਤੀਆਂ ਜਾ ਰਹੀਆਂ ਹਨ | ਦੇਖਣਾ ਇਹ ਹੋਵੇਗਾ ਕਿ ਕਿਹੜੀ ਕਿਹੜੀ ਪਾਰਟੀ ਕਿਸ ਕਿਸ ਨੂੰ ਚੋਣ ਮੈਦਾਨ ਵਿੱਚ ਉਤਾਰਦੀਂ ਹੈ ਅਤੇ ਤਾਂ ਆਉਣ ਵਾਲਾਂ ਸਮਾ ਦੱਸੇਗਾ ਸਿਆਸਤ ਕਿਸ ਤਰਾਂ ਕਰਵਟ ਬਦਲਦੀ ਹੈ | ਜੇਕਰ ਬਲਾਚੌਰ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਦਾ ਉਸ ਵਿੱਚ ਸੰਦੀਪ ਭਾਟੀਆ (ਸੋਨੂੰ) ਆਦੋਆਣਾ ਵੀ ਆਪਣੀ ਅਲੱਗ ਛਾਪ ਛੱਡਦੇ ਹੋਏ ਨਜ਼ਰ ਰਹੇ ਹਨ ਵਰਨਣਯੋਗ ਇਹ ਕਿ ਭਾਟੀਆ ਪਰਿਵਾਰ ਤੋਂ ਸਿਆਸਤ ਦਾ ਬਾਬਾ ਬੋਹੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ | ਸੋਨੂੰ ਭਾਟੀਆ ਦਾ ਲੋਕਾਂ ਪ੍ਰਤੀ ਹਰ ਸੁਖ ਦੁੱਖ ਤੇ ਕੰਮ ਕਾਜ ਵਿੱਚ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਨਾ ਉਨ੍ਹਾਂ ਦੀ ਇਨਸਾਨੀਅਤ ਕਦਰਾਂ ਕੀਮਤਾਂ ਬਾਰੇ ਜਾਣੂ ਕਰਵਾਉਂਦਾ ਹੈ | ਸੋਨੂੰ ਭਾਟੀਆ ਹਰ ਇਕ ਦਿਲ ਅਜੀਜ ਬਣੇ ਹੋਏ ਹਨ | ਉਨ੍ਹਾਂ ਵਲੋਂ ਬਿਨਾਂ ਕਿਸੇ ਲਾਲਚ ਦੇ ਕਾਂਗਰਸ ਪਾਰਟੀ ਵਿੱਚ ਬਹੁਤ ਲੰਮਾ ਸਮਾਂ ਸੇਵਾ ਕੀਤੀ ਤੇ ਹੁਣ ਉਹ ਬੀਜੇਪੀ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ | ਜੇ ਸੂਤਰਾਂ ਦੀ ਗੱਲ ਮੰਨੀਏ ਤਾਂ ਆਉਣ ਵਾਲੇ ਸਮੇਂ ਵਿੱਚ ਸੰਦੀਪ ਭਾਟੀਆ ਸੋਨੂੰ ਕਿਵੇ ਜਨਤਾ ਦੀ ਆਵਾਜ਼ ਬਣਦੇ ਹਨ ਇਹ ਤਾ ਆਉਣ ਵਾਲਾ ਸਮੇਂ ਦੱਸੇਗਾ | ਉਨ੍ਹਾਂ ਵਲੋਂ ਬੀ ਜੇ ਪੀ ਪਾਰਟੀ ਦੀਆਂ ਨੀਤੀਆ ਨੂੰ ਜਨ ਜਨ ਤੱਕ ਪਹੁੰਚਾਇਆ ਜਾਵੇਗਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦੂਰਅੰਦੇਸ਼ੀ ਪਾਰਟੀ ਹੈ | ਆਉਣ ਵਾਲੇ ਸਮੇਂ ਵਿੱਚ ਭਾਜਪਾ ਭਾਰੀ ਲੀਡ ਨਾਲ ਪੰਜਾਬ ਵਿੱਚ ਜਿੱਤ ਹਾਸਿਲ ਕਰਕੇ ਸਰਕਾਰ ਬਣਾਵੇਗੀ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


