ਬਦਾਯੂੰ (ਸਮਾਜ ਵੀਕਲੀ) : ਉੱਤਰ ਪ੍ਰਦੇਸ਼ ਦੇ ਇਸ ਜ਼ਿਲ੍ਹੇ ਦੇ ਬਿਸੌਲੀ ਕੋਤਵਾਲੀ ਖੇਤਰ ਦੇ ਬਸਾਈ ਪਿੰਡ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ‘ਚ ਔਰਤ ਨੇ ਬੁੱਧਵਾਰ ਨੂੰ ਪੈਦਾ ਹੋਏ 9 ਕਤੂਰਿਆਂ ਨੂੰ ਛੱਪੜ ‘ਚ ਸੁੱਟ ਦਿੱਤਾ। ਪੁਲੀਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਜ ਸਵੇਰੇ ਛੱਪੜ ‘ਚੋਂ ਸਾਰੇ ਕਤੂਰੇ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਪੁਲੀਸ ਮੁਤਾਬਕ ਬਸਾਈ ਪਿੰਡ ਦੇ ਰਹਿਣ ਵਾਲੇ ਸੂਰਿਆਕਾਂਤ ਦੇ ਘਰ ਕੁੱਤੀ ਨੇ 9 ਕਤੂਰਿਆਂ ਨੂੰ ਜਨਮ ਦਿੱਤਾ ਪਰ ਸੂਰਿਆਕਾਂਤ ਦੀ ਪਤਨੀ ਨੇ ਵੀਰਵਾਰ ਨੂੰ ਇਹ ਕਤੂਰੇ ਛੱਪੜ ਵਿੱਚ ਸੁੱਟ ਦਿੱਤੇ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲੀਸ ਨੇ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।