ਯੂਨੀਅਨ ਵੱਲੋਂ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਦਾ ਜਾਵੇਗਾ -ਕਾਮਰੇਡ ਥੰਮੂਵਾਲ

ਮਹਿਤਪੁਰ (ਸਮਾਜ ਵੀਕਲੀ) (ਪੱਤਰ ਪ੍ਰੇਰਕ)-ਅਮਨਦੀਪ ਕੌਰ ਮਨਰੇਗਾ ਯੂਨੀਅਨ ਦੇ ਆਗੂ ਚਰਨਜੀਤ ਸਿੰਘ ਥੰਮੂਵਾਲ਼ ਜ਼ਮਹੂਰੀ ਕਿਸਾਨ ਸਭਾ ਦੇ ਆਗੂ ਮੇਜ਼ਰ ਸਿੰਘ ਖੁਰਲਾਪੁਰ ਦਿਹਾਇਤਿ ਮਜਦੂਰ ਸਭਾ ਦੇ ਆਗੂ ਸਤਪਾਲ ਸਹੋਤਾ ਅਤੇ ਸੁਨੀਲ ਕੁਮਾਰ ਨੂੰ ਮਿਲੀ। ਅਮਨਦੀਪ ਕੌਰ ਨੇ ਆਗੂਆ ਨੂੰ ਦਸਿਆ ਕਿ ( 90412-95532) ਤੋਂ ਇੱਕ ਫ਼ੋਨ ਆਇਆ। ਅਮਨਦੀਪ ਕੌਰ ਨੂੰ ਕਿਹਾ ਕਿ ਤੂੰ ਅੱਜ ਹੀ ਆ ਕੇ ਬੀ. ਡੀ. ਪੀ. ਓ ਦਫ਼ਤਰ ਆਪਣਾ ਬਿਆਨ ਲਿਖਾ। ਕਿ ਮੈਂ ਕਰਮਚਾਰੀ ਨੂੰ ਪੈਸੇ ਦਿੱਤੇ ਹਨ। ਨਹੀਂ ਤਾਂ ਤੇਰੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਅਮਨਦੀਪ ਕੌਰ ਨੇ ਦੱਸਿਆ ਕਿ ਮੈਨੂੰ ਫ਼ੋਨ ਤੇ ਕਿਹਾ ਕਿ ਤੈਨੂੰ ਤਰੀਕਾਂ ਭੁਗਤਣੀਆਂ ਪੈਣਗੀਆਂ ਅਤੇ ਕੇਸ ਭੁਗਤਣਾ ਪਵੇਗਾ। ਅਤੇ ਅਮਨਦੀਪ ਕੌਰ ਨੇ ਕਿਹਾ ਕਿ ਉਸਨੂੰ ਡਰਾਇਆ ਧਮਕਾਇਆ ਗਿਆ। ਇਕ ਪ੍ਰੈਸ ਨੋਟ ਰਾਹੀਂ ਅਮਨਦੀਪ ਕੌਰ ਅਤੇ ਉਕਤ ਆਗੂਆਂ ਨੇ ਕਿਹਾ ਕਿ ਛੁੱਟੀ ਵਾਲੇ ਦਿਨ ਟੈਲੀਫੋਨ ਤੇ ਅਮਨਦੀਪ ਕੌਰ ਨੂੰ ਦਫ਼ਤਰ ਬੁਲਾਉਣਾ ਬਹੁਤ ਗ਼ਲਤ ਹੈ। ਉਕਤ ਆਗੂਆਂ ਨੇ ਕਿਹਾ ਕਿ ਬੀ. ਡੀ.ਪੀ.ਓ ਦਫ਼ਤਰ ਮਹਿਤਪੁਰ ਵੱਲੋਂ ਅਮਨਦੀਪ ਕੌਰ ਨੂੰ ਬੁਲਾਉਣਾ ਸੀ ਤਾਂ ਵਰਕਿੰਗ ਡੇ ਵਾਲ਼ੇ ਦਿਨ ਪੱਤਰ ਜ਼ਾਰੀ ਕਰਨਾ ਚਾਹੀਦਾ ਸੀ। ਜਦ ਕਿ ਅਮਨਦੀਪ ਕੌਰ ਪਹਿਲਾਂ ਹੀ ਡੇਢ ਮਹੀਨਾ ਪਹਿਲਾਂ ਹੀ ਲਿਖ ਕੇ ਅਰਜੀ ਦੇ ਚੁੱਕੀ ਹੈ।ਆਗੂਆਂ ਨੇ ਕਿਹਾ ਬੀ. ਡੀ. ਪੀ. ਓ  ਦਫ਼ਤਰ ਮਹਿਤਪੁਰ ਦੇ ਫ਼ੋਨ ਕਰਨ ਵਾਲੇ ਵਿਅਕਤੀ ਨੂੰ ਛੁੱਟੀ ਵਾਲੇ ਦਿਨ ਅਮਨਦੀਪ ਕੌਰ ਨੂੰ ਟੈਲੀਫੋਨ ਕਰਕੇ ਦਫ਼ਤਰ ਬੁਲਾਉਣਾ ਬਹੁਤ ਗ਼ਲਤ ਹੈ। ਅਸੀਂ ਸਾਰੇ ਯੂਨੀਅਨ ਦੇ ਆਗੂ ਇਸਦੀ ਪਰਜ਼ੋਰ ਨਿਖੇਦੀ ਕਰਦੇ ਹਾਂ। ਅਤੇ ਇਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸੰਤ ਨਿਰੰਕਾਰੀ ਮਿਸ਼ਨ ਨੇ ਲਾਇਆ ਸਮਗੋਲੀ ਚ ਖੂਨ ਦਾਨ ਕੈਂਪ
Next articleमोदीशाही के दस साल