ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਦੀ ਹੂੰਝਾ ਫੇਰ ਇਤਿਹਾਸਕ ਜਿੱਤ ਆਰ ਸੀ ਐੱਫ ਦੇ ਕਰਮਚਾਰੀਆਂ ਨੇ ਇਮਾਨਦਾਰੀ ਅਤੇ ਸੰਘਰਸ਼ ਦਾ ਰਾਹ ਚੁਣਿਆ- ਖਾਲਸਾ
ਕਪੂਰਥਲਾ,(ਸਮਾਜ ਵੀਕਲੀ) (ਕੌੜਾ)– ਰੇਲਵੇ ਮੁਲਾਜ਼ਮਾਂ ਨੇ 4 ਦਸੰਬਰ ਨੂੰ ਰੇਲਵੇ ਵਿੱਚ ਯੂਨੀਅਨ ਮਾਨਤਾ ਲਈ ਵੋਟਾਂ ਪਈਆਂ ਸਨ। ਜਿਸ ਦੇ ਨਤੀਜੇ ਅੱਜ ਘੋਸ਼ਿਤ ਕੀਤੇ ਗਏ।ਇਸ ਦੌਰਾਨ ਆਏ ਨਤੀਜਿਆਂ ਵਿੱਚ ਆਰ ਸੀ ਐਫ ਇਮਪਲਾਈਜ਼ ਯੂਨੀਅਨ ਨੂੰ 2201 , ਆਰ ਸੀ ਐੱਫ ਮਜ਼ਦੂਰ ਯੂਨੀਅਨ ਨੂੰ 1598, ਆਰ ਸੀ ਐੱਫ ਮੈਨਜ ਯੂਨੀਅਨ ਨੂੰ 1157,ਭਾਰਤੀ ਕਰਮਚਾਰੀ ਸੰਘ – 68 ਵੋਟਾਂ ਪਈਆਂ।ਜਿਸ ਦੇ ਨਤੀਜੇ ਵਜੋਂ ਰੇਲ ਕੋਚ ਫੈਕਟਰੀ ਵਿੱਚ ਆਰ ਸੀ ਐਫ ਇਮਪਲਾਈਜ ਯੂਨੀਅਨ ਨੇ 2201 ਵੋਟਾਂ ਪ੍ਰਾਪਤ ਕਰਕੇ ਹੂੰਝਾ ਫੇਰ ਇਤਿਹਾਸਕ ਜਿੱਤ ਦਰਜ ਕੀਤੀ। ਨਤੀਜਿਆਂ ਦਾ ਐਲਾਨ ਹੁੰਦਿਆਂ ਹੀ ਜਿੱਥੇ ਆਰ ਸੀ ਐੱਫ ਇੰਪਲਾਈਜ਼ ਦੇ ਵਰਕਰਾਂ ਤੇ ਸਮੱਰਥਕਾਂ ਨੇ ਢੋਲ ਦੀ ਥਾਪ ਤੇ ਭੰਗੜੇ ਪਾਏ। ਉਥੇ ਹੀ ਇਸ ਦੌਰਾਨ ਪ੍ਰੈਸ ਬਿਆਨ ਜਾਰੀ ਕਰਦਿਆਂ ਆਰ.ਸੀ.ਐਫ ਇੰਪਲਾਈਜ ਯੂਨੀਅਨ ਦੇ ਸਰਪ੍ਰਸਤ ਸਰਦਾਰ ਪਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਜਥੇਬੰਦੀ ਨੇ ਹਮੇਸ਼ਾ ਹੀ ਮੁਲਾਜ਼ਮਾਂ ਦੇ ਹੱਕਾਂ ਲਈ ਅੱਗੇ ਹੋ ਕੇ ਸੰਘਰਸ਼ ਕੀਤਾ ਹੈ, ਜਿਸ ਕਾਰਨ ਇਰ ਸੀ ਐੱਫ ਮੁਲਾਜ਼ਮਾਂ ਨੇ ਆਰ.ਸੀ.ਐਫ ਇਮਪਲਾਈਜ ਯੂਨੀਅਨ ਨੂੰ ਭਾਰੀ ਵੋਟਾਂ ਨਾਲ ਜਿਤਾਇਆ ਹੈ। ਸਮੇਂ ਸਿਰ ਪ੍ਰਮੋਸ਼ਨ, ਪ੍ਰੋਤਸਾਹਨ ਭੱਤਾ, ਸੁਰੱਖਿਆ ਵਸਤੂ, ਸਮੱਗਰੀ, ਹਸਪਤਾਲ, ਕੁਆਰਟਰਾਂ ਦੀ ਸਾਂਭ-ਸੰਭਾਲ, ਨਵੀਂ ਭਰਤੀ, ਐਨਪੀਐਸ ਰੱਦ ਕਰਨ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਆਦਿ ਲਈ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਨੇ ਹਮੇਸ਼ਾ ਹੀ ਮੁਲਾਜ਼ਮਾਂ ਨੂੰ ਨਾਲ ਲੈ ਕੇ ਇਮਾਨਦਾਰੀ ਨਾਲ ਵੱਡੇ ਸੰਘਰਸ਼ ਲੜੇ ਹਨ। ਪਰ ਦੂਜੇ ਪਾਸੇ ਆਰ.ਸੀ.ਐਫ ਵਿੱਚ ਮੁਲਾਜ਼ਮਾਂ ਨੇ ਰੇਲਵੇ ਦੀਆਂ ਦੋਵੇਂ ਜਥੇਬੰਦੀਆਂ ਦਾ ਸਫਾਇਆ ਕਰ ਦਿੱਤਾ। ਕਿਉਂਕਿ ਸਮੁੱਚੇ ਰੇਲਵੇ ਵਿੱਚ ਨਿੱਜੀਕਰਨ ਦੀ ਨੀਤੀ ਲਾਗੂ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਬਜਾਏ ਆਰ.ਸੀ.ਐਫ ਮੈਂਨਸ ਯੂਨੀਅਨ ਅਤੇ ਆਰ.ਸੀ.ਐਫ.ਮਜ਼ਦੂਰ ਯੂਨੀਅਨ ਨੇ ਜ਼ਬਰਦਸਤੀ ਕਰਮਚਾਰੀਆਂ ‘ਤੇ ਨਵੀਂ ਪੈਨਸ਼ਨ ਸਕੀਮ, ਰੇਲਵੇ ਕਾਇਆਕਲਪ ਕਮੇਟੀ, ਰੇਲਵੇ ਪੁਨਰਗਠਨ ਕਮੇਟੀ ਆਦਿ ਕਮੇਟੀਆਂ ਨੇ ਰੇਲਵੇ ਦੇ ਬੁਨਿਆਦੀ ਢਾਂਚੇ ਅਤੇ ਰੇਲਵੇ ਕਰਮਚਾਰੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਦੇ ਵਿਰੋਧ ਵਿੱਚ ਸਾਰੇ ਮੁਲਾਜ਼ਮ ਖੁੱਲ੍ਹੇਆਮ ਰੋਸ ਪ੍ਰਦਰਸ਼ਨ ਕਰ ਰਹੇ ਹਨ, ਤੇ ਦੂਸਰੇ ਪਾਸੇ ਆਰ.ਸੀ.ਐਫ ਇੰਪਲਾਈਜ਼ ਯੂਨੀਅਨ ਦੇ ਕੀਤੇ ਹੋਏ ਸੰਘਰਸ਼ਾਂ ਦੀ ਬਦੌਲਤ ਆਰ ਸੀ ਐਫ ਵਿੱਚ ਮਾਨਤਾ ਪ੍ਰਾਪਤ ਦੋਵੇਂ ਫੈਡਰੇਸ਼ਨਾਂ ਦਾ ਬਾਈਕਾਟ ਕਰਕੇ “ਇਕ ਅਦਾਰਾ-ਇਕ ਯੂਨੀਅਨ” ਦਾ ਟੀਚਾ ਹੂਝਾ ਫੇਰ ਜਿੱਤ ਦੇ ਨਾਲ ਹਾਸਲ ਕਰ ਲਿਆ ਗਿਆ ਹੈ।
ਆਰ.ਸੀ.ਐਫ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਕਿ ਅਸੀਂ ਮੁਲਾਜ਼ਮਾਂ ਦੇ ਹੱਕਾਂ ਲਈ ਲੜਦੇ ਰਹਾਂਗੇ, ਅਸੀਂ ਨਿੱਜੀਕਰਨ, ਠੇਕੇਦਾਰੀ ਆਊਟਸੋਰਸਿੰਗ ਵਿਰੁੱਧ ਪੂਰੇ ਦੇਸ਼ ਵਿੱਚ ਇੱਕ ਵੱਡੀ ਲਹਿਰ ਉਸਾਰਨ ਲਈ ਅੱਗੇ ਵਧਾਂਗੇ, ਐਡਮਿਨ ਬਲਾਕ ਦਾ 5 ਦਿਨ ਦਾ ਕੰਮ ਹਫ਼ਤਾ ਲਾਗੂ ਕਰਵਾਉਣਾ ਲਈ ਸੰਘਰਸ਼ ਵਿੱਢਿਆ ਜਾਵੇਗਾ, ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਕੰਮ ਕੀਤਾ ਜਾਵੇਗਾ, ਸਿਵਲ ਵਿਭਾਗ ਵਿੱਚ ਕੰਮ ਕਰਦੇ ਸਾਰੇ ਮੁਲਾਜ਼ਮਾਂ ਨੂੰ ਪ੍ਰੋਡਕਸ਼ਨ ਖੇਤਰ ਵਿੱਚ ਭੇਜਣ ਦਾ ਕੰਮ ਕੀਤਾ ਜਾਵੇਗਾ, ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਘਰਸ਼ ਵਿੱਢਿਆ ਜਾਵੇਗਾ। ਦੇਸ਼ ਦੇ ਲੋਕਾਂ ਤੱਕ ਪਹੁੰਚਾਇਆ ਜਾਵੇ। ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਵਾ ਕੇ ਹੀ ਦਮ ਲਵਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly