ਅਮਰੀਕਾ: ਗੋਲੀਬਾਰੀ ਦੀਆਂ ਦੋ ਘਟਨਾਵਾਂ ’ਚ ਪੰਜ ਹਲਾਕ

ਟਾਕੋਮਾ/ਸੈਂਟਾ ਫੇ (ਅਮਰੀਕਾ) (ਸਮਾਜ ਵੀਕਲੀ):  ਅਮਰੀਕਾ ਦੇ ਟਾਕੋਮਾ ਵਿੱਚ ਵੀਰਵਾਰ ਬਾਅਦ ਦੁਪਹਿਰ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਚਾਰ ਜਣੇ ਹਲਾਕ ਹੋ ਗਏ ਹਨ। ਪੁਲੀਸ ਦੀ ਤਰਜਮਾਨ ਵੈਂਡੀ ਹੈਡੋ ਨੇ ‘ਦਿ ਨਿਊਜ਼ ਐਕਸਪ੍ਰੈੱਸ’ ਅਖਬਾਰ ਨੂੰ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ ਸ਼ਹਿਰ ਦੇ ਪੂਰਬ ਵੱਲ ਐਵਰੈੱਟ ਸਟਰੀਟ ’ਤੇ ਇੱਕ ਰਿਹਾਇਸ਼ ਦੇ ਪਿੱਛੇ ਗਲੀ ਵਿੱਚ ਵਾਪਰੀ। ਟਾਕੋਮਾ ਪੁਲੀਸ ਵਿਭਾਗ ਨੇ ਟਵਿੱਟਰ ’ਤੇ ਲਗਪਗ 5.30 ਵਜੇ ਦੱਸਿਆ ਕਿ ਘਟਨਾ ਵਿੱਚ ਦੋ ਔਰਤਾਂ ਤੇ ਇੱਕ ਪੁਰਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖ਼ਮੀ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਪੁਲੀਸ ਵੱਲੋਂ ਲਗਪਗ 6.30 ਵਜੇ ਇੱਕ ਹੋਰ ਟਵੀਟ ’ਚ ਦੱਸਿਆ ਕਿ ਹਸਪਤਾਲ ਲਿਜਾਏ ਗਏ ਜ਼ਖ਼ਮੀ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲੀਸ ਮੁਤਾਬਕ ਸਾਰੇ ਮ੍ਰਿਤਕ ਬਾਲਗ ਸਨ। ਇਸੇ ਦੌਰਾਨ ਇੱਕ ਘਟਨਾ ਵਿੱਚ ਅਦਾਕਾਰ ਐਲਕ ਬਾਲਡਵਿਨ ਵੱਲੋਂ ਫ਼ਿਲਮ ਦੇ ਸੈੱਟ ’ਤੇ ‘ਪ੍ਰੌਪ ਗੰਨ’ ਨਾਲ ਗੋਲੀ ਚਲਾਉਣ ਕਾਰਨ ਇੱਕ ਸਿਨੇਮੈਟੋਗ੍ਰਾਫ਼ਰ ਦੀ ਮੌਤ ਹੋ ਗਈ ਜਦਕਿ ਘਟਨਾ ਵਿੱਚ ਫ਼ਿਲਮ ਦਾ ਡਾਇਰੈਕਟਰ ਜ਼ਖ਼ਮੀ ਹੋ ਗਿਆ। ਸੈਂਟਾ ਫੇਅ ਕਾਊਂਟੀ ਸ਼ੈਰਿਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਨੇਮੈਟੋਗ੍ਰਾਫ਼ਰ ਹਾਲੇਨਾ ਹਚਿਨਜ਼ ਅਤੇ ਡਾਇਰੈਕਟਰ ਜੋਏਲ ਸੌਜ਼ਾ ਨੂੰ ਬੁੱਧਵਾਰ ਨੂੰ ਸੈਂਟਾ ਫੇਅ ਦੇ ਬਾਹਰਵਾਰ ਦੱਖਣੀ ਮਾਰੂਥਲ ਵਿੱਚ ਫ਼ਿਲਮ ‘ਰਸਟ’ ਦੇ ਸੈੱਟ ’ਤੇ ਗੋਲੀ ਮਾਰੀ ਗਈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਗਲੈਂਡ ਦੀ ਮਹਾਰਾਣੀ ਸਿਹਤਯਾਬ ਹੋਣ ਮਗਰੋਂ ਵਿੰਡਸਰ ਮਹਿਲ ਪਰਤੀ
Next articleAmit Shah begins three-day trip to J&K