ਯੂਨੀਕ ਸਕੂਲ ਸਮਾਲਸਰ ਵੱਲੋਂ ‘ਬੀਬੀ ਰਜਨੀ’ ਫਿਲਮ ਦਿਖਾਈ ਗਈ

ਸਮਾਲਸਰ (ਸਮਾਜ ਵੀਕਲੀ) (ਜਸਵੰਤ ਗਿੱਲ )ਇਲਾਕੇ ਦੀ ਨਾਮਵਰ ਸੰਸਥਾ ਯੂਨੀਕ ਸਕੂਲ ਆਫ ਸਟੱਡੀਜ਼ ਸਮਾਲਸਰ ਵੱਲੋਂ ਪ੍ਰਿੰਸੀਪਲ ਸ਼੍ਰੀਮਤੀ ਗੁਰਜੀਤ ਕੌਰ ਦੀ ਅਗਵਾਈ ਹੇਠ ਸਮੂਹ ਸਟਾਫ ਮੈਂਬਰਾਂ ਨੂੰ ਫਨ ਪਲਾਜ਼ਾ ਕੋਟਕਪੂਰਾ ਵਿਖੇ ਧਾਰਮਿਕ ਫਿਲਮ ‘ਬੀਬੀ ਰਜਨੀ ‘ ਦਿਖਾਈ ਗਈ। ਪ੍ਰਿੰਸੀਪਲ ਸ਼੍ਰੀਮਤੀ ਗੁਰਜੀਤ ਕੌਰ ਜੀ ਨੇ ਦੱਸਿਆ ਕਿ ‘ਬੀਬੀ ਰਜਨੀ’ ਇੱਕ ਬਹੁਤ ਹੀ ਵਧੀਆ ਇਤਿਹਾਸਕ ਅਤੇ ਧਾਰਮਿਕ  ਫਿਲਮ ਹੈ। ਹਰੇਕ ਵਿਅਕਤੀ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ।ਜਿੱਥੇ ਇਹ ਸਾਨੂੰ ਆਪਣੇ ਇਤਹਾਸ ਅਤੇ ਧਰਮ ਤੋਂ ਜਾਣੂ ਕਰਵਾਉਂਦੀ ਹੈ,ਉੱਥੇ ਹੀ ਸਾਨੂੰ ਰੱਬ ਦੀ ਰਜ਼ਾ ਵਿੱਚ ਰਹਿਣ,ਸਬਰ ਸੰਤੋਖ ਅਤੇ  ਨਿਮਰਤਾ ਵਾਲਾ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕਰਦੀ ਹੈ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਗੁਰਜੀਤ ਕੌਰ, ਕੋਆਰਡੀਨੇਟਰ ਸ਼੍ਰੀਮਤੀ ਪੂਨਮ ਪਠੇਜਾ, ਮਿਸ ਗੁਰਵਿੰਦਰ ਕੌਰ, ਮਿ. ਦੇਸ਼ ਰਾਜ, ਤੋਂ ਇਲਾਵਾ ਗੁਰਬਾਣੀ ਦੇ ਅਧਿਆਪਕ ਹਰਮੰਦਰ ਸਿੰਘ, ਗੁਰਪ੍ਰੀਤ ਸਿੰਘ,ਅਧਿਆਪਕਾ ਗਗਨਦੀਪ ਕੌਰ, ਗਗਨ ਸ਼ਰਮਾਂ, ਅਮਨਦੀਪ ਕੌਰ, ਰੀਮਾ ਦੇਵੀ, ਨੀਲਮ ਠਾਕੁਰ, ਨੀਲਮ ਰਾਣੀ, ਰਮਨਪ੍ਰੀਤ ਕੌਰ, ਰਮਨਪ੍ਰੀਤ ਕੌਰ, ਨਵਨੀਤ ਕੌਰ, ਹਰਿੰਦਰ ਕੌਰ, ਰਮਨਦੀਪ ਕੌਰ,ਲਵਪ੍ਰੀਤ ਕੌਰ, ਕੁਲਜੀਤ ਕੌਰ, ਮਨਦੀਪ ਕੌਰ, ਅਮੀਨਾ,ਗੁਰਤੇਜ ਕੌਰ, ਅਰਸ਼ਦੀਪ ਕੌਰ,ਹਰਜਿੰਦਰ ਕੌਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਝੋਨੇ ਦੀ ਨਾੜ ਨੂੰ ਖੇਤ ਵਿੱਚ ਵਹਾਉਣ ਮਿੱਟੀ ਦੀ ਸਿਹਤ ਲਈ ਲਾਹੇਵੰਦ: ਸਨਦੀਪ ਸਿੰਘ ਏ.ਡੀ.ਉ
Next articleਅਧੁਨਿਕਤਾ ਦੀਆਂ ਸਹੂਲਤਾਂ ਸਾਨੂੰ ਚਿੱਠੀਆਂ ਤੋਂ ਵੀਡਿਓ ਕਾਲ ਤੱਕ ਲਿਆਈਆਂ