ਦਾਨ ਕਰਨ ਨਾਲ ਕਮਾਈ ਵਿੱਚ ਅਕਾਲ ਪੁਰਖ ਬਰਕਤਾਂ ਵਰਸਾਉਂਦਾ ਹੈ-ਤਰਲੋਚਨ ਸਿੰਘ ਗੋਸੀ਼
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਮਿਡਲ ਸਕੂਲ ਸੁੰਨੜਵਾਲ ਦੇ ਮੁੱਖ ਅਧਿਆਪਕ ਸੁਖਦਿਆਲ ਸਿੰਘ ਝੰਡ ਦੀ ਪ੍ਰੇਰਨਾ ਸਦਕਾ ਤਰਲੋਚਨ ਸਿੰਘ ਗੋਸੀ਼ ਸਰਪੰਚ ਗ੍ਰਾਮ ਪੰਚਾਇਤ ਸੁੰਨੜਵਾਲ, ਸ਼ਰਨਜੀਤ ਸਿੰਘ ਗਿੱਲ ਯੂ ਐੱਸ ਏ,ਕਰਨੈਲ ਸਿੰਘ ਯੂ ਐੱਸ ਏ,ਕਰਨੈਲ ਸਿੰਘ ਯੂ ਕੇ ਨਿਵਾਸੀਆਂ ਨੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ।ਇਸ ਮੌਕੇ ਸਕੂਲ ਇੰਚਾਰਜ ਸੁਖਦਿਆਲ ਸਿੰਘ ਝੰਡ ਨੇ ਪ੍ਰਵਾਸੀ ਭਾਰਤੀ ਵੀਰਾਂ ਤੇ ਤਰਲੋਚਨ ਸਿੰਘ ਗੋਸੀ਼ ਸਰਪੰਚ ਤੇ ਸਮੂਹ ਪ੍ਰਵਾਸੀ ਵੀਰਾਂ ਦਾ ਧੰਨਵਾਦ ਹੋਏ ਕਿਹਾ ਕਿ ਉਹਨਾ ਨੇ ਸਕੂਲ ਦੇ ਗ਼ਰੀਬ ਤੇ ਜਰੂਰਤਮੰਦ ਬੱਚਿਆਂ ਲਈ ਜੋ ਦਸਵੰਧ ਕੱਢਿਆ ਹੈ ਉਹ ਇੱਕ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਦਾਨੀ ਸੱਜਣਾਂ ਵੱਲੋਂ ਅੱਗੇ ਤੋਂ ਵੀ ਸਕੂਲ ਲਈ ਆਪਣਾ ਯੋਗਦਾਨ ਦੇਣ ਦਾ ਵਾਅਦਾ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨਾਲ ਕੀਤਾ । ਸਰਪੰਚ ਤਰਲੋਚਨ ਸਿੰਘ ਗੋਸੀ਼ ਨੇ ਇਸ ਮੌਕੇ ਆਖਿਆ ਕਿ ਦਾਨ ਕਰਨ ਨਾਲ ਅਕਾਲ ਪੁਰਖ਼ ਕਮਾਈ ਵਿੱਚ ਬਰਕਤਾਂ ਬਰਕਤਾਂ ਵਰਸਾਉਂਦਾ ਹੈ , ਤੇ ਇਹ ਸਾਨੂੰ ਸਾਡੇ ਗੁਰੂ ਸਾਹਿਬਾਨ ਵੱਲੋਂ ਵੀ ਰਾਹ ਵਿਖਾਇਆ ਗਿਆ ਹੈ। ਉਨ੍ਹਾਂ ਇਸ ਮੌਕੇ ਸਮੂਹ ਪ੍ਰਵਾਸੀ ਪੰਜਾਬੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜੋ ਹਰ ਅਸਾਰੂ ਕਾਰਜ ਲਈ ਦਿਲ ਖੋਲ੍ਹ ਕੇ ਸਹਿਯੋਗ ਕਰਦੇ ਹਨ। ਕੀ ਧਰਮ ਉਨ੍ਹਾਂ ਵਿਦਿਆਰਥੀਆਂ ਨੂੰ ਮੰਨ ਲਾ ਕੇ ਪੜ੍ਹਾਈ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਤੈਅ ਕੀਤੀ ਮੰਜ਼ਿਲ ਨੂੰ ਸਰ ਕਰ ਸਕਣ। ਇਸ ਮੋਕੇ ਬਲਦੇਵ ਸਿੰਘ ਦੇਬੂ ਮਨੂੰ ਕੁਮਾਰ ਪ੍ਰਾਸ਼ਰ ਹਰਸਿਮਰਨ ਸਿੰਘ ਗਿੱਲ ਅਤੇ ਮਨਜਿੰਦਰ ਕੌਰ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly