HOME ਯੂਨੀਵਰਸਿਟੀ ਵਲੋਂ ਦਾਖ਼ਲੇ ਦੀ ਤਰੀਕ ‘ਚ 30 ਤੱਕ ਵਾਧਾ : ਪ੍ਰਿੰ: ਪਰਵਿੰਦਰ...

ਯੂਨੀਵਰਸਿਟੀ ਵਲੋਂ ਦਾਖ਼ਲੇ ਦੀ ਤਰੀਕ ‘ਚ 30 ਤੱਕ ਵਾਧਾ : ਪ੍ਰਿੰ: ਪਰਵਿੰਦਰ ਸਿੰਘ

ਪ੍ਰਿੰ: ਪਰਵਿੰਦਰ ਸਿੰਘ
ਹੁਸ਼ਿਆਰਪੁਰ /ਮਾਹਿਲਪੁਰ,  (ਸਮਾਜ ਵੀਕਲੀ)   (ਤਰਸੇਮ ਦੀਵਾਨਾ ) – ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਸੈਸ਼ਨ 2025-26 ਅਧੀਨ ਵੱਖ-ਵੱਖ ਕੋਰਸਾਂ ‘ਚ ਦਾਖਲਾ ਲੈਣ ਤੋਂ ਕਿਸੇ ਨਾ ਕਿਸੇ ਕਾਰਨ ਵਾਂਝੇ ਰਹੇ। ਵਿਦਿਆਰਥੀਆਂ ਲਈ ਦਾਖ਼ਲੇ ਦੀ ਤਰੀਕ ‘ਚ ਨਿਰਧਾਰਿਤ ਲੇਟ ਫ਼ੀਸ ਨਾਲ 30 ਅਕਤੂਬਰ ਤੱਕ ਦਾ ਹੋਰ ਵਾਧਾ ਕਰ ਦਿੱਤਾ। ਗਿਆ ਹੈ। ਯੂਨੀਵਰਸਿਟੀ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਕਾਲਜ ਵਿਚ ਯੂ. ਜੀ. ਤੇ ਪੀ.ਜੀ. ਦੇ ਕੋਰਸਾਂ ‘ਚ ਦਾਖ਼ਲ ਹੋਣ ਤੋਂ ਵਾਂਝੇ ਵਿਦਿਆਰਥੀਆਂ ਲਈ ਇਸ ਸੰਸਥਾ ‘ਚ ਦਾਖਲ ਹੋਣ ਦਾ ਇਹ ਵਿਸ਼ੇਸ਼ ਮੌਕਾ ਹੈ। ਉਨਾਂ ਕਿਹਾ ਕਿ ਕਾਲਜ ‘ਚ ਦਾਖ਼ਲੇ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅਤੇ ਕਾਲਜ ਕੈਂਪਸ ਸਮੇਤ ਆਲੇ ਦੁਆਲੇ ਦੇ ਪਿੰਡਾਂ ਕਸਬਿਆਂ ‘ਚ ਕਾਲਜ ਵਲੋਂ ਸਥਾਪਿਤ ਕੀਤੇ ਦਾਖ਼ਲਾ ਅਤੇ ਕਾਊਂਸਲਿੰਗ ਸੈੱਲਾਂ ਵਿਚ ਪੁੱਜ ਕੇ ਵਿਦਿਆਰਥੀ ਨੇ ਆਪਣੇ ਕਰੀਅਰ ਅਨੁਸਾਰ ਵੱਖ-ਵੱਖ ਕੋਰਸਾਂ ‘ਚ ਦਾਖ਼ਲਾ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸੇ ਸੈਸ਼ਨ ਤੋਂ ਕਾਲਜ ‘ਚ ਬੀ. ਐਸ. ਸੀ. ਮੈਡੀਕਲ ਲੈਬ ਤਕਨਾਲੋਜੀ (ਤਿੰਨ ਸਾਲਾ ਕੋਰਸ) ਤੇ ਬੈਚੂਲਰ ਇਨ ਫਿਜਿਕਲ ਐਜੂਕੇਸ਼ਨ ਐਂਡ ਸਪੋਰਟਸ (ਤਿੰਨ ਸਾਲਾ ਕੋਰਸ) ਨੂੰ ਵੀ ਯੁਨੀਵਰਸਿਟੀ ਵਲੋਂ ਮਾਨਤਾ ਮਿਲ ਚੁੱਕੀ ਹੈ ਤੇ ਚਾਹਵਾਨ ਵਿਦਿਆਰਥੀ ਇਨ੍ਹਾਂ ਕੋਰਸਾਂ ‘ਚ ਸੀਮਿਤ ਚੱਲ ਰਹੀਆਂ ਸੀਟਾਂ ‘ਤੇ ਵੀ ਦਾਖਲ ਹੋ ਸਕਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਭੱਟਲਾ ਵਿਖੇ ਹੋਈ ਮਾਪੇ ਅਧਿਆਪਕ ਮੀਟਿੰਗ
Next articleਸਪੈਸ਼ਲ ਬੱਚਿਆਂ ਵੱਲੋਂ ਟ੍ਰਿਪਲ ਐਮ ਪਬਲਿਕ ਸਕੂਲ ਵਿਖੇ ਪ੍ਰਦਰਸ਼ਨੀ ਲਗਾਈ ਗਈ