ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬੀਤੇ ਦਿਨੀਂ ਬੰਗਾ ਹਲਕੇ ਦੇ ਪਿੰਡ ਬਾਹੜੋਵਾਲ ਦੇ ਦੋ ਨੌਜਵਾਨ ਚੜ੍ਹਦੀ ਜਵਾਨੀ ਦੇ ਭਿਆਨਕ ਸੜਕ ਹਾਦਸੇ ਨਾਲ ਬੇਵਕਤੀ ਵਿਛੋੜਾ ਦੇ ਗਏ ਸਨ, ਦੋਵੇਂ ਪਰਿਵਾਰਾਂ ਨਾਲ ਬਸਪਾ ਲੀਡਰਸ਼ਿਪ ਉਨ੍ਹਾਂ ਦੇ ਨਿਵਾਸ ਪੁੱਜਕੇ ਦੁੱਖ ਸਾਂਝਾ ਕੀਤਾ ਕੁਦਰਤ ਪਰਿਵਾਰਾ ਨੂੰ ਅਸਹਿ ਦੁੱਖ ਸਹਿਣ ਦੀ ਸਮਰਥਾ ਬਖਸ਼ੇ। ਨੌਜਵਾਨਾਂ ਨੂੰ ਸੰਜ਼ਮ ਤੇ ਟ੍ਰੈਫਿਕ ਰੂਲ ਮੁਤਾਬਕ ਟੂਵੀਲਰ ਚਲਾਉਣ ਦੀ ਅਪੀਲ ਕੀਤੀ। ਤੁਸੀਂ ਪਰਿਵਾਰਾਂ ਦੇ ਭਵਿੱਖ ਹੋ ਭਵਿੱਖ ਨੂੰ ਸੰਭਾਲਣ ਤੇ ਜ਼ਿੰਮੇਵਾਰ ਬਣਾਉਣਾ ਵੀ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਇਸ ਮੌਕੇ ਪ੍ਰਵੀਨ ਬੰਗਾ ਇੰਚਾਰਜ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ , ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ, ਵਿਜੇ ਗੁਣਾਚੌਰ ਜ਼ਿਲ੍ਹਾ ਸਕੱਤਰ ਬਸਪਾ, ਮਨੋਹਰ ਕਮਾਮ ਸਰਪੰਚ ਸੀਨੀਅਰ ਬਸਪਾ ਆਗੂ ਅਤੇ ਪਿੰਡ ਨਿਵਾਸੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly