ਫ਼ਰੀਦਕੋਟ (ਸਮਾਜ ਵੀਕਲੀ) ਯੂਨਿਵਰਸਿਟੀ ਕਾਲਜ ਆਫ਼ ਨਰਸਿੰਗ ਫ਼ਰੀਦਕੋਟ ਦੇ ਵਿਦਿਆਰਥੀਆਂ ਵੱਲੋਂ ਸਵੱਛਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਲਗਾਇਆ ਗਿਆ, ਜੋ ਆਖਰੀ ਪੜਾਅ ਤੇ ਇਕ ਖੂਬਸੂਰਤ ਸਮਾਗਮ ਨਾਲ ਨੇਪਰੇ ਚੜਿਆ। ਇਸ ਸਮਾਗਮ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ.ਹਰਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੜਾਈ ਦੇ ਨਾਲ ਨਾਲ ਸਵੱਛਤਾ ਸਬੰਧੀ ਬਹੁਤ ਜ਼ਰੂਰੀ ਨੁਕਤੇ ਸਾਂਝੇ ਕੀਤੇ। ਉਨਾਂ ਕਿਹਾ ਕਿ ਜੇਕਰ ਅਸੀਂ ਖੁਦ ਤੰਦਰੁਸਤ ਰਹਾਂਗੇ ਤਾਂ ਹੀ ਦੂਜਿਆਂ ਦਾ ਧਿਆਨ ਰੱਖ ਸਕਦੇ ਹਾਂ। ਇਕ ਨਰੋਏ ਸਰੀਰ ਵਿੱਚ ਹੀ ਇਕ ਨਰੋਆ ਮਨ ਹੁੰਦਾ ਹੈ। ਇਸ ਸਮੇਂ ਯੁਵਕ ਸੇਵਾਵਾਂ ਵਿਭਾਗ ਦੇ ਸਾਬਕਾ ਡਾਇਰੈਕਟਰ ਸ. ਜਗਜੀਤ ਸਿੰਘ ਚਾਹਲ , ਕੈਂਪ ਇੰਚਾਰਜ ਮੈਡਮ ਪੁਸ਼ਪਾ ਰਾਣੀ ਅਸਿਸਟੈਂਟ ਪ੍ਰੋਫੈਸਰ, ਮੈਡਮ ਗੁਰਬੀਰ ਕੌਰ ਅਸਿਸਟੈਂਟ ਪ੍ਰੋਫੈਸਰ,ਮੈਡਮ ਰਮਨਦੀਪ ਕੌਰ ਡੈਮੋਸਟੇਟਰ, ਮੈਡਮ ਕਵਿਤਾ ਡੈਮੋਸਟੇਟਰ ਆਦਿ ਹਾਜ਼ਰ ਸਨ ।