ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਬੀਤੀ ਰਾਤ ਅੱਪਰਾ ਦੇ ਭੀੜ ਭਾੜ ਵਾਲੇ ਇਲਾਕੇ ‘ਚ ਸਥਿਤ ਇੱਕ ਕਰਿਆਨੇ ਦੀ ਦੁਕਾਨ ਤੋਂ ਅਣਪਛਾਤੇ ਚੋਰ 60 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਉਕਤ ਚੋਰੀ ਦੀ ਸਾਰੀ ਘਟਨਾ ਦੁਕਾਨ ‘ਚ ਲੱਗੇ ਸੀ ਸੀ ਟੀ ਵੀ ਕੈਮਰਿਆਂ ‘ਚ ਕੈਦ ਹੋ ਗਈ ਹੈ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਜੈ ਕਿਸ਼ਨ ਖੋਸਲਾ ਤੇ ਉਨਾਂ ਦੇ ਪੁੱਤਰ ਸੋਨੂੰ ਖੋਸਲਾ ਨੇ ਦੱਸਿਆ ਕਿ ਬੀਤੀ ਰਾਤ ਲਗਭਗ 9 ਵਜੇ ਅਸੀਂ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਚਲੇ ਗਏ | ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਤੇ ਗੋਦਾਮ ਦੇ ਤਾਲੇ ਟੁੱਟੇ ਹੋਏ ਸਨ | ਅਣਪਛਾਤੇ ਚੋਰ ਗੋਦਾਮ ਦੇ ਤਾਲੇ ਤੋੜ ਕੇ ਗੁਦਾਮ ਦੇ ਰਾਹੀਂ ਦੁਕਾਨ ਦੇ ਅੰਦਰ ਦਾਖਲ ਹੋ ਕੇ ਦੁਕਾਨ ਦੇ ਗੱਲੇ ‘ਚ ਪਈ 60 ਹਜ਼ਾਰ ਰੁਪਏ ਦੀ ਨਕਦੀ ਤੇ ਹੋ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਉਕਤ ਘਟਨਾ ਦੁਕਾਨ ‘ਚ ਲੱਗੇ ਸੀ ਸੀ ਟੀ ਵੀ ਕੈਮਰਿਆਂ ‘ਚ ਕੈਦ ਹੋ ਗਈ ਹੈ | ਘਟਨਾ ਦੇ ਸੰਬੰਧ ‘ਚ ਅੱਪਰਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly