ਅਗਿਆਤ ਅਨਸਰਾਂ ਵੱਲੋਂ ਫ਼ਿਰੌਤੀਆਂ ਮੰਗਣ ਅਤੇ ਧਮਕੀਆਂ ਦੇਣ ਦਾ ਮੁੱਦਾ, ਟਰਾਂਸਪੋਟਰਾਂ, ਕਾਰੋਬਾਰੀਆਂ, ਸਿਆਸਤਦਾਨਾਂ ਅਤੇ ਹੋਰਨਾਂ ਪਤਵੰਤਿਆਂ ਦੀ ਵਿਸ਼ਾਲ ਇਕੱਤਰਤਾ

ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)-ਕੁਝ ਆਗਿਆਤ ਅਨਸਰਾਂ ਵੱਲੋਂ ਉੱਘੇ ਕਾਰੋਬਾਰੀਆਂ ਅਤੇ ਕੁਝ ਟਰਾਂਸਪੋਟਰਾਂ ਨੂੰ ਫ਼ੋਨ ਕਾਲਾਂ ਕਰਕੇ ਧਮਕੀਆਂ ਦੇਣ ਵਾਲੇ ਅਤੇ ਫ਼ਿਰੌਤੀਆਂ ਮੰਗਣ   ਵਾਲਿਆਂ ਤੋਂ ਪ੍ਰੇਸ਼ਾਨ ‘ਬੀ. ਸੀ. ਟਰੈਕਿੰਗ ਐਸੋਸੀਏਸ਼ਨ’ ਦੇ ਸਹਿਯੋਗ ਨਾਲ ਸਰੀ ਸਥਿਤ ਆਰੀਆ ਬੈਂਕੁਇੰਟ ਹਾਲ ’ਚ ਰੱਖੀ ਗਈ ਆਮ ਲੋਕਾਂ ਦੀ ਇਕੱਤਰਤਾ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਸਮੇਤ ਕਈ ਹੋਰ ਪਤਵੰਤਿਆਂ ਨੇ ਸ਼ਿਰਕਤ ਕਰਕੇ ਇਸ ਪ੍ਰੇਸ਼ਾਨੀ ਸਬੰਧੀ ਸਮੂਹਿਕ ਤੌਰ ’ਤੇ ਅਵਾਜ਼ ਬੁਲੰਦ ਕਰਦਿਆਂ ਇਸ ਦਾ ਜਲਦੀ ਹੱਲ ਕੀਤੇ ਜਾਣ ਦੀ ਮੰਗ ਕੀਤੀ।
ਇਸ ਮੌਕੇ ’ਤੇ ਇਸ ਗੰਭੀਰ ਸਮੱਸਿਆ ’ਤੇ ਵਿਚਾਰ ਪੇਸ਼ ਕਰਨ ਵਾਲਿਆਂ ’ਚ ਮੇਅਰ ਬਰੈਂਡਾ ਲੋਕ, ਮਾਈਕ ਡੀ. ਜੌਂਗ, ਮੰਤਰੀ ਜਸਰੂਪ ਬਰਾੜ, ਗੁਰਮਿੰਦਰ ਪਰਿਹਾਰ, ਕਰਤਾਰ ਸਿੰਘ, ਅਮਿਤ ਕੁਮਾਰ, ਜੱਗ ਨਾਹਲ, ਜਸਜੀਤ ਪਾਲ ਸਿੰਘ ਸੰਧੂ, ਕੋਰੀ ਲਿਨ, ਗੈਰੀ ਬੈੱਗ, ਜੱਸੀ ਸਹੋਤਾ, ਐੱਮ. ਐੱਲ. ਏ. ਸਟਰੈਕੋ, ਸਤੀਸ਼ ਕੁਮਾਰ, ਪ੍ਰਮਿੰਦਰ ਸੰਘੇੜਾ ਆਦਿ ਦੇ ਨਾਮ ਪ੍ਰਮੁੱਖ ਤੌਰ ’ਤੇ ਜ਼ਿਕਰਯੋਗ ਹਨ।
ਇਸ ਮੌਕੇ ’ਤੇ ਐਡਮਿੰਡਨ ਤੋਂ ਪੰਜਾਬੀ ਸਾਂਸਦ ਟਿੰਮ ਉੱਪੀਲ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਅਜਿਹੇ ਅਪਰਾਧੀ ਅਨਸਰਾਂ ਦੀਆਂ ਅਜਿਹੀਆਂ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਕੋਈ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ। ਇਸ ਇਕੱਤਰਤਾ ’ਚ ਪੁੱਜੇ ਸੱਤਾਧਾਰੀ ਫ਼ੈਡਰਲ ਪਾਰਟੀ ਦੇ ਸਾਂਸਦ ਸੁੱਖ ਧਾਲੀਵਾਲ ਅਤੇ ਰਣਦੀਪ ਸਰਾਏ ਨੇ ਕਿਹਾ ਕਿ ਫ਼ਿਰੌਤੀਆਂ ਮੰਗਣ ਅਤੇ ਧਮਕੀਆਂ ਦੇਣ ਦੇ ਮਾਮਲੇ ’ਤੇ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਫਿਕਰਮਦ ਅਤੇ ਸੁਚੇਤ ਹੈ ਅਤੇ ਇਸੇ ਕੜੀ ਤਹਿਤ ਐਡਮਿੰਡਨ ਵਿੱਚ ਕੁਝ ਗੈਂਗਸਟਰਾਂ ਦੀਆਂ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਗੰਭੀਰ ਮੁੱਦੇ ’ਤੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਅਤੇ ਕਾਰਜਸ਼ੀਲ ਹੈ ਅਤੇ ਭਵਿੱਖ ’ਚ ਇਸ ਦੇ ਵਧੀਆ ਸਿੱਟੇ ਨਿਕਲਣ ਦੀ ਆਸ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ
Next articleबिजली कटौती के खिलाफ तीसरे दिन भी पवई पावर हाऊस पर किसान सत्याग्रह जारी रहा