ਲੁਧਿਆਣਾ (ਸਮਾਜ ਵੀਕਲੀ): ਸੰਯੁਕਤ ਸਮਾਜ ਮੋਰਚੇ ਵੱਲੋਂ ਅੱਜ ਆਪਣੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਤੀਜੀ ਸੂਚੀ ’ਚ 17 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਅੱਜ ਤੀਜੀ ਸੂਚੀ ’ਚ ਇੱਕ ਔਰਤ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਅੱਜ ਜਾਰੀ ਕੀਤੀ ਗਈ ਸੂਚੀ ’ਚ ਮਾਲਵਾ ਦੀਆਂ ਜ਼ਿਆਦਾ ਸੀਟਾਂ ਹਨ। ਇਸ ਤੋਂ ਪਹਿਲਾਂ ਸੰਯੁਕਤ ਸਮਾਜ ਮੋਰਚੇ ਵੱਲੋਂ 2 ਸੂਚੀਆਂ ਜਾਰੀ ਕੀਤੀਆਂ ਗਈਆਂ ਸਨ ਜਿਨ੍ਹਾਂ ’ਚ 2 ਸੀਟਾਂ ਲੁਧਿਆਣਾ ਸ਼ਹਿਰ ਦੀਆਂ ਸਨ। ਇਸ ਤੋਂ ਇਲਾਵਾ ਅੱਜ ਗੁਰਨਾਮ ਸਿੰਘ ਚੜੂਨੀ ਦੇ ਸੰਯੁਕਤ ਸੰਘਰਸ਼ ਮੋਰਚੇ ਵੱਲੋਂ 9 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਦੋਹਾਂ ਪਾਰਟੀਆਂ ਦੇ ਉਮੀਦਵਾਰਾਂ ਦੀ ਸੂਚੀ 56 ਹੋ ਗਈ ਹੈ।
ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਸੰਘਰਸ਼ ਮੋਰਚਾ ਮਿਲ ਕੇ ਲੜ ਰਿਹੈ ਚੋਣ ਸੰਯੁਕਤ ਸਮਾਜ ਮੋਰਚੇ ਵੱਲੋਂ ਵਿਧਾਨ ਸਭਾ ਚੋਣਾਂ ਸੰਯੁਕਤ ਸੰਘਰਸ਼ ਮੋਰਚੇ ਨਾਲ ਮਿਲ ਕੇ ਲੜ ਰਿਹਾ ਹੈ। ਸੰਯੁਕਤ ਸਮਾਜ ਮੋਰਚੇ ਵੱਲੋਂ ਗੁਰਨਾਮ ਸਿੰਘ ਚੜੂਨੀ ਦੀ ਪਾਰਟੀ ਨੂੰ 10 ਸੀਟਾਂ ਦਿੱਤੀਆਂ ਗਈਆਂ ਹਨ ਤੇ ਬਾਕੀ 107 ਸੀਟਾਂ ’ਤੇ ਸੰਯੁਕਤ ਸਮਾਜ ਮੋਰਚੇ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਗੁਰਨਾਮ ਸਿੰਘ ਚੜੂਨੀ ਦੇ ਸੰਯੁਕਤ ਸੰਘਰਸ਼ ਮੋਰਚੇ ਵੱਲੋਂ ਅੱਜ 9 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਯੁਕਤ ਸਮਾਜ ਮੋਰਚੇ ਵੱਲੋਂ ਐਲਾਨੇ ਗਏ ਉਮੀਦਵਾਰਾਂ ’ਚ ਧਰਮਕੋਟ ਤੋਂ ਹਰਪ੍ਰੀਤ ਸਿੰਘ, ਜ਼ੀਰਾ ਤੋਂ ਮੇਘ ਰਾਜ ਰੱਲਾ, ਬੁਡਲਾਢਾ ਤੋਂ ਕ੍ਰਿਸ਼ਨ ਚੌਹਾਨ, ਨਿਹਾਲ ਸਿੰਘ ਵਾਲਾ ਤੋਂ ਗੁਰਦਿੱਤਾ ਸਿੰਘ, ਡੇਰਾਬੱਸੀ ਤੋਂ ਨਵਜੋਤ ਸਿੰਘ ਸੈਣੀ, ਲਹਿਰਾਗਾਗਾ ਤੋਂ ਸਤਵੰਤ ਸਿੰਘ ਕੰਡੇਵਾਲਾ, ਰਾਜਪੁਰਾ ਤੋਂ ਹਰਵਿੰਦਰ ਸਿੰਘ, ਬਾਬਾ ਬਕਾਲਾ ਤੋਂ ਗੁਰਨਾਮ ਕੌਰ ਪ੍ਰਿੰਸੀਪਲ, ਤਲਵੰਡੀ ਸਾਬੋ ਤੋਂ ਸੁਖਬੀਰ ਸਿੰਘ, ਅੰਮ੍ਰਿਤਸਰ ਪੱਛਮੀ ਤੋਂ ਅਮਰਜੀਤ ਸਿੰਘ, ਰੋਪੜ ਤੋਂ ਦਵਿੰਦਰ ਸਿੰਘ, ਅੰਮ੍ਰਿਤਸਰ ਪੂਰਬੀ ਤੋਂ ਅਪਾਰ ਸਿੰਘ ਰੰਧਾਵਾ, ਪਟਿਆਲਾ ਦਿਹਾਤੀ ਤੋਂ ਧਰਮਿੰਦਰ ਸ਼ਰਮਾ, ਨਕੋਦਰ ਤੋਂ ਮਨਦੀਪ ਸਿੰਘ ਸਰਪੰਚ, ਸ਼ਾਮ ਚੁਰਾਸੀ ਤੋਂ ਠੇਕੇਦਾਰ ਭਗਵਾਨ ਦਾਸ ਸਿੱਧੂ, ਡੇਰਾ ਬਾਬਾ ਨਾਨਕ ਤੋਂ ਜਗਜੀਤ ਸਿੰਘ ਕਲਾਨੌਰ, ਖੇਮਕਰਨ ਤੋਂ ਮਾਸਟਰ ਦਲਜੀਤ ਸਿੰਘ ਦੇ ਨਾਮ ਸ਼ਾਮਲ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly