ਯੂਨੀਵਰਸਿਟੀ ਵੱਲੋਂ ਐਲਾਨੇ ਨਤੀਜਿਆਂ ‘ਚ ਐੱਸ ਡੀ ਕਾਲਜ ਦਾ ਨਤੀਜਾ ਸ਼ਾਨਦਾਰ

ਕਪੂਰਥਲਾ,(ਸਮਾਜ ਵੀਕਲੀ)  ( ਕੌੜਾ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਨਤੀਜਿਆਂ ‘ਚ ਐਸ.ਡੀ. ਕਾਲਜ ਫ਼ਾਰ ਵੂਮੈਨ ਸੁਲਤਾਨਪੁਰ ਲੋਧੀ ਦਾ ਨਤੀਜਾ ਸ਼ਾਨਦਾਰ ਰਿਹਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਐਲਾਨੇ ਨਤੀਜਿਆਂ ‘ਚ ਕਾਲਜ ਦੀਆਂ ਸਾਰੀਆਂ ਜਮਾਤਾਂ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ । ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਬੀ. ਏ. ਤੀਜਾ ‘ਚੋਂ ਸੰਦੀਪ ਕੌਰ ਪਹਿਲੇ, ਗੁਰਲੀਨ ਕੌਰ ਦੂਜੇ ਅਤੇ ਪੂਨਮ ਤੀਜੇ ਸਥਾਨ ‘ਤੇ ਰਹੀ । ਬੀ.ਏ ਭਾਗ ਦੂਜਾ ਸੁਸ਼ਮਿਤਾ ਪਹਿਲੇ, ਕੋਮਲਪ੍ਰੀਤ ਕੌਰ ਦੂਜੇ ਅਤੇ ਸੁਖਪ੍ਰੀਤ ਤੇ ਪ੍ਰਨੀਤ ਤੀਜੇ ਸਥਾਨ ‘ਤੇ ਰਹੀ । ਬੀ. ਏ. ਭਾਗ ਪਹਿਲਾ ਨੇਹਾ, ਪਾਇਲ ਅਤੇ ਸਪਨਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੀ । ਬੀ ਸੀ ਏ ਭਾਗ ਪਹਿਲਾ ਸੁਪਨਪ੍ਰੀਤ ਕੌਰ ਪਹਿਲੇ ਸਥਾਨ ‘ਰਹੀ । ਬੀ ਸੀ ਏ ਭਾਗ ਦੂਜਾ ਸੁਖਪਨਪ੍ਰੀਤ ਕੌਰ ਪਹਿਲੇ ਅਤੇ ਬੀ ਸੀ ਏ ਤੀਜਾ ਸ਼ਿਆਮਾ ਪਹਿਲੇ ਸਥਾਨ ‘ਤੇ ਰਹੀ । ਇਸੇ ਤਰ੍ਹਾਂ ਬੀ. ਕਾਮ ਭਾਗ ਪਹਿਲਾ ਗਗਨਦੀਪ ਕੌਰ ਪਹਿਲੇ, ਐਸ਼ਮੀਨ ਜੰਮੂ ਦੂਜੇ ਅਤੇ ਸੰਜੀਵਨ ਤੀਜੇ ਸਥਾਨ ’ਤੇ ਰਹੀ। ਬੀ.ਕਾਮ ਭਾਗ ਦੂਜਾ ਨਵਜੋਤ ਕੌਰ ਪਹਿਲੇ, ਦੀਪਿਕਾ ਦੂਜੇ ਅਤੇ ਲੀਨਾ ਧੀਰ ਤੀਜੇ ਸਥਾਨ ‘ਤੇ ਰਹੀ । ਬੀ. ਕਾਮ ਭਾਗ ਤੀਜਾ ਸਪਨਾ ਕੁਮਾਰੀ, ਕੁਲਦੀਪ ਕੌਰ ਅਤੇ ਕੰਵਲਜੀਤ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੀ। ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਅਤੇ ਸਟਾਫ਼ ਮੈਂਬਰਾਂ ਹੋਣਹਾਰ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੁਖਬੀਰ ਸਿੰਘ ਬਾਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ
Next articleਖੀਰਾਂਵਾਲੀ ਸਕੂਲ ਵਿਖੇ ਈ ਈ ਪੀ ਪ੍ਰੋਗਰਾਮ ਅਧੀਨ ਵੱਖ ਵੱਖ ਗਤੀਵਿਧੀਆਂ ਦਾ ਸਫਲਤਾਪੂਰਵਕ ਆਯੋਜਨ