HOME *ਯੂਨਾਈਟਿਡ ਸਿੱਖਜ਼ ਦਾ ਨਿਵੇਕਲਾ ਉਪਰਾਲਾ*

*ਯੂਨਾਈਟਿਡ ਸਿੱਖਜ਼ ਦਾ ਨਿਵੇਕਲਾ ਉਪਰਾਲਾ*

2

 *ਲੈਕਚਰ ਪ੍ਰਤੀਯੋਗਤਾ ” ਉੱਚੀਆਂ ਉਡਾਰੀਆਂ” ਨੂੰ ਮਿਲਿਆ ਭਰਵਾਂ ਹੁੰਗਾਰਾ-ਅੰਮ੍ਰਿਤਪਾਲ ਸਿੰਘ* 

 *ਪ੍ਰਤੀਯੋਗਤਾ ‘ਚ ਬੱਚਿਆਂ ਨੇ ਆਪਣੇ ਲੈਕਚਰਾਰਾਂ ਰਾਹੀਂ ਦਿਖਾਏ ਬੋਧਿਕ ਗਿਆਨ ਕਲਾ ਦੇ ਜੌਹਰ* 

ਲੁਧਿਆਣਾ  (ਸਮਾਜ ਵੀਕਲੀ)   ( ਕਰਨੈਲ ਸਿੰਘ ਐੱਮ.ਏ.) ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਯੂਨਾਈਟਿਡ ਸਿੱਖਜ਼ ਦੇ  ਪੰਜਾਬ ਡਾਇਰੈਕਟਰ ਸ੍ਰ: ਅੰਮ੍ਰਿਤਪਾਲ ਸਿੰਘ ਨੇ ਅੱਜ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਮੌਜੂਦਾ ਸਮੇਂ ਦੀ ਸਿੱਖ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਆਪਣੇ ਧਰਮ, ਵਿਰਸੇ ਤੇ ਇਤਿਹਾਸ ਨਾਲ ਜੋੜਨ, ਖਾਸ ਕਰਕੇ ਉਨ੍ਹਾਂ ਨੂੰ ਸਿੱਖ ਕੌਮ ਦੀਆਂ ਮਹਾਨ ਸ਼ਖਸ਼ੀਅਤਾਂ ਦੇ ਸ਼ਾਨਾਮੱਤੀ  ਇਤਿਹਾਸ ਤੇ ਪ੍ਰਾਪਤੀਆਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਤੋਂ ਸੇਧ ਲੈਣ ਹਿੱਤ ਯੂਨਾਈਟਿਡ ਸਿੱਖਜ਼ ਦੀ ਟੀਮ ਵੱਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ਹੋਇਆਂ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਗੁਰਦੁਆਰਿਆ ਅੰਦਰ ਆਰੰਭ ਕੀਤੀ ਗਈ ਬੱਚਿਆਂ ਦੀ ਲੈਕਚਰ ਪ੍ਰਤੀਯੋਗਿਤਾ  “ਉੱਚੀਆਂ ਉਡਾਰੀਆਂ” ਨੂੰ ਕਾਫ਼ੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਇਸੇ ਮਿਸ਼ਨ ਦੀ ਪ੍ਰਾਪਤੀ ਲਈ ਇਸ ਪ੍ਰਤੀਯੋਗਤਾ ਦੇ ਪਹਿਲੇ ਰਾਉਂਡ ਦੀ ਚੱਲ ਰਹੀ ਲੜੀ ਦੇ ਅੰਤਰਗਤ ਹੁਣ ਤੱਕ 47 ਬੱਚਿਆਂ ਨੇ ਆਪਣੀਆਂ ਪ੍ਰਤੀਭਾਵਾਂ ਦੇ ਜੌਹਰ ਸੰਗਤਾਂ ਦੇ ਸਨਮੁੱਖ ਪੇਸ਼ ਕੀਤੇ ਜਿਨ੍ਹਾਂ ਵਿੱਚੋਂ 24 ਯੋਗ ਬੱਚਿਆਂ ਨੇ ਅਗਲੇ ਰਾਊਡ ਲਈ ਕੁਆਲੀਫਾਈ ਕਰ ਲਿਆ ਹੈ । ਉਨ੍ਹਾਂ ਨੇ ਦੱਸਿਆ ਕਿ ਲੈਕਚਰ ਪ੍ਰਤੀਯੋਗਿਤਾ “ਉੱਚੀਆਂ ਉਡਾਰੀਆਂ” ਦਾ ਤੀਜਾ ਸਮਾਗਮ ਬੀਤੇ ਦਿਨੀ ਗੁ. ਭਾਈ ਰਾਮ ਸਿੰਘ ਨਗਰ ਵਿਸ਼ਵਕਰਮਾ ਕਲੋਨੀ ਪ੍ਰਤਾਪ ਨਗਰ ਵਿਖੇ ਬੀਬੀ ਦਵਿੰਦਰ ਕੌਰ ਤੇ ਬੀਬੀ ਗੁਰਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ । ਜਿਸ ਵਿੱਚ ਇਲਾਕੇ ਦੇ ਬੱਚਿਆਂ ਨੇ ਬੜੇ ਉਤਸਾਹ ਨਾਲ ਭਾਗ ਲਿਆ ਅਤੇ ਆਪਣੇ ਗੁਣਨਾਤਮਕ ਬੋਲਾਂ ਤੇ ਬੋਧਿਕ ਗਿਆਨ ਰਾਹੀਂ ਵੱਖ-ਵੱਖ ਸਿੱਖ ਸ਼ਖ਼ਸੀਅਤਾਂ ਦੇ ਜੀਵਨ ਅਤੇ ਪ੍ਰਾਪਤੀਆਂ ਤੇ ਖੋਜ਼ ਭਰਪੂਰ ਚਾਨਣਾ ਪਾ ਕੇ ਆਪਣੀਆਂ ਪ੍ਰਤੀਭਾਵਾਂ ਦੇ ਜੌਹਰ ਸੰਗਤਾਂ ਦੇ ਸਨਮੁੱਖ ਦਿਖਾਏ । ਇਸ ਦੌਰਾਨ ਪ੍ਰਤੀਯੋਗਤਾ ਅੰਦਰ ਜੱਜ ਸਾਹਿਬਾਨ ਦੇ ਰੂਪ ਵਜੋਂ ਪੁੱਜੇ ਗਿਆਨੀ ਫਤਿਹ ਸਿੰਘ ਤੇ ਬੀਬੀ ਜਸਬੀਰ ਕੌਰ ਨੇ ਆਪਣੀ ਸੇਵਾ ਬੜੀ ਬਾਖੂਬੀ ਨਾਲ ਨਿਭਾਈ।  ਇਸ ਦੌਰਾਨ ਗੁਰਦੁਆਰਾ ਭਾਈ ਰਾਮ ਸਿੰਘ ਨਗਰ ਵਿਸ਼ਵਕਰਮਾ ਕਲੋਨੀ ਪ੍ਰਤਾਪ ਨਗਰ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਪਨੇਸਰ, ਕੌਂਸਲਰ ਪਰਮਿੰਦਰ ਸਿੰਘ ਸੋਮਾ ਤੇ ਬਲਵਿੰਦਰ ਸਿੰਘ ਬਿੱਲੂ ਨੇ ਯੂਨਾਈਟਿਡ ਸਿੱਖਜ਼ ਸੰਸਥਾ ਦੇ ਪੰਜਾਬ ਡਾਇਰੈਕਟਰ ਸ੍ਰ:ਅੰਮ੍ਰਿਤਪਾਲ ਸਿੰਘ,ਸ੍ਰ: ਹਰਜੀਤ ਸਿੰਘ ਆਨੰਦ, ਭੁਪਿੰਦਰ ਸਿੰਘ ਮੱਕੜ, ਬੀਬੀ ਦਵਿੰਦਰ ਕੌਰ, ਬੀਬੀ ਗੁਰਜੀਤ ਕੌਰ ਅਤੇ ਯੂਨਾਈਟਿਡ ਸਿੱਖਜ਼ ਦੀ ਸਮੁੱਚੀ ਟੀਮ ਦੇ ਮੈਬਰਾਂ ਦਾ ਧੰਨਵਾਦ ਪ੍ਰਗਟ ਕੀਤਾ ਤੇ ਲੈਕਚਰ ਪ੍ਰਤੀਯੋਗਤਾ ਵਿੱਚ ਜੇਤੂ ਰਹਿਣ ਵਾਲੇ ਸਮੂਹ ਬੱਚਿਆਂ ਨੂੰ ਇਨਾਮ ਭੇਟ ਕਰਕੇ ਸਨਮਾਨਿਤ ਵੀ ਕੀਤਾ । ਇਸ ਮੌਕੇ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਵਿਸੇਸ਼ ਤੌਰ ਤੇ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਦਿਆਰਥੀ ਜੀਵਨ “ਚ ਵਿਗਿਆਨ ਪ੍ਰਦਰਸ਼ਨੀਆਂ ਦੀ ਮਹੱਤਤਾ
Next article*ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਨਹਿੱਤ ਵਿੱਚ ਕੀਤੇ ਕੰਮਾਂ ਦਾ ਇੱਕ ਨਵਾਂ ਇਤਿਹਾਸ ਸਿਰਜੇਗੀ.– ਕਰਨ ਸ਼ਰਮਾ*