(ਸਮਾਜ ਵੀਕਲੀ)-ਕਪੂਰਥਲਾ( ਕੌੜਾ) – ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਮਹਿਲਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਆਯੋਜਨ ਵਿੱਚ ਕਾਲਜ ਦੇ ਸੀਨੀਅਰ ਪ੍ਰੋਫੈਸਰ ਅਤੇ ਐੱਨ ਐੱਸ ਐੱਸ ਮੁਖੀ ਡਾ ਜਗਸੀਰ ਸਿੰਘ ਬਰਾੜ ਦੁਆਰਾ ਵਿਸ਼ੇਸ਼ ਲੈਕਚਰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ ।ਜਿਸ ਵਿੱਚ ਉਨ੍ਹਾਂ ਨੇ ਮਹਿਲਾ ਸਸ਼ਕਤੀਕਰਨ ਦੇ ਇਤਿਹਾਸਕ ਪੜਾਵਾਂ ਦੇ ਰਿਸ਼ਤਿਆਂ ਉੱਪਰ ਚਾਨਣਾ ਪਾਇਆ। ਪਦਾਰਥਵਾਦੀ ਅਤੇ ਮੰਡੀ ਸੱਭਿਆਚਾਰਕ ਦੇ ਇਸ ਦੌਰ ਵਿੱਚ ਮਹਿਲਾ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਕਿਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤੇ ਗੈਰ ਤਰਕ ਸੰਗਤ ਹਾਲਾਤਾਂ ਨਾਲ ਮੇਲਦੇ ਹੋਏ ਨਾਰੀ ਉਤਪੀੜਨ ਅਜੋਕੇ ਦੌਰ ਵਿੱਚ ਵੀ ਬਦਲਦੇ ਰੂਪਾਂ ਵਿੱਚ ਜਾਰੀ ਹੈ। ਉਨ੍ਹਾਂ ਨੇ ਆਪਣੇ ਵਖਿਆਨ ਵਿਚ ਨਾ ਪ੍ਰਸਥਿਤੀਆਂ ਕਰਨਾ ਤੇ ਚਕਾਚੌਂਧ ਭਰਪੂਰ ਅਜੋਕੇ ਉਪਭੋਗਸ਼ਤਾਬਦੀ ਸਮੇਂ ਵਿੱਚ ਔਰਤ ਨੂੰ ਹੋਰ ਵੀ ਚੇਤਨ ਅਤੇ ਸਿੱਖਿਅਕ ਹੋਣ ਦੀ ਲੋੜ ਉਪਰ ਜ਼ੋਰ ਦਿੱਤਾ। ਇਸ ਮੌਕੇ ਕਾਲਜ ਦੇ ਓ ਐੱਸ ਡੀ ਡਾ ਦਲਜੀਤ ਸਿੰਘ ਖਹਿਰਾ ਨੇ ਵਿਦਿਆਰਥੀਆਂ ਨੂੰ ਮਹਿਲਾ ਦਿਵਸ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਮਾਜ ਦੇ ਹਰ ਖੇਤਰ ਵਿੱਚ ਔਰਤਾਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ। ਕਿਉਂਕਿ ਸਰੀਰਕ ਤੇ ਸਮਾਜਿਕ ਤੌਰ ਤੇ ਦੋਵਾਂ ਵਿੱਚ ਕੋਈ ਫ਼ਰਕ ਨਹੀਂ ਉਨ੍ਹਾਂ ਨੇ ਲੜਕੀਆਂ ਨੂੰ ਜ਼ਿੰਦਗੀ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly